ਆਸਟ੍ਰੇਲੀਆ : ਈ-ਬਾਈਕ ਹਾਦਸੇ ’ਚ ਇੱਕ ਹੋਰ ਬੱਚੇ ਦੀ ਮੌਤ ਪੂਰੇ ਦੇਸ਼ ’ਚ ਈ-ਬਾਈਕ ਕਾਨੂੰਨ ’ਚ ਸਪੱਸ਼ਟਤਾ ਦੀ ਮੰਗ ਵਧੀ

ਮੈਲਬਰਨ : ਤਸਮਾਨੀਆ ਵਿੱਚ ਨਵੇਂ ਸਾਲ ਦੀ ਰਾਤ ਇੱਕ 15 ਸਾਲ ਦੇ ਲੜਕੇ ਦੀ ਈ-ਬਾਈਕ ਹਾਦਸੇ ਵਿੱਚ ਮੌਤ ਹੋ ਗਈ। ਇਸ ਤੋਂ ਬਾਅਦ, ਆਸਟ੍ਰੇਲੀਆ ਭਰ ਵਿੱਚ ਈ-ਬਾਈਕ ਕਾਨੂੰਨਾਂ ਦੀ ਇਕਸਾਰਤਾ ਲਈ ਮੰਗ ਵਧ ਗਈ ਹੈ। ਪਿਛਲੇ ਸਾਲਾਂ ਦੌਰਾਨ ਈ-ਬਾਈਕ ਹਾਦਸਿਆਂ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੌਜੂਦਾ ਨਿਯਮਾਂ ਅਨੁਸਾਰ, ਤਸਮਾਨੀਆ ਵਿੱਚ ਈ-ਬਾਈਕ ਦੀ ਮੋਟਰ 250 ਵਾਟ ਤੱਕ ਸੀਮਿਤ ਹੈ ਅਤੇ ਵੱਧ ਤੋਂ ਵੱਧ ਰਫ਼ਤਾਰ 25 ਕਿਮੀ/ਘੰਟਾ ਹੈ। ਪਰ ਮਾਹਰਾਂ ਦਾ ਕਹਿਣਾ ਹੈ ਈ-ਬਾਈਕ ਦੀ ਪਰਿਭਾਸ਼ਾ ਬਾਰੇ ਹੀ ਭੰਬਲਭੂਸਾ ਹੈ। ਸਾਰੇ ਸਟੇਟਾਂ ਵਿੱਚ ਹੈਲਮਟ ਲਾਜ਼ਮੀ ਹੈ, ਪਰ ਉਮਰ ਦੀ ਕੋਈ ਸੀਮਾ ਨਹੀਂ। ਕਈ ਹਾਦਸਿਆਂ ਅਤੇ ਮੌਤਾਂ ਕਾਰਨ ਸਰਕਾਰਾਂ ’ਤੇ ਦਬਾਅ ਹੈ ਕਿ ਕਾਨੂੰਨ ਸਪਸ਼ਟ ਕੀਤੇ ਜਾਣ। ਫੈਡਰਲ ਸਰਕਾਰ ਨੇ ਇੰਪੋਰਟ ਨਿਯਮਾਂ ਨੂੰ ਸਖ਼ਤ ਕਰਨ ਦਾ ਐਲਾਨ ਕੀਤਾ ਹੈ, ਤਾਂ ਜੋ ਸੁਰੱਖਿਅਤ ਅਤੇ ਕਾਨੂੰਨੀ ਈ-ਬਾਈਕਾਂ ਹੀ ਵੇਚੀਆਂ ਜਾਣ।