NSW ’ਚ ਸਰਕਾਰ ਲਿਆਵੇਗੀ ਨਫ਼ਰਤੀ ਭਾਸ਼ਣਾਂ ਵਿਰੁਧ ਸਖ਼ਤ ਕਾਨੂੰਨ

ਮੈਲਬਰਨ : ਆਸਟ੍ਰੇਲੀਅਨ ਸਟੇਟ ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਾਰਥਨਾ ਹਾਲਾਂ ਨੂੰ ਬੰਦ ਕਰਨ ਲਈ ਨਵੇਂ ਕਾਨੂੰਨੀ ਪ੍ਰਸਤਾਵਾਂ ਦੀ ਗੱਲ ਕੀਤੀ ਗਈ ਹੈ। ਸਰਕਾਰ ਚਾਹੁੰਦੀ ਹੈ ਕਿ ਸਥਾਨਕ ਕੌਂਸਲਾਂ ਨੂੰ ਵਧੇਰੇ ਅਧਿਕਾਰ ਮਿਲਣ ਤਾਂ ਜੋ ਉਹ “ਹੇਟ ਪ੍ਰੀਚਿੰਗ” ਜਾਂ ਨਫ਼ਰਤੀ ਭਾਸ਼ਣ ਵਾਲੇ ਸਥਾਨਾਂ ਨੂੰ ਤੁਰੰਤ ਬੰਦ ਕਰ ਸਕਣ। ਨਵੇਂ ਨਿਯਮਾਂ ਅਨੁਸਾਰ, ਕਿਸੇ ਵੀ ਧਾਰਮਿਕ ਸਥਾਨ ਨੂੰ NSW ਪੁਲਿਸ ਦੀ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਜੇਕਰ ਕੋਈ ਸਥਾਨ ਗੈਰਕਾਨੂੰਨੀ ਤਰੀਕੇ ਨਾਲ ਚੱਲਦਾ ਮਿਲੇ, ਤਾਂ ਕੌਂਸਲ ਉਸ ਦੀ ਬਿਜਲੀ ਤੇ ਪਾਣੀ ਦੀ ਸਪਲਾਈ ਕੱਟ ਸਕੇਗੀ। ਜੁਰਮਾਨਿਆਂ ਵਿੱਚ ਵੀ ਵੱਡਾ ਵਾਧਾ ਕੀਤਾ ਜਾ ਰਿਹਾ ਹੈ—ਵਿਅਕਤੀਆਂ ਲਈ 11,000 ਡਾਲਰ ਤੋਂ 110,000 ਡਾਲਰ ਅਤੇ ਕਾਰਪੋਰੇਟ ਲਈ 22,000 ਡਾਲਰ ਤੋਂ 220,000 ਡਾਲਰ ਕਰ ਦਿੱਤਾ ਗਿਆ ਹੈ। ਪ੍ਰੀਮੀਅਰ Chris Minns ਨੇ ਕਿਹਾ ਕਿ ਮੌਜੂਦਾ ਕਾਨੂੰਨ ਕਮਜ਼ੋਰ ਹਨ ਅਤੇ ਇਹ ਸੁਧਾਰ ਸਭ ਧਰਮਾਂ ਲਈ ਬਰਾਬਰੀ ਨਾਲ ਹੋਣਗੇ। Bondi Beach ਅੱਤਵਾਦੀ ਹਮਲੇ ਤੋਂ ਬਾਅਦ ਬਦਲੇ ਹਾਲਾਤ ’ਚ ਇਹ ਕਾਨੂੰਨ ਛੇਤੀ ਹੀ ਸਟੇਟ ਪਾਰਲੀਮੈਂਟ ’ਚ ਪਾਸ ਹੋਣ ਦੀ ਉਮੀਦ ਹੈ।