RBA ਨੇ ਦਿੱਤੀ ਆਰਥਿਕ ਚੇਤਾਵਨੀ — Australia “slow-growth lane” ਵਿੱਚ ਫਸ ਸਕਦਾ!

ਮੈਲਬਰਨ : ਆਸਟ੍ਰੇਲੀਆ ਦੀ ਕੇਂਦਰੀ ਬੈਂਕ Reserve Bank of Australia (RBA) ਨੇ ਦੇਸ਼ ਦੀ ਆਰਥਿਕ ਹਾਲਤ ਬਾਰੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਨਵੀਂ speech ਦੌਰਾਨ RBA ਦੇ Deputy Governor ਨੇ ਕਿਹਾ ਕਿ Australian economy ਲੰਮੇ ਸਮੇਂ ਲਈ “slow-growth lane” ਵਿੱਚ ਫਸ ਜਾਣ ਦਾ ਖ਼ਤਰਾ ਹੈ।

ਉਨ੍ਹਾਂ ਅਨੁਸਾਰ, ਮੌਜੂਦਾ economic constraints, ਘਰਾਂ ’ਤੇ ਵਧ ਰਹੇ ਖਰਚੇ ਅਤੇ inflation ਦੇ ਖ਼ਤਰੇ ਕਾਰਨ RBA ਵੱਲੋਂ interest rates ’ਚ cut ਦੀ ਸੰਭਾਵਨਾ ਕਾਫ਼ੀ ਕਮਜ਼ੋਰ ਹੋ ਗਈ ਹੈ। Deputy Governor ਨੇ ਚੇਤਾਵਨੀ ਦਿੱਤੀ ਕਿ ਜੇਕਰ productivity ਨਹੀਂ ਵਧਦੀ, ਨਿਵੇਸ਼ ਨਹੀਂ ਆਉਂਦਾ ਅਤੇ ਸਰਕਾਰਾਂ ਵੱਡੇ structural decisions ਨਹੀਂ ਲੈਂਦੀਆਂ, ਤਾਂ economy ਲੰਮੇ ਸਮੇਂ ਲਈ “low-momentum” ’ਤੇ ਰਹਿ ਸਕਦੀ ਹੈ।

ਇਸ ਸੰਕੇਤ ਨਾਲ mortgage ਰੱਖਣ ਵਾਲੇ ਲੋਕਾਂ ਦੀ ਚਿੰਤਾ ਹੋਰ ਵੱਧ ਸਕਦੀ ਹੈ, ਕਿਉਂਕਿ RBA ਨੇ ਸਪਸ਼ਟ ਕਰ ਦਿੱਤਾ ਹੈ ਕਿ rate-cut ਨੇੜਲੇ ਭਵਿੱਖ ਵਿੱਚ ਮੁਸ਼ਕਿਲ ਦਿਖਾਈ ਦੇ ਰਹੇ ਹਨ। ਮਾਹਿਰਾਂ ਦੇ ਮੁਤਾਬਕ, ਇਹ ਹਾਲਾਤ ਘਰੇਲੂ ਬਜਟ, property market ਅਤੇ business confidence ’ਤੇ ਸਿੱਧਾ ਅਸਰ ਪਾ ਸਕਦੇ ਹਨ।