NSW ਦੇ Lake Cargelligo ’ਚ ਤਿੰਨ ਜਣਿਆਂ ਦੀ ਜਾਨ ਲੈਣ ਵਾਲਾ ਅਜੇ ਤਕ ਫ਼ਰਾਰ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਦੇ ਸੈਂਟਰਲ ਵੈਸਟ ਖੇਤਰ ਦੇ Lake Cargelligo ਵਿੱਚ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇੱਕ 19 ਸਾਲ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ ਹੈ। ਮਾਰੇ ਗਏ ਲੋਕਾਂ ਵਿੱਚ 25 ਸਾਲ ਦੀ Sophie Quinn, ਜੋ ਗਰਭਵਤੀ ਸੀ ਅਤੇ ਸ਼ੱਕੀ ਦੀ ਪੁਰਾਣੀ ਸਾਥੀ ਰਹੀ, 32 ਸਾਲ ਦਾ John Harris ਅਤੇ 50 ਸਾਲ ਦੀ Nerida Quinn (Sophie ਦੀ ਰਿਸ਼ਤੇਦਾਰ) ਸ਼ਾਮਲ ਹਨ।

Lake Cargelligo

ਪੁਲਿਸ ਨੇ 37 ਸਾਲ ਦੇ Julian Ingram (ਜੋ Pierpoint ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਨੂੰ ਮੁੱਖ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ ਹਥਿਆਰਬੰਦ ਅਤੇ ਖ਼ਤਰਨਾਕ ਦੱਸਿਆ ਗਿਆ ਹੈ ਅਤੇ ਉਹ ਅਜੇ ਤੱਕ ਫਰਾਰ ਹੈ। Ingram ਨੂੰ ਆਖਰੀ ਵਾਰ ਇੱਕ ਫੋਰਡ ਰੇਂਜਰ ਗੱਡੀ ਚਲਾਉਂਦੇ ਵੇਖਿਆ ਗਿਆ ਸੀ ਜਿਸ ’ਤੇ ਹਾਈ-ਵਿਜ਼ ਮਾਰਕਿੰਗ ਅਤੇ ਕੌਂਸਲ ਦੇ ਨਿਸ਼ਾਨ ਲੱਗੇ ਹੋਏ ਸਨ। ਪੁਲਿਸ ਦਾ ਮੰਨਣਾ ਹੈ ਕਿ ਇਹ ਘਟਨਾ ਘਰੇਲੂ ਹਿੰਸਾ ਨਾਲ ਸੰਬੰਧਿਤ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ Ingram ਦੇ ਨੇੜੇ ਨਾ ਜਾਣ ਅਤੇ ਦਿਖਣ ’ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ।