ਆਸਟ੍ਰੇਲੀਆ ਦੇ ਬਿਜ਼ਨਸ ਲੀਡਰਾਂ ਲਈ ਹੁਣ AI ਸਭ ਤੋਂ ਵੱਡੀ ਚਿੰਤਾ ਬਣੀ

ਮੈਲਬਰਨ : ਆਸਟ੍ਰੇਲੀਅਨ CEOs ਲਈ 2026 ਵਿੱਚ ਸਭ ਤੋਂ ਵੱਡੀ ਚਿੰਤਾ Artificial intelligence (AI) ਬਣ ਗਈ ਹੈ। KPMG ਦੀ ਰਿਪੋਰਟ ਮੁਤਾਬਕ 63% ਨੇ AI, ਇਸ ਦੇ ਉਪਯੋਗ ਅਤੇ ਨੈਤਿਕਤਾ ਨੂੰ ਮੁੱਖ ਚੁਣੌਤੀ ਵਜੋਂ ਦਰਸਾਇਆ ਹੈ, ਜੋ ਪਿਛਲੇ ਸਾਲ 39% ਸੀ। Digital transformation ਅਤੇ optimisation ਦੂਜੇ ਨੰਬਰ ’ਤੇ ਰਹੀ ਜਿਸ ਲਈ 54% ਲੀਡਰ ਚਿੰਤਤ ਦਿਸੇ। ਜਦਕਿ ਸਾਇਬਰ ਖਤਰੇ ਸਥਿਰ ਰਹੇ ਹਨ। ਮਹਿੰਗਾਈ ਅਤੇ ਘਰਾਂ ਦੀ ਕਿਫ਼ਾਇਤੀ ਦਰਜੇ ਦੀ ਚਿੰਤਾ ਘੱਟ ਹੋਈ ਹੈ, ਅਤੇ ਵਰਕਰਜ਼ ਦੀ ਕਮੀ ਵੀ ਹੁਣ ਵੱਡਾ ਮੁੱਦਾ ਨਹੀਂ। CEOs ਹੁਣ ਵਧੇਰੇ ਆਸ਼ਾਵਾਦੀ ਹਨ, ਨਿਵੇਸ਼ ਅਤੇ ਉਤਪਾਦਕਤਾ ’ਤੇ ਧਿਆਨ ਦੇ ਰਹੇ ਹਨ। ਦਰਅਸਲ ਕੰਪਨੀਆਂ ਨੂੰ Artificial intelligence (AI) ਦਾ ਪ੍ਰਯੋਗ ’ਚ ਹੋਰਨਾਂ ਤੋਂ ਪਿੱਛਾ ਨਾ ਰਹਿ ਜਾਣ ਦੀ ਚਿੰਤਾ ਲੱਗੀ ਸਤਾਉਣ। AI ਦੇ ਪ੍ਰਯੋਗ ਨਾਲ ਜੁੜੀ ਨੈਤਿਕਤਾ ਵੀ ਬਣੀ ਚੁਨੌਤੀ।