ਮੈਲਬਰਨ : ਆਸਟ੍ਰੇਲੀਆ ਦੇ ਹੋਮ ਅਫੇਅਰਜ਼ ਵਿਭਾਗ ਨੇ ਇੰਡੀਆ, ਨੇਪਾਲ, ਬੰਗਲਾਦੇਸ਼ ਅਤੇ ਭੂਟਾਨ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਵੀਜ਼ਾ ਜਾਂਚ ਹੋਰ ਸਖ਼ਤ ਕਰ ਦਿੱਤੀ ਹੈ। ਇਨ੍ਹਾਂ ਦੇਸ਼ਾਂ ਨੂੰ Evidence Level 3 (EL3) ਕੈਟੇਗਰੀ ਵਿੱਚ ਰੱਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਐਪਲੀਕੈਂਟਸ ਨੂੰ ਆਪਣੇ ਵਿੱਤੀ ਹਾਲਾਤ ਅਤੇ ਅਕਾਦਮਿਕ ਰਿਕਾਰਡ ਦੀ ਪੂਰੀ ਤਸਦੀਕ ਦੇਣੀ ਪਵੇਗੀ।
ਇਸ ਫ਼ੈਸਲੇ ਦਾ ਕਾਰਨ ਵੱਧ ਰਹੀਆਂ ਫਰਜ਼ੀ ਅਰਜ਼ੀਆਂ ਅਤੇ ਨਕਲੀ ਦਸਤਾਵੇਜ਼ਾਂ ਦੀ ਚਿੰਤਾ ਹੈ। ਪਿਛਲੇ ਸਾਲ ਇਨ੍ਹਾਂ ਚਾਰ ਦੇਸ਼ਾਂ ਤੋਂ ਆਏ ਸਟੂਡੈਂਟ ਆਸਟ੍ਰੇਲੀਆ ਦੇ ਕੁੱਲ ਇੰਟਰਨੈਸ਼ਨਲ ਦਾਖਲਿਆਂ ਦਾ ਲਗਭਗ ਇੱਕ-ਤਿਹਾਈ ਹਿੱਸਾ ਸਨ। ਹੁਣ ਉਨ੍ਹਾਂ ਨੂੰ ਹੋਰ ਮੈਨੂਅਲ ਜਾਂਚਾਂ ਦਾ ਸਾਹਮਣਾ ਕਰਨਾ ਪਵੇਗਾ, ਜਿਵੇਂ ਕਿ ਯੂਨੀਵਰਸਿਟੀਆਂ ਨਾਲ ਸਿੱਧੀ ਤਸਦੀਕ ਜਾਂ ਬੈਂਕਾਂ ਨਾਲ ਸੰਪਰਕ।
ਸਿੱਖਿਆ ਖੇਤਰ ਨੇ ਕਿਹਾ ਹੈ ਕਿ ਇਹ ਕਦਮ ਅਸਲੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਹੈ। ਹਾਲਾਂਕਿ, 2026 ਲਈ ਆਸਟ੍ਰੇਲੀਆ ਨੇ 295,000 ਸਟੂਡੈਂਟਸ ਨੂੰ ਵੀਜ਼ਾ ਦੇਣ ਦੀ ਯੋਜਨਾ ਬਣਾਈ ਹੈ, ਜੋ 2025 ਦੇ ਮੁਕਾਬਲੇ ਵੱਧ ਹੈ।





