ਮੈਲਬਰਨ : Nestle ਨੇ ਆਸਟ੍ਰੇਲੀਆ ਵਿੱਚ ਬੱਚਿਆਂ ਲਈ ਬਣਾਈ ਗਏ ਆਪਣੇ Alfamino ਬੇਬੀ ਫਾਰਮੂਲਾ ਦੀਆਂ ਪੰਜ ਬੈਚਾਂ ਨੂੰ ਵਾਪਸ ਮੰਗਾਇਆ ਹੈ। ਇਹ ਕਦਮ ਪੂਰੇ ਵਿਸ਼ਵ ’ਚ ਕੀਤੇ ਜਾ ਰਹੇ recall ਦਾ ਹਿੱਸਾ ਹੈ ਕਿਉਂਕਿ ਇਸ ਵਿੱਚ ਇੱਕ ਸੰਭਾਵਿਤ ਖਤਰਨਾਕ ਜ਼ਹਿਰੀਲ ਪਦਾਰਥ ਮਿਲਣ ਦੀ ਸੰਭਾਵਨਾ ਹੈ ਜੋ ਪੇਟ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਇਹ ਫਾਰਮੂਲਾ ਖਾਸ ਤੌਰ ’ਤੇ ਦੁੱਧ ਐਲਰਜੀ ਵਾਲੇ ਬੱਚਿਆਂ ਲਈ ਬਣਾਇਆ ਜਾਂਦਾ ਹੈ ਜੋ ਦੇਸ਼ ਭਰ ਦੀਆਂ ਫਾਰਮੇਸੀਜ਼, ਹਸਪਤਾਲਾਂ ਅਤੇ ਆਨਲਾਈਨ ਉਪਲਬਧ ਹੈ। ਪ੍ਰਭਾਵਿਤ ਬੈਚਾਂ ’ਚ ਹੇਠ ਲਿਖੇ ਸ਼ਾਮਲ ਹਨ ;
- Use by date 17.04.2027, Batch number 51070017Y2
- Use by date 18.04.2027, Batch number 51080017Y1
- Use by date 28.05.2027, Batch number 51480017Y3
- Use by date 29.05.2027, Batch number 51490017Y1
- Use by date 22.07.2027, Batch number 52030017Y1
ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਹ ਉਤਪਾਦ ਖਰੀਦਣ ਵਾਲੀ ਜਗ੍ਹਾ ‘ਤੇ ਵਾਪਸ ਕਰਕੇ ਪੂਰਾ ਰਿਫੰਡ ਲੈਣ। ਜੇ ਕਿਸੇ ਨੂੰ ਆਪਣੇ ਬੱਚੇ ਦੀ ਸਿਹਤ ਬਾਰੇ ਚਿੰਤਾ ਹੈ ਤਾਂ ਉਹ ਤੁਰੰਤ ਡਾਕਟਰੀ ਸਲਾਹ ਲੈਣ। ਹੁਣ ਤੱਕ ਆਸਟ੍ਰੇਲੀਆ ਵਿੱਚ ਇਸ ਰੀਕਾਲ ਨਾਲ ਸੰਬੰਧਿਤ ਕੋਈ ਬਿਮਾਰੀ ਦੀ ਰਿਪੋਰਟ ਨਹੀਂ ਆਈ ਹੈ।





