ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਤੋਂ ਚੰਗੀ ਖ਼ਬਰ, Alice Springs ’ਚ ਪਿਛਲੇ ਸਾਲ ਘਟੇ ਜੁਰਮ

ਮੈਲਬਰਨ : ਆਸਟ੍ਰੇਲੀਆ ਦੀ ਨੌਰਦਰਨ ਟੈਰੀਟਰੀ ਦੇ ਸ਼ਹਿਰ Alice Springs ਵਿੱਚ ਅਪਰਾਧ ਦਰਾਂ 2025 ਵਿੱਚ ਘਟੀਆਂ ਹਨ। ਪੁਲਿਸ ਦੇ ਅੰਕੜਿਆਂ ਮੁਤਾਬਕ ਪ੍ਰਾਪਰਟੀ ਨਾਲ ਜੁੜੇ ਅਪਰਾਧ ਲਗਭਗ 20% ਘਟੇ ਹਨ ਅਤੇ ਹਿੰਸਕ ਘਟਨਾਵਾਂ 13% ਘਟੀਆਂ ਹਨ, ਜਦਕਿ ਜਿਨਸੀ ਸ਼ੋਸ਼ਣ ਦੇ ਕੇਸ ਪਹਿਲਾਂ ਜਿੰਨੇ ਹੀ ਬਰਕਰਾਰ ਰਹੇ। ਇਸ ਦੇ ਬਾਵਜੂਦ ਜੇਲ੍ਹ ’ਚ ਕੈਦੀਆਂ ਦੀ ਗਿਣਤੀ 600 ਵਧ ਗਈ ਹੈ, ਜਿਸ ਵਿੱਚੋਂ 88% ਕੈਦੀ ਮੂਲਵਾਸੀ ਹਨ।

Alice Springs

ਅਪਰਾਧ ਘਟਣ ਦਾ ਕਾਰਨ ਸਰਕਾਰ ਆਪਣੀ “ਸਖ਼ਤ ਕਾਨੂੰਨ” ਨੀਤੀ ਨੂੰ ਸਫਲਤਾ ਮੰਨਦੀ ਹੈ, ਪਰ ਸਮਾਜਿਕ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਹਨ ਕਿ ਸਿਰਫ਼ ਗ੍ਰਿਫ਼ਤਾਰੀਆਂ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਪਰ ਮਾਹਰਾਂ ਨੇ ਕਿਹਾ ਕਿ ਸਮਾਜਕ ਪ੍ਰੋਗਰਾਮ, ਸਿੱਖਿਆ ’ਚ ਵਾਧੇ ਅਤੇ ਮੁੜਵਸੇਬੇ ਤੋਂ ਬਗੈਰ ਗ੍ਰਿਫ਼ਤਾਰੀਆਂ ਵਧਾਉਣਾ ਲੰਮੇ ਸਮੇਂ ਲਈ ਜੁਰਮਾਂ ਨੂੰ ਠੱਲ੍ਹ ਪਾਉਣ ਦਾ ਹੱਲ ਨਹੀਂ। ਅਪਰਾਧ ਘਟਨਣ ਨਾਲ ਸ਼ਹਿਰ ਦੀ ਪ੍ਰਾਪਰਟੀ ਮਾਰਕੀਟ ਵਿੱਚ ਵੀ ਸੁਧਾਰ ਆਇਆ ਹੈ ਅਤੇ ਮਕਾਨਾਂ ਦੀ ਵਿਕਰੀ ਤੇਜ਼ ਹੋਈ ਹੈ। ਪਰ ਲੋਕ ਸੁਰੱਖਿਆ ਨੂੰ ਪਹਿਲਾ ਦਰਜਾ ਦੇ ਰਹੇ ਹਨ।