ਮੈਲਬਰਨ ’ਚ ਕਾਮੇਡੀ ਗਰੁੱਪ ਨੇ ਜਾਰੀ ਕੀਤੀ ਚੋਰ ਦੀ CCTV, ਵਿਕਟੋਰੀਆ ਦੇ ਕਾਨੂੰਨਾਂ ’ਤੇ ਚੁੱਕੇ ਸਵਾਲ

ਮੈਲਬਰਨ : ਮੈਲਬਰਨ ਦੇ ਮਸ਼ਹੂਰ ਕਾਮੇਡੀ ਗਰੁੱਪ Sooshi Mango ਦੇ ਕਾਰਲਟਨ ਰੈਸਟੋਰੈਂਟ ਦਫ਼ਤਰ ਵਿੱਚ ਹਾਲ ਹੀ ਵਿੱਚ ਚੋਰੀ ਦੀ ਕੋਸ਼ਿਸ਼ ਦੀ ਘਟਨਾ ਵਾਪਰੀ, ਜਿਸ ਤੋਂ ਬਾਅਦ ਇਨ੍ਹਾ ਅਪਰਾਧਾਂ ਨੂੰ ਕਾਬੂ ਕਰਨ ਲਈ ਵਿਕਟੋਰੀਆ ਦੇ ਨਾਕਾਫ਼ੀ ਸਾਬਤ ਹੋ ਰਹੇ ਕਾਨੂੰਨਾਂ ਉਤੇ ਸਵਾਲ ਚੁੱਕੇ ਗਏ ਹਨ। CCTV ਫੁਟੇਜ ਵਿੱਚ ਇੱਕ ਵਿਅਕਤੀ ਦਰਵਾਜ਼ੇ ਨੂੰ ਤੋੜ ਕੇ ਅੰਦਰ ਦਾਖਲ ਹੁੰਦਾ ਦਿਸ ਰਿਹਾ ਹੈ। ਹਾਲਾਂਕਿ ਉਸ ਨੇ ਕੁਝ ਚੋਰੀ ਨਹੀਂ ਕੀਤਾ ਕਿਉਂਕਿ ਉਸ ਨੂੰ ਕੋਈ ਕੀਮਤੀ ਚੀਜ਼ਾਂ ਉਥੇ ਨਹੀਂ ਮਿਲੀਆਂ। ਪਰ ਗਰੁੱਪ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰ ਕੇ ਲੋਕਾਂ ਨੂੰ ਉਸ ਵਿਅਕਤੀ ਦੀ ਪਛਾਣ ਕਰਨ ਲਈ ਅਪੀਲ ਕੀਤੀ। Watch Video Here

Sooshi Mango, ਆਪਣੀਆਂ ਇਟਾਲੀਅਨ ਜੜ੍ਹਾਂ ਅਤੇ ਹੋਰ ਸੱਭਿਆਚਾਰਕ ਕਾਮੇਡੀ ’ਤੇ ਆਧਾਰਿਤ ਸਕਿਟਾਂ ਲਈ ਮਸ਼ਹੂਰ ਹੈ। ਗਰੁੱਪ ਨੇ ਵਿਕਟੋਰੀਆ ਦੇ ਕਾਨੂੰਨਾਂ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਕਾਨੂੰਨ ਸਖ਼ਤ ਹੋਣੇ ਚਾਹੀਦੇ ਹਨ ਤਾਂ ਜੋ ਅਪਰਾਧੀਆਂ ਨੂੰ ਹੌਸਲਾ ਨਾ ਮਿਲੇ। ਗਰੁੱਪ ਦੇ ਮੈਂਬਰਾਂ ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰ ਰਹੀਆਂ ਹਨ ਅਤੇ ਕਾਰੋਬਾਰਾਂ ਨੂੰ ਸੁਰੱਖਿਆ ਮਹਿਸੂਸ ਕਰਨ ਲਈ ਸਖ਼ਤ ਨਿਯਮਾਂ ਦੀ ਲੋੜ ਹੈ।

ਦੂਜੇ ਪਾਸੇ, ਐਕਟਿੰਗ ਪ੍ਰੀਮੀਅਰ ਬੈਨ ਕੈਰੋਲ ਨੇ ਕਿਹਾ ਕਿ ਸਰਕਾਰ ਪੁਲਿਸ ’ਤੇ ਵੱਡਾ ਨਿਵੇਸ਼ ਕਰ ਰਹੀ ਹੈ ਅਤੇ ਕਾਨੂੰਨਾਂ ਨੂੰ ਮਜ਼ਬੂਤ ਕਰ ਰਹੀ ਹੈ। ਪੁਲਿਸ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।