ਆਸਟ੍ਰੇਲੀਆ ਦੇ Bondi Beach ਅੱਤਵਾਦੀ ਹਮਲੇ ਬਾਰੇ ਨਵੇਂ ਵੇਰਵੇ ਆਏ ਸਾਹਮਣੇ, ਜਾਣੋ ਪੁਲਿਸ ਨੇ ਅਦਾਲਤ ’ਚ ਕੀ ਦਿੱਤਾ ਬਿਆਨ

ਮੈਲਬਰਨ : ਸਿਡਨੀ ਦੇ Bondi Beach ਅੱਤਵਾਦੀ ਹਮਲੇ ਬਾਰੇ ਅਦਾਲਤ ’ਚ ਪੁਲਿਸ ਦਾ ਬਿਆਨ ਸਾਹਮਣੇ ਆ ਗਿਆ ਹੈ। ਹਮਲਾਵਰ ਨਵੀਦ ਅਕਰਮ ਵਿਰੁਧ 15 ਕਤਲ ਦੇ ਦੋਸ਼ਾਂ ਸਮੇਤ 59 ਦੋਸ਼ ਲਗਾਏ ਗਏ ਹਨ। ਨਵੀਦ ਦਾ ਪਿਤਾ ਸਾਜਿਦ ਅਕਰਮ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸੀ।

 

ਅੱਤਵਾਦੀ ਹਮਲੇ ਦੇ ਮਾਮਲੇ ਬਾਰੇ ਅਦਾਲਤ ਵਿੱਚ ਪ੍ਰੇਸ਼ਾਨ ਕਰਨ ਵਾਲੇ ਵੇਰਵਿਆਂ ਬਾਰੇ ਰਿਪੋਰਟ ਕੀਤੀ ਗਈ ਹੈ। ਪ੍ਰੋਸੀਕਿਊਟਰਸ ਦਾ ਦੋਸ਼ ਹੈ ਕਿ ਹਮਲੇ ਦੀ ਯੋਜਨਾ ਬਣਾਉਣ ਦੇ ਦੋਸ਼ੀ ਨਵੀਦ ਅਕਰਮ (24) ਨੇ ਘਟਨਾ ਤੋਂ ਪਹਿਲਾਂ ਖ਼ੁਦ ਦਾ ਅਤੇ ਆਪਣੇ ਪਿਤਾ ਦਾ ਬੁਸ਼ਲੈਂਡ ਵਿੱਚ ਹਥਿਆਰਾਂ ਦੀ ਸਿਖਲਾਈ ਲੈਣ ਦਾ ਵੀਡੀਓ ਬਣਾਇਆ ਸੀ। ਫੁਟੇਜ ਵਿੱਚ ਦੋਹਾਂ ਨੂੰ ਰਾਈਫਲਾਂ ਅਤੇ ਹੈਂਡਗਨ ਨਾਲ ਅਭਿਆਸ ਕਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨਾਲ ਇਹ ਦਾਅਵੇ ਹੋਰ ਮਜ਼ਬੂਤ ਹੋਏ ਹਨ ਕਿ ਕੀਤਾ ਗਿਆ ਕਿ ਦੋਵੇਂ ਲੰਮੇ ਸਮੇਂ ਤੋਂ ਹਿੰਸਾ ਦੀ ਤਿਆਰੀ ਕਰ ਰਹੇ ਸਨ। ਉਨ੍ਹਾਂ ਨੇ ਯਹੂਦੀਆਂ ’ਤੇ ਅਤਿਵਾਦੀ ਹਮਲੇ ਦੇ ਕਾਰਨ ਨੂੰ ਵੀ ਦਸਦੇ ਹਨ।

Bondi Beach

ਅਦਾਲਤ ਨੇ ਇਹ ਵੀ ਸੁਣਿਆ ਕਿ ਦੋਹਾਂ ਪਿਉ-ਪੁੱਤਰ ਨੇ ਭੀੜ ਵਲ ਪਹਿਲਾਂ ਘਰ ’ਚ ਬਣਾਏ ਚਾਰ IED ਬੰਬ ਸੁੱਟੇ ਸਨ। ਪਰ ਕਿਸੇ ’ਚ ਧਮਾਕਾ ਨਹੀਂ ਹੋਇਆ। ਜੇਕਰ ਧਮਾਕਾ ਹੋ ਜਾਂਦਾ ਤਾਂ ਜਾਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਸਕਦਾ ਸੀ। ਹਮਲੇ ਤੋਂ ਇੱਕ ਦਿਨ ਪਹਿਲਾਂ ਦੋਵੇਂ ਇਲਾਕੇ ’ਚ ਘੁੰਮਦੇ ਅਤੇ ਪੁਲ ਉਤੋਂ ਲੰਘਦੇ ਦਿਸੇ ਸਨ ਜਿੱਥੋਂ ਉਨ੍ਹਾਂ ਨੇ ਅਗਲੇ ਦਿਨ ਹਮਲੇ ਨੂੰ ਅੰਜਾਮ ਦਿੱਤਾ ਸੀ।