ਜੇ ਜ਼ਰੂਰਤ ਪਈ ਤਾਂ ਫਿਰ ਅਜਿਹਾ ਕਰਾਂਗਾ : ‘ਆਸਟ੍ਰੇਲੀਅਨ ਹੀਰੋ’ ਅਹਿਮਦ ਅਲ ਅਹਿਮਦ

ਸਿਡਨੀ : Bondi Beach ’ਤੇ ਹਮਲਾ ਕਰਨ ਵਾਲੇ ਦੋ ਅੱਤਵਾਦੀਆਂ ’ਚੋਂ ਇੱਕ ਦੀ ਬੰਦੂਕ ਖੋਹ ਕੇ ਕਈ ਜਾਨਾਂ ਬਚਾਉਣ ਵਾਲਾ ਅਹਿਮਦ ਅਲ ਅਹਿਮਦ ਅਜੇ ਵੀ St George Hospital ’ਚ ਜ਼ੇਰੇ ਇਲਾਜ ਹੈ ਅਤੇ ਭਲਕੇ ਉਸ ਦੀ ਇਕ ਹੋਰ ਸਰਜਰੀ ਹੋਵੇਗੀ। ਹਾਲਾਂਕਿ ਉਹ ਬਹੁਤ ਦਰਦ ਵਿੱਚ ਹੈ ਪਰ ਉਸ ਦੀ ਹਿੰਮਤ ਅਜੇ ਤਕ ਨਹੀਂ ਡੋਲੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਉਹ ਫਿਰ ਅਜਿਹੀ ਬਹਾਦਰੀ ਵਿਖਾਉਣ ਲਈ ਤਿਆਰ ਹੈ। ਅਹਿਮਦ ਦੇ ਇਮੀਗਰੇਸ਼ਨ ਵਕੀਲ Sam Issa ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਹ ਦਰਦ ਵਿੱਚ ਹੈ ਪਰ ਉਸ ਨੂੰ ਆਪਣੇ ਕੀਤੇ ’ਤੇ ਕੋਈ ਪਛਤਾਵਾ ਨਹੀਂ ਹੈ। ਉਸ ਨੇ ਕਿਹਾ ਕਿ ਉਹ ਫਿਰ ਅਜਿਹਾ ਕਰੇਗਾ। ਉਸ ਨੂੰ ਕਈ ਗੋਲੀਆਂ ਲੱਗੀਆਂ ਹਨ। ਸਾਡਾ ਹੀਰੋ ਇਸ ਵੇਲੇ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਕਰ ਰਿਹਾ ਹੈ। ਉਸ ਦੀ ਪਹਿਲਾਂ ਹੀ ਇੱਕ ਪਹਿਲਾਂ ਹੀ ਸਰਜਰੀ ਹੋ ਚੁੱਕੀ ਹੈ।’’

43 ਸਾਲ ਦਾ ਅਹਿਮਦ ਸਿਡਨੀ ’ਚ ਤਮਾਕੂ ਦੀ ਇੱਕ ਦੁਕਾਨ ਚਲਾਉਂਦਾ ਹੈ ਅਤੇ ਦੋ ਛੋਟੀਆਂ ਧੀਆਂ ਦਾ ਪਿਤਾ ਹੈ। ਉਸ ਦੇ ਜ਼ਖ਼ਮੀ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਮਾਤਾ-ਪਿਤਾ ਵੀ ਸੀਰੀਆ ਤੋਂ ਆਸਟ੍ਰੇਲੀਆ ਆ ਗਏ ਅਤੇ ਹਸਪਤਾਲ ਵਿੱਚ ਉਸ ਦੇ ਨਾਲ ਹਨ। ਉਸ ਦੇ ਇੱਕ ਚਚੇਰੇ ਭਰਾ ਨੇ ਆਸਟ੍ਰੇਲੀਆ ’ਚ ਸਾਰਿਆਂ ਨੂੰ ਅਹਿਮਦ ਦੀ ਜਾਨ ਬਚ ਜਾਣ ਲਈ ਦੁਆ ਕਰਨ ਲਈ ਕਿਹਾ। ਇਸ ’ਆਸਟ੍ਰੇਲੀਅਨ ਹੀਰੋ’ ਦੀ ਮਦਦ ਲਈ gofundme ’ਤੇ ਚਲਾਈ ਗਈ ਦਾਨ ਮੁਹਿੰਮ ’ਚ ਉਸ ਲਈ 2 ਮਿਲੀਅਨ ਡਾਲਰ ਤੋਂ ਵੱਧ ਰਕਮ ਇਕੱਠੀ ਹੋ ਚੁੱਕੀ ਹੈ।

ਅਹਿਮਦ ਦੀ ਬਹਾਦਰੀ ਦੀ ਆਸਟ੍ਰੇਲੀਆ ਸਮੇਤ ਸਾਰੀ ਦੁਨੀਆ ’ਚ ਸ਼ਲਾਘਾ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਅਹਿਮਦ ਦੀ ਸ਼ਲਾਘਾ ਕੀਤੀ। ਕਲ ਸ਼ਾਮ NSW ਦੇ ਪ੍ਰੀਮੀਅਰ Chris Minns ਨੇ ਵੀ ਅਹਿਮਦ ਦਾ ਹਾਲ ਪੁੱਛਿਆ। ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ, ‘‘ਅਹਿਮਦ ਅਸਲ ਜ਼ਿੰਦਗੀ ਦਾ ਹੀਰੋ ਹੈ। ਜੇ ਅਹਿਮਦ ਜਾਨ ਜੋਖਮ ਪਾ ਕੇ ਹੌਂਸਲਾ ਨਾ ਕਰਦਾ ਤਾਂ ਹੋਰ ਜਾਲਾਂ ਚਲੀਆਂ ਜਾਣੀਆਂ ਸਨ।’’

ਅੱਜ ਦੁਪਹਿਰ ਪ੍ਰਧਾਨ ਮੰਤਰੀ Anthony Albanese ਨੇ ਵੀ ਅਹਿਮਦ ਨਾਲ ਹਸਪਤਾਲ ’ਚ ਮੁਲਾਕਾਤ ਕੀਤੀ। ਉਨ੍ਹਾਂ ਅਹਿਮਦ ਨੂੰ ਕਿਹਾ, ‘‘ਤੁਸੀਂ ਬਹੁਤ ਬਹਾਦਰ ਹੋਰ। ਤੁਹਾਡੀ ਬਹਾਦਰੀ ਪ੍ਰੇਰਨਾ ਦਾ ਸਰੋਤ ਹੈ।’’ ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਲਿਖਿਆ, ‘‘ਅਹਿਮਦ, ਤੁਸੀਂ ਆਸਟ੍ਰੇਲੀਅਨ ਹੀਰੋ ਹੋ। ਤੁਸੀਂ ਹੋਰਾਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਖ਼ਤਰੇ ਵਿੱਚ ਪਾ ਦਿੱਤੀ। Bondi Beach ’ਤੇ ਖ਼ਤਰੇ ਵੱਲ ਦੌੜ ਕੇ ਇੱਕ ਅਤਿਵਾਦੀ ਦਾ ਹਥਿਆਰ ਖੋਹ ਲਿਆ। ਸਭ ਤੋਂ ਬਦਤਰ ਸਮਿਆਂ ’ਚ ਸਾਨੂੰ ਬਿਹਤਰੀਨ ਆਸਟ੍ਰੇਲੀਅਨ ਦਿਸਦੇ ਹਨ। ਇਹੀ ਕੁੱਝ ਅਸੀਂ ਐਤਵਾਰ ਸ਼ਾਮ ਨੂੰ ਵੇਖਿਆ। ਸਾਰੇ ਆਸਟ੍ਰੇਲੀਅਨ ਲੋਕਾਂ ਵੱਲੋਂ ਮੈਂ ਤੁਹਾਡਾ ਧਨਵਾਦ ਕਰਦਾ ਹਾਂ।’’ ਮੀਡੀਆ ਨਾਲ ਗੱਲਬਾਤ ਉਨ੍ਹਾਂ ਕਿਹਾ ਕਿ ਅਹਿਮਦ ਬਹੁਤ ਨਿਮਰ ਸੁਭਾਅ ਦਾ ਹੈ। ਉਹ ਅਹਿਮਦ ਦੇ ਮਾਤਾ-ਪਿਤਾ ਨਾਲ ਵੀ ਮਿਲੇ ਅਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ’ਤੇ ਮਾਣ ਹੈ।

ਇਸ ’ਆਸਟ੍ਰੇਲੀਅਨ ਹੀਰੋ’ ਦੇ ਇਲਾਜ ਲਈ ਲੋਕਾਂ ਨੇ gofundme ’ਤੇ ਲੋਕਾਂ ਨੇ ਭਰਵੀਂ ਮਦਦ ਕੀਤੀ ਹੈ। ਅਮਰੀਕੀ ਅਰਬਪਤੀ Bill Ackman ਨੇ 99,000 ਡਾਲਰ ਦਾਨ ਕੀਤੇ ਹਨ। gofundme ’ਤੇ ਚਲਾਈ ਗਈ ਦਾਨ ਮੁਹਿੰਮ ’ਚ ਉਸ ਲਈ ਦੋ ਦਿਨਾਂ ’ਚ 2 ਮਿਲੀਅਨ ਡਾਲਰ ਤੋਂ ਵੱਧ ਰਕਮ ਇਕੱਠੀ ਹੋ ਚੁੱਕੀ ਹੈ।

Fundraiser by CarHubAustralia Car Hub Australia : Support the Hero Who Disarmed a Bondi Attacker