ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਲਈ ਤਾਜ਼ਾ ਸਰਵੇਖਣ ਵੱਡਾ ਝਟਕਾ ਲੈ ਕੇ ਆਇਆ ਹੈ। The Resolve Political Monitor ਅਨੁਸਾਰ ਲੇਬਰ ਪਾਰਟੀ ਦੀ ਪ੍ਰਾਇਮਰੀ ਵੋਟ 30 ਫੀਸਦੀ ਤੱਕ ਘਟ ਗਈ ਹੈ, ਜੋ ਪਿਛਲੇ ਸਾਲ ਫਰਵਰੀ ਤੋਂ ਸਭ ਤੋਂ ਨੀਵਾਂ ਦਰਜਾ ਹੈ। ਦੂਜੇ ਪਾਸੇ ਵਿਰੋਧੀ ਧਿਰ Coalition ਦੀ ਵੋਟ 28 ਫੀਸਦੀ ’ਤੇ ਪਹੁੰਚ ਗਈ ਹੈ, ਜਦਕਿ One Nation 18 ਫੀਸਦੀ ਤੱਕ ਚੜ੍ਹ ਗਈ ਹੈ। Newspoll ਦੇ ਸਰਵੇਖਣ ਅਨੁਸਾਰ ਤਾਂ One Nation ਦੀ ਵੋਟ 22 ਫੀਸਦੀ ਹੋ ਗਈ ਹੈ, ਜੋ Coalition ਦੇ 21 ਫ਼ੀ ਸਦੀ ਤੋਂ ਵੀ ਪਹਿਲੀ ਵਾਰੀ ਉੱਪਰ ਹੈ।
Albanese ਦੀ ਨਿੱਜੀ ਮਨਜ਼ੂਰੀ ਦਰ -22 ਤੱਕ ਡਿੱਗ ਗਈ ਹੈ, ਖ਼ਾਸ ਕਰਕੇ Bondi Beach ਅੱਤਵਾਦੀ ਹਮਲੇ ਦੇ ਜਵਾਬ ’ਤੇ ਲੋਕਾਂ ਦੀ ਨਾਰਾਜ਼ਗੀ ਕਾਰਨ। ਹਾਲਾਂਕਿ ਉਹ ਅਜੇ ਵੀ ਵਿਰੋਧੀ ਨੇਤਾ Sussan Ley ਤੋਂ ਅੱਗੇ ਹਨ, ਪਰ ਉਨ੍ਹਾਂ ਦੀ ਮਕਬੂਲੀਅਤ ਵਿੱਚ 11 ਅੰਕਾਂ ਦੀ ਕਮੀ ਆਈ ਹੈ। Pauline Hanson ਦੀ ਅਗਵਾਈ ਹੇਠ One Nation ਪਾਰਟੀ ਤੇਜ਼ੀ ਨਾਲ ਸਮਰਥਨ ਹਾਸਲ ਕਰ ਰਹੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਇਹ ਰੁਝਾਨ ਜਾਰੀ ਰਿਹਾ ਤਾਂ One Nation ਨੂੰ ‘ਛੋਟੀ ਪਾਰਟੀ’ ਕਹਿਣਾ ਮੁਸ਼ਕਲ ਹੋ ਜਾਵੇਗਾ।





