ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਪਿੰਡ ਘੂਕੇਵਾਲੀ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਿਤ ਹੈ ਜੋ ਕਿ ਅੰਮ੍ਰਿਤਸਰ ਤੋਂ 20 ਕਿਲੋਮੀਟਰ ਉੱਤਰ ਵੱਲ ਪੈਂਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਅੰਦਰ ਦੋ ਇਤਿਹਾਸਕ ਗੁਰਦੁਆਰਾ ਸਾਹਿਬ ਮੌਜੂਦ ਹਨ:
- ਇਕ ਸ੍ਰੀ ਗੁਰੂ ਅਰਜਨ ਦੇਵ ਜੀ (1563-1606) ਦੀ ਯਾਦ ਵਿਚ ਹੈ ਜਿਨ੍ਹਾਂ ਨੇ ਕਿ ਇਥੇ ਸਨ 1585 ਵਿਚ ਚਰਨ ਪਾਏ ਸਨ
- ਦੂਜਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ (1621-1675) ਦੀ ਯਾਦ ਵਿਚ ਹੈ ਜਿਨ੍ਹਾਂ ਨੇ ਇਸ ਅਸਥਾਨ ’ਤੇ 1664 ਵਿਚ ਚਰਨ ਪਾਏ ਸਨ। ਇਹ ਗੁਰਦੁਆਰਾ ਸਾਹਿਬ ਇਕ ਬਾਗ਼ ਦੀ ਥਾਂ ’ਤੇ ਸਥਿਤ ਹਨ। ਜਿਸ ਦੇ ਨਾਮ ’ਤੇ ਹੀ ਇਸ ਗੁਰਦੁਆਰਾ ਸਾਹਿਬ ਦਾ ਨਾਰ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਰੱਖਿਆ ਗਿਆ ਹੈ।
ਹੋਰ ਗੁਰਦੁਆਰਾ ਸਾਹਿਬਾਨ ਦੀ ਤਰ੍ਹਾਂ ਇਨ੍ਹਾਂ ਦੋਹਾਂ ਗੁਰਦੁਆਰਿਆਂ ਦੇ ਬੰਦੋਬਸਤ ਦਾ ਕੰਮ ਮਹੰਤਾਂ ਅਰਥਾਤ ਉਦਾਸੀ ਸਿੱਖਾਂ ਦੇ ਸੰਨਿਆਸੀ ਫਿਰਕੇ ਕੋਲ ਸੀ। ਮੋਰਚਾ ਗੁਰੂ ਕਾ ਬਾਗ਼ ਸਾਹਿਬ ਸਾਹਿਬ ਦੇ ਦੌਰਾਨ ਸਿੱਖਾਂ ਦੀ ਦੁੱਖ ਸਹਾਰਨ ਦੀ ਤੇ ਟਾਕਰਾ ਕਰਨ ਦੀ ਸ਼ਕਤੀ ਦੀ ਹੋਰ ਇਜ਼ਮਾਇਸ਼ ਹੋਈ। ਉਨੀਵੀਂ ਸਦੀ ਦੇ ਅੰਤਲੇ ਚੌਥੇ ਹਿੱਸੇ ਦੌਰਾਨ ਸਿੰਘ ਸਭਾ ਦੇ ਅੰਦੋਲਨ ਨੇ ਸਿੱਖ ਸੁਮਦਾਇ ਨੂੰ ਮਹੰਤਾਂ ਦੇ ਗ਼ਲਤ ਬੰਦੋਬਸਤ ਤੇ ਉਨ੍ਹਾਂ ਦੀਆਂ ਅਨੈਤਿਕ ਕਿਰਿਆਵਾਂ ਦੇ ਖਿਲਾਫ਼ ਬਗਾਵਤ ਕਰਨ ਲਈ ਉਕਸਾਇਆ ਤੇ ਇਸ ਬਗਾਵਤ ਦੀ ਅਗਵਾਈ ਕੀਤੀ। 20ਵੀਂ ਸਦੀ ਦੇ ਮੁਢਲੇ ਦਹਾਕਿਆਂ ਦੇ ਦੌਰਾਨ ਇਹ ਬਗਾਵਤ ਸਿਖਰ ‘ਤੇ ਪਹੁੰਚ ਗਈ ਜਿਸ ਦੇ ਸਿੱਟੇ ਵਜੋਂ 1920-1926 ਦੀ ਗੁਰਦੁਆਰਾ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਹੋਂਦ ਵਿੱਚ ਆਈ। 1920-23 ਦੇ ਪਹਿਲੇ ਦਹਾਕਿਆਂ ਵਿੱਚ ਸਿੱਖਾਂ ਵੱਲੋਂ ਆਪਣੇ ਪਵਿੱਤਰ ਗੁਰਧਾਮਾ ਦਾ ਬੰਦੋਬਸਤ ਸੁਧਾਰਨ ਨਈਂ ਇਹ ਇਕ ਤਕੜੀ ਮੁਹਿੰਮ ਸੀ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਹੋਰ ਗੁਰਦੁਆਰਾ ਸਾਹਿਬਾਨ ਦੀ ਤਰ੍ਹਾਂ ਇਨ੍ਹਾਂ ਦੋਹਾਂ ਗੁਰਦੁਆਰਾ ਸਾਹਿਬਾਨ ਦਾ ਬੰਦੋਬਸਤ ਮਹੰਤਾਂ ਅਰਥਾਤ ਸਿੱਖਾਂ ਦੇ ਸੰਨਆਸੀ ਫਿਰਕੇ ਦੇ ਹੱਥਾਂ ਵਿੱਚ ਆ ਚੁੱਕਾ ਸੀ। ਸਿੱਖ ਰਾਜ ਸਮੇਂ ਇਨ੍ਹਾਂ ਦੋਹਾਂ ਗੁਰਦੁਆਰਿਆਂ ਨੂੰ ਦਿੱਤੀਆਂ ਗਈਆਂ ਜਗੀਰਾਂ ਨਾਲ, ਗਰਾਂਟਾਂ ਨਾਲ ਤੇ ਸੰਗਤ ਵੱਲੋਂ ਚੜ੍ਹਦੇ ਚੜ੍ਹਾਵੇ ਨੇ ਇਨ੍ਹਾਂ ਦੇ ਨਿਗਰਾਨਾਂ ਨੂੰ ਅਮੀਰ ਬਣਾ ਦਿੱਤਾ ਸੀ ਤੇ ਉਹ ਐਸ਼ ਇਸ਼ਰਤ ਦਾ ਸ਼ਿਕਾਰ ਬਣ ਗਏ ਸਨ ਤੇ ਗੁਰਦੁਆਰਾ ਸਾਹਿਬਾਨ ਦੀ ਮਾਇਆ ਨੂੰ ਫ਼ਜੂਲ ਖਰਚਣ ਲੱਗ ਪਏ ਸਨ। ਸੰਨ 1921 ਵਿਚ ਗੁਰਦੁਆਰਾ ਗੁਰੂ ਕੇ ਬਾਗ਼ ਸਾਹਿਬ ਦਾ ਬੰਦੋਬਸਤ ਸੁੰਦਰ ਦਾਸ ਉਦਾਸੀ ਕੋਲ ਸੀ। ਉਹ ਨਾ ਤਾਂ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਨੂੰ ਸਮਝਦਾ ਸੀ ਤੇ ਨਾ ਹੀ ਆਪਣੇ ਧਰਮ ਸੰਬੰਧੀ ਫਰਜ਼ਾਂ ਦੀ ਪਰਵਾਹ ਕਰਦਾ ਸੀ। ਉਹ ਬਦਮਾਸ਼ ਸੀ ਤੇ ਐਸ਼ ਇਸ਼ਰਤ ਕਰਦਾ ਸੀ ਤੇ ਗੁਰਦੁਆਰਾ ਸਾਹਿਬ ਦੇ ਧਨ ਨੂੰ ਉਜਾੜਦਾ ਸੀ। ਸੁਧਾਰ ਕਰਨ ਵਾਲੇ ਸਿੱਖ ਇਸ ਪੱਵਿਤਰ ਇਤਿਹਾਸਕ ਅਸਥਾਨ ਨੂੰ ਉਸ ਦੇ ਕਬਜ਼ੇ ਵਿੱਚੋਂ ਕੱਢਣਾ ਚਾਹੁੰਦੇ ਸਨ ਤੇ ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਉਸ ਦੇ ਪਵਿੱਤਰ ਪ੍ਰਭਾਵ ਤੋਂ ਬਚਾਉਣਾ ਚਾਹੁੰਦੇ ਸਨ।
ਜਨਵਰੀ 31, 1921 ਨੂੰ ਮਹੰਤ ਸੁੰਦਰ ਦਾਸ ਨੇ ਸਿੱਖਾਂ ਨਾਲ ਇਕ ਰਸਮੀ ਸਮਝੌਤਾ ਕੀਤਾ। ਮਹੰਤ ਨਰੈਣ ਦਾਸ ਨੇ ਇਕ ਸਾਂਝੀ ਰਜ਼ਾਮੰਦੀ ‘ਤੇ ਦਸਖਤ ਕੀਤੇ ਅਤੇ ਆਪਣਾ ਗੁਰਦੁਆਰਾ ਸਾਹਿਬ ਨਾਲੋਂ ਨਾਤਾ ਤੋੜਨ ਦਾ ਵਾਇਦਾ ਕੀਤਾ। ਉਸ ਨੇ ਆਪਣੇ ਵਿਵਹਾਰ ਨੂੰ ਬਦਲਣ ਦਾ ਵਾਇਦਾ ਕੀਤਾ ਤੇ ਅੰਮ੍ਰਿਤ ਪਾਨ ਕਰ ਲਿਆ। ਉਸ ਨੇ ਸਿਰਫ ਇਕ ਤੋਂ ਸਿਵਾਏ ਆਪਣੀਆਂ ਸਾਰੀਆਂ ਰਖੇਲਾਂ ਨੂੰ ਛੱਡ ਦਿੱਤਾ ਤੇ ਇਕ ਨਾਲ ਉਸ ਨੇ ਇੱਜ਼ਤਦਾਰ ਤੀਕੇ ਨਾਲ ਵਿਆਹ ਕਰਵਾ ਲਿਆ। ਉਸ ਨੇ ਗੁਰਦੁਆਰਾ ਸਾਹਿਬ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਯੁਕਤ ਕੀਤੀ ਗਈ ਇਕ ਗਿਆਰਾਂ ਮੈਂਬਰੀ ਕਮੇਟੀ ਦੇ ਅਧੀਨ ਕੰਮ ਕਰਨ ਲਈ ਰਾਜ਼ੀ ਹੋ ਗਿਆ। ਪਰ ਇਹ ਦੇਖ ਕੇ ਕਿ ਅੰਗ੍ਰੇਜ਼ੀ ਸਰਕਾਰ ਇਸ ਡਰ ਦੇ ਅਧੀਨ ਕਿ ਜੇ ਗੁਰਦੁਆਰਾ ਸਾਹਿਬਾਨ ਸਿੱਖਾਂ ਦੇ ਹਵਾਲੇ ਕਰ ਦਿੱਤੇ ਤਾਂ ਉਨ੍ਹਾਂ ਦੀ ਰਾਜਸੀ ਸ਼ਕਤੀ ਲਈ ਖਤਰਾ ਪੈਦਾ ਹੋ ਸਕਦਾ ਸੀ ਗੁਰਦੁਆਰਿਆਂ ਸਾਹਿਬਾਨ ਦਾ ਬੰਦੋਬਸਤ ਮਹੰਤਾਂ ਨੂੰ ਦੇਣਾ ਚਾਹੁੰਦੇ ਸਨ। ਮਹੰਤ ਸੁੰਦਰ ਦਾਸ ਨੇ ਆਪਣੀ ਸਵੀਕਾਰਤਾ ਦਾ ਕੁੱਝ ਹਿੱਲਾ ਭੰਗ ਕਰ ਦਿੱਤਾ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਸ ਧਰਤੀ ‘ਤੇ ਗੁਰੂ ਕਾ ਬਾਗ਼ ਸਾਹਿਬ ਸਥਿਤ ਹੈ ਉਹ ਅਜੇ ਵੀ ਉਸੇ ਦੀ ਮਲਕੀਅਤ ਹੈ।
7 ਅਗਸਤ, 1921 ਨੂੰ ਉਸ ਨੂੰ ਖੁਸ਼ ਕਰਨ ਲਈ ਪੁਲੀਸ ਨੇ ਪੰਜ ਸਿੱਖ ਕੈਦ ਕਰ ਲਏ ਜੋ ਗੁਰੂ ਕਾ ਬਾਗ਼ ਸਾਹਿਬ ਵਿੱਚੋਂ ਲੰਗਰ ਲਈ ਲੱਕੜੀਆਂ ਕੱਟਣ ਗਏ ਸਨ। ਇਹ ਕੈਦ ਸੁੰਦਰ ਦਾਸ ਦੀ ਸ਼ਿਕਾਇਤ ‘ਤੇ ਨਹੀਂ ਬਲਕਿ ਪੁਲੀਸ ਵੱਲੋਂ ਕਿਸੇ ਸਰਕਾਰੀ ਗੁਪਤ ਰਿਪੋਰਟ ਦੇ ਅਧਾਰ ‘ਤੇ ਕੀਤੀ ਗਈ ਸੀ। ਅਗਲੇ ਦਿਨ ਇਕ ਜਲਦਬਾਜ਼ੀ ਨਾਲ ਕੀਤੀ ਗਈ ਤਪਤੀਸ਼ ਦੇ ਅਧਾਰ ‘ਤੇ ਉਨ੍ਹਾਂ ਪੰਜ ਸਿੱਖਾਂ ਨੂੰ 6 ਮਹੀਨੇ ਦੀ ਕਰੜੀ ਸਜ਼ਾ ਸੁਣਾ ਦਿੱਤੀ ਗਈ। ਇਸ ਤੱਥ ਨੇ ਸਿੱਖਾਂ ਦੀ ਹੜਤਾਲ ਨੂੰ ਹੋਰ ਵੀ ਭੜਕਾ ਦਿੱਤਾ ਅਤੇ ਸ਼ਿਰੋਮਣੀ ਅਕਾਲੀ ਦਲ ਨੇ ਹਰ ਰੋਜ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਪੰਜ ਸਿੱਖਾਂ ਦਾ ਜੱਥਾ ਭੇਜਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੇ ਕਿ ਬਾਗ਼ ਵਿੱਚੋਂ ਦਰੱਖਤਾਂ ਦੇ ਝੁੰਡ ਵਿੱਚੋਂ ਗੁਰੂ ਕੇ ਬਾਗ਼ ਸਾਹਿਬ ਦੀ ਧਰਤੀ ‘ਤੇ ਉੱਗੇ ਹੋਏ ਦਰੱਖਤਾਂ ਤੋਂ ਲੱਕੜੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਅਕਾਲ ਤਖ਼ਤ ਸਾਹਿਬ ਵੱਲੋਂ ਉਨ੍ਹਾਂ ‘ਤੇ ਇਹ ਸ਼ਰਤ ਲਗਾਈ ਗਈ ਜੇ ਉਨ੍ਹਾਂ ਨੂੰ ਰੋਕਿਆ ਜਾਵੇ ਉਹ ਕੈਦ ਕਬੂਲ ਕਰ ਲੈਣ।
ਅਗਸਤ 22, 1921 ਤੋਂ ਪੁਲੀਸ ਨੇ ਸਿੰਘਾਂ ਦੇ ਜੱਥਿਆਂ ਨੂੰ ਨਜਾਇਜ਼ ਕਬਜ਼ੇ ਦੇ ਅਪਰਾਧ ਅਧੀਨ, ਚੋਰੀ ਅਤੇ ਦੰਗਿਆਂ ਦੇ ਜੁਰਮ ਅਧੀਨ ਫੜਨਾ ਸ਼ੁਰੂ ਕਰ ਦਿੱਤਾ। ਪੁਲੀਸ ਦੀਆਂ ਕਾਰਵਾਈਆਂ ਦੇ ਪਿਛੇ ਅੰਗ੍ਰੇਜ਼ੀ ਸਰਕਾਰ ਦਾ ਹੱਥ ਸੀ। ਇਨ੍ਹਾਂ ਕੈਦਾਂ ਨੇ ਹੜਤਾਲ ਨੂੰ ਹੋਰ ਹੁਲਾਰਾ ਦਿੱਤਾ ਤੇ ਹੜਤਾਲ ਵਿੱਚ ਜ਼ਿਆਦਾ ਸਿੱਖ ਹਿੱਸਾ ਲੈਣ ਲੱਗ ਪਏ।
ਅਗਸਤ 25, 1922 ਤੋਂ ਸ਼ਾਂਤਮਈ ਢੰਗਾਂ ਨਾਲ ਹੜਤਾਲ ਕਰਨ ਵਾਲੇ ਸਿੱਖਾਂ ‘ਤੇ ਪੁਲੀਸ ਨੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ। ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਕੇ ਬਾਗ਼ ਸਾਹਿਬ ਮੋਰਚੇ ਦੇ ਨੇੜੇ ਇਕ ਅਸਥਾਈ ਹਸਪਤਾਲ ਖੋਲ੍ਹ ਦਿੱਤਾ।
25 ਅਗਸਤ ਸੰਨ 1921, ਸੋਮਵਾਰ ਜੋ ਕਿ ਮੱਸਿਆ ਦਾ ਦਿਨ ਸੀ ਹੜਤਾਲ ਕਰਨ ਵਾਲੇ ਸਿੱਖਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਐਸ ਜੀ ਐਮ ਬੀਟੀ ਜੋ ਕਿ ਪੁਲੀਸ ਦਾ ਵਾਧੂ ਸੁਪਰਇਨਟੈਂਡੈਂਟ ਸੀ ਨੇ ਲਾਠੀ ਚਾਰਜ ਨਾਲ ਇਕੱਠ ਨੂੰ ਖਿੰਡਾਉਣ ਦਾ ਹੁਕਮ ਜਾਰੀ ਕਰ ਦਿੱਤਾ। ਸਰਕਾਰ ਦਾ ਤਸ਼ੱਦਦ ਦੇਖ ਕੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੱਥਿਆ ਵਿੱਚ ਸਿੱਖਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ। 26 ਅਗਸਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕੀ ਵਿਭਾਗ ਦੀ ਕਮੇਟੀ ਦੇ ਅੱਠ ਮੈਂਬਰਾਂ ਨੂੰ ਕੈਦ ਕਰਨ ਦੇ ਵਰੰਟ ਜਾਰੀ ਕਰ ਦਿੱਤੇ।
26 ਅਗਸਤ, 1921 ਨੂੰ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 8 ਮੈਂਬਰਾਂ ਦੀ ਇਕ ਐਕਸ਼ਨ ਕਾਊਂਸਲ ਅਰਥਾਤ ਹੜਤਾਲ ਦਾ ਕਾਰਜ ਕਰਨ ਦੀ ਕਮੇਟੀ ਨਿਯੁਕਤ ਕਰ ਦਿੱਤੀ ਜਿਸ ਵਿਚ ਅਕਾਲੀ ਮੋਰਚੇ ਦਾ ਚਾਰਜ ਸ੍ਰ. ਤੇਜਾ ਸਿੰਘ ਸਮੁੰਦਰੀ ਜੀ ਨੂੰ ਦੇ ਦਿੱਤਾ। ਅੰਗ੍ਰੇਜ਼ੀ ਸਰਕਾਰ ਨੇ ਗੁਰੂ ਕੇ ਬਾਗ਼ ਸਾਹਿਬ ਵਿਖੇ ਇੱਕਠ ਕੀਤੇ ਜਾਣ ਤੇ ਪਾਬੰਦੀ ਲਗਾ ਦਿੱਤੀ ਤੇ ਸੜਕਾਂ ਅਤੇ ਪੁਲਾਂ ‘ਤੇ ਪੁਲੀਸ ਦੀਆਂ ਚੌਕੀਆਂ ਤਾਇਨਾਤ ਕਰ ਦਿੱਤੀਆਂ ਤਾਂ ਕਿ ਅੰਮ੍ਰਿਤਸਰ ਵੱਲ ਆਉਣ ਵਾਲੇ ਸਿੱਖਾਂ ਨੂੰ ਰਾਹ ਵਿੱਚ ਹੀ ਰੋਕਿਆ ਜਾ ਸਕੇ।
ਅਗਸਤ 31, 1921 ਨੂੰ ਅਕਾਲੀਆਂ ਨੇ ਵਲੰਟੀਅਰਾਂ ਦੀ ਗਿਣਤੀ ਵਧਾ ਕੇ 100 ਕਰ ਦਿੱਤੀ । ਹਰ ਰੋਜ਼ 100 ਵਾਲੰਟੀਅਰਾਂ ਦਾ ਜੱਥਾ ਸ੍ਰੀ ਅਕਾਲ ਤਖਤ ਸਾਹਿਬ, ਅੰਮ੍ਰਿਤਸਰ ਤੋਂ ਰਵਾਨਾ ਹੁੰਦਾ ਸੀ ਜੋ ਕਿ ਆਪਣੀ ਕਿਸਮਤ ਨੂੰ ਸ਼ਾਂਤਮਈ ਢੰਗਾਂ ਨਾਲ ਸਹਾਰਨ ਦੀ ਕਸਮ ਖਾ ਕੇ ਤੁਰਦਾ ਸੀ। ਇਸ ਦੇ ਬਾਵਜੂਦ ਵੀ ਕਾਲੀਆਂ ਪੱਗਾਂ ਬੰਨ੍ਹ ਕੇ 100 ਅਕਾਲੀ ਗੁਰਬਾਣੀ ਪੜ੍ਹਦੇ ਹੋਏ ਹਰ ਰੋਜ਼ ਉੱਥੇ ਪਹੁੰਚਦੇ ਸਨ ਜਿਨ੍ਹਾਂ ਨੂੰ ਕਿ ਪੁਲੀਸ ਨੇ ਬੇਰਹਿਮੀ ਨਾਲ ਕੁੱਟਣਾ ਹੁੰਦਾ ਸੀ ਜਦ ਤਕ ਕਿ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਨਾ ਡਿੱਗ ਪੈਣ। ਇਹ ਘਟਨਾ ਹਰ ਰੋਜ਼ ਵਾਪਰਦੀ ਸੀ। ਰਾਜਸੀ ਨੇਤਾ, ਸਮਾਜ ਸੁਧਾਰਕ ਅਤੇ ਅਖਬਾਰ ਨਵੀਸ ਇਸ ਘਟਨਾ ਨੂੰ ਦੇਖਣ ਆਉਂਦੇ ਸਨ ਜਿਸ ਨੂੰ ਕਿ ਪੂਰਨ ਰੂਪ ਵਿੱਚ ਸ਼ਾਂਤਮਈ ਹੜਤਾਲ ਕਿਹਾ ਜਾ ਸਕਦਾ ਸੀ। ਏ.ਐਲ ਵਰਗੀਜ਼ ਨਾਂ ਦੇ ਇਕ ਅਮ੍ਰੀਕਨ ते टिम मावे टी प्टिव दिलभ घट्टाप्टी निम ए वि तां (Exclusive Picture of India’s Martyrdom) डावउ रे मवीरां ਦੀ ਨਿਵੇਕਲੀ ਤਸਵੀਰ ਰੱਖਿਆ।
ਸੀ.ਐਫ. ਐਂਡਰਿਊਜ਼ (1871-1940) ਇਕ ਅੰਗ੍ਰੇਜ਼ ਮਿਸ਼ਨਰੀ ਤੇ ਸਿੱਖਿਆ ਸ਼ਾਸਤਰੀ ਗੁਰੂ ਕੇ ਬਾਗ਼ ਸਾਹਿਬ ਦੇ ਮੋਰਚੇ ‘ਤੇ ਪਹੁੰਚਾ ਅਤੇ ਜੋ ਕੁੱਝ ਦੇਖਿਆ ਉਸ ਬਾਰੇ ਲਿਖਿਆ ਕਿ “ਸੌਆਂ ਦੀ ਗਿਣਤੀ ਵਿਚ ਈਸਾ ਰੋਜ਼ ਸ਼ਹੀਦ ਕੀਤੇ ਜਾ ਰਹੇ ਹਨ। ਉਸ ਨੇ ਜੋ ਕੁਝ ਦੇਖਿਆ ਸਤੰਬਰ 12, 1722 ਨੂੰ ਇਕ ਪ੍ਰੈਸ ਨੋਟ ਭੇਜਿਆ ਜਿਸ ਵਿਚ ਉਸ ਨੇ ਜੋ ਕੁੱਝ ਦੇਖਿਆ ਉਹ ਸਾਰਾ ਕੁੱਝ ਲਿਖ ਦਿੱਤਾ।
ਖਬਰਾਂ ਦੀ ਰਿਪੋਰਟ
“ਅੰਦਰ ਜਾਣ ਦੇ ਰਸਤੇ ਦੇ ਨੇੜੇ ਇਕ ਗ੍ਰੰਥੀ ਸਾਹਿਬ ਬੈਠੇ ਸਨ ਜਿਨ੍ਹਾਂ ਦੇ ਸਾਹਮਣੇ ਸ਼ਰਧਾਲੂ ਵਿਅਕਤੀ ਜ਼ਮੀਨ ‘ਤੇ ਚੁੱਪ ਚਾਪ ਬੈਠੇ ਸਨ। ਇਕ ਹੋਰ ਜਗ੍ਹਾ ਤੇ ਕੁੱਝ ਹੋਰ ਸਿੱਖ ਬੈਠੇ ਸਨ ਤੇ ਉਹ ਦੋ ਵੱਡੇ ਵੱਡੇ ਪੱਥਰਾਂ ਦੇ ਵਿਚਕਾਰ ਆਟਾ ਪੀਸ ਕੇ ਸ਼ਾਮ ਦਾ ਸਾਦਾ ਜਿਹਾ ਖਾਣਾ ਤਿਆਰ ਕਰ ਰਹੇ ਸਨ।” ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਅਸਲੀ ਮਾਰ ਕੁਟਾਈ ਸ਼ੁਰੂ ਹੋ ਚੁੱਕੀ ਹੈ ਤੇ ਤਸ਼ੱਦਦ ਸਹਾਰਨ ਵਾਲੇ ਸਿੱਖ ਕੁੱਟ ਮਾਰ ਦੀ ਬੁਛਾੜ ਸਹਾਰ ਚੁੱਕੇ ਸਨ। ਪਰ ਮੇਰੇ ਪੁੱਛਣ ‘ਤੇ ਪਤਾ ਲੱਗਾ ਕਿ ਉਸ ਸਮੇਂ ਮਾਰ ਕੁਟਾਈ ਹੋ ਰਹੀ ਸੀ। ਇਹ ਸੁਣ ਕੇ ਮੈਂ ਇਕ ਦਮ ਅੱਗੇ ਵਧਿਆ। ਉੱਥੇ ਸੌਆਂ ਦੀ ਗਿਣਤੀ ਵਿੱਚ ਧਰਤੀ ‘ਤੇ ਚੁੱਪ ਚਾਪ ਬੈਠੇ ਸਿੱਖ ਜੋ ਕੁੱਝ ਉਨ੍ਹਾਂ ਦੇ ਸਾਹਮਣੇ ਵਾਪਰ ਰਿਹਾ ਸੀ ਦੇਖ ਰਹੇ ਸਨ।
ਉਨ੍ਹਾਂ ਦੇ ਚਿਹਰਿਆਂ ਦੇ ਗਮਗੀਨਗੀ ਦੇ ਚਿੰਨ੍ਹ ਸਨ। ਇਮਾਰਤ ਦੇ ਹੋਰ ਅੱਗੇ ਜਾ ਕੇ ਦੇਖਣ ਤੋਂ ਪਹਿਲਾਂ ਮੈਂ ਉਨ੍ਹਾਂ ਦੇ ਚਿਹਰਿਆਂ ਵੱਲ ਦੇਖਿਆ। ਮੈਂ ਇਕ ਅਜਿਹੀ ਥਾਂ ਪਹੁੰਚਿਆ ਜਿੱਥੇ ਕਿ ਮਾਰ ਕੁਟਾਈ ਨਜ਼ਰ ਆ ਰਹੀ ਸੀ। ਉਹ ਸਿੱਖ ਸ਼ਾਂਤ ਚਿੱਤ ਸਨ ਪਰ ਬਹੁਤ ਸਾਰਿਆਂ ਦੇ ਬੁਲ੍ਹ ਇਵੇਂ ਹਿੱਲ ਰਹੇ ਸਨ ਜਿਵੇਂ ਉਹ ਪਾਠ ਕਰ ਰਹੇ ਹੋਣ। ਜਦ ਮੈਂ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਪਾਸ ਪਹੁੰਚਿਆ ਤਾਂ ਮੈਂ ਦੇਖਿਆ ਕਿ ਇਹੋ ਜਿਹੇ ਮੌਕੇ ‘ਤੇ ਜੋ ਹਲਚਲ ਨਜ਼ਰ ਆਉਂਦੀ ਹੈ ਉਹ ਇੰਨੇ ਵੱਡੇ ਇਕੱਠ ਵਿੱਚ ਵੀ ਨਜ਼ਰ ਨਹੀਂ ਸੀ ਆ ਰਹੀ।
“ਉਥੇ ਚਾਰ ਅਕਾਲੀ ਸਿੱਖ ਜਿਨ੍ਹਾਂ ਨੇ ਕਿ ਕਾਲੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ ਖੜ੍ਹੇ ਸਨ। ਉਨ੍ਹਾਂ ਦੇ ਸਾਹਮਣੇ ਦਰਜਣ ਦੇ ਕਰੀਬ ਪੁਲੀਸ ਵਾਲੇ ਖੜ੍ਹੇ ਸਨ ਜਿਨ੍ਹਾਂ ਵਿੱਚ ਦੋ ਅੰਗ੍ਰੇਜ਼ ਅਫ਼ਸਰ ਵੀ ਸ਼ਾਮਲ ਸਨ। ਅਕਾਲੀ ਸਿੱਖ ਆਪਣੀ ਥਾਂ ‘ਤੇ ਸ਼ਾਂਤੀ ਨਾਲ ਖੜ੍ਹੇ ਸਨ। ਮੇਰੇ ਉੱਥੇ ਜਾਣ ਤੋਂ ਇਕ ਦਮ ਪਹਿਲਾਂ ਉਹ ਪੁਲੀਸ ਦੀ ਲਕੀਰ ਦੇ ਨੇੜੇ ਹੋ ਚੁੱਕੇ ਸਨ ਤੇ ਚੁੱਪ ਚਾਪ ਪੁਲੀਸ ਤੋਂ ਇਕ ਗਜ਼ ਦੀ ਵਿਥ ‘ਤੇ ਉਨ੍ਹਾਂ ਦੇ ਅੱਗੇ ਚੁੱਪ-ਚਾਪ ਖੜ੍ਹੇ ਸਨ। ਉਹ ਬਿਨਾ ਹਿੱਲ ਜੁੱਲ ਦੇ ਖੜ੍ਹੇ ਸਨ ਤੇ ਉਹ ਅੱਗੇ ਨੂੰ ਵੀ ਨਹੀਂ ਵਧੇ ਸਨ। ਉਨ੍ਹਾਂ ਦੇ ਹੱਥ ਪਾਠ ਲਈ ਜੁੜੇ ਹੋਏ ਸਨ ਤੇ ਇਹ ਸਪਸ਼ਟ ਸੀ ਕਿ ਉਹ ਪਾਠ ਕਰ ਰਹੇ ਸਨ। ਉਨ੍ਹਾਂ ਵੱਲੋਂ ਕੋਈ ਵੀ ਭੜਕਾਹਟ ਕਰਨ ਤੋਂ ਬਿਨਾ ਇਕ ਅੰਗ੍ਰੇਜ਼ ਨੇ ਆਪਣੀ ਸੋਟੀ ਦਾ ਉਹ ਸਿਰਾ ਜਿਸ ‘ਤੇ ਕਿ ਪਿੱਤਲ ਮੜ੍ਹਿਆ ਹੋਇਆ ਸੀ ਅਗੇ ਵਧਾਇਆ। ਉਸ ਨੇ ਅਕਾਲੀ ਦੇ ਸੋਟੀ ਇੰਨੀ ਜ਼ੋਰ ਦੀ ਮਾਰੀ ਕਿ ਜਿਸ ਹੱਥ ਵਿੱਚ ਸੋਟੀ ਫੜੀ ਹੋਈ ਸੀ ਉਹ ਅਕਾਲੀ ਸਿਖ ਦੀ ਹੱਸ ਦੀ ਹੱਡੀ ਤੇ ਜਾ ਕੇ ਬਹੁਤ ਜ਼ੋਰ ਨਾਲ ਵੱਜਾ ਜੋ ਕਿ ਪਾਠ ਕਰ ਰਿਹਾ ਸੀ। ਇਹ ਇਕ ਬਹੁਤ ਬੁਜ਼ਦਿਲੀ ਵਾਲਾ ਧੱਫਾ ਸੀ ਜਿਵੇਂ ਮੈਂ ਉਸ ਦੇ ਵੱਜਦੀ ਨੂੰ ਵੇਖਿਆ…”
“ਇਹ ਅਜਿਹਾ ਦ੍ਰਿਸ਼ ਸੀ ਜਿਸ ਨੂੰ ਮੈਂ ਫਿਰ ਕਦੇ ਦੇਖਣਾ ਨਹੀਂ ਚਾਹੂੰਗਾ। ਇਹ ਇਕ ਅੰਗ੍ਰੇਜ਼ ਸੰਬੰਧੀ ਨਾ ਮੰਨਣਯੋਗ ਘਟਨਾ ਸੀ। ਉੱਥੇ ਚਾਰ ਹੋਰ ਕਾਲੀਆਂ ਪੱਗਾਂ ਵਾਲੇ ਅਕਾਲੀ ਇਕ ਦਰਜਣ ਦੇ ਕਰੀਬ ਪੁਲੀਸ ਦੇ ਗੌਹ ਜਿਨ੍ਹਾਂ ਵਿੱਚ ਦੋ ਅੰਗ੍ਰੇਜ਼ ਵੀ ਸ਼ਾਮਲ ਸਨ ਦੇ ਅੱਗੇ ਖੜ੍ਹੇ ਸਨ। ਉਹ ਬਿਲਕੁਲ ਸ਼ਾਂਤ ਚਿੱਤ ਸਨ ਤੇ ਅੱਗੇ ਵੀ ਨਹੀਂ ਸਨ ਵਧੇ। ਉਨ੍ਹਾਂ ਦੇ ਹੱਥ ਪ੍ਰਾਰਥਨਾ ਵਿਚ ਜੁੜੇ ਹੋਏ ਸਨ ਤੇ ਇਹ ਸਪਸ਼ਟ ਸੀ ਕਿ ਉਹ ਪ੍ਰਾਰਥਨਾ ਕਰ ਰਹੇ ਸਨ। ਉਨ੍ਹਾਂ ਵੱਲੋਂ ਕੋਈ ਹਿੱਲ ਜੁੱਲ ਕੀਤੇ ਬਿਨਾ ਇਕ ਅੰਗ੍ਰੇਜ਼ ਨੇ ਆਪਣੀ ਸੋਟੀ ਦਾ ਉਹ ਸਿਰਾ ਜਿਸ ‘ਤੇ ਪਿੱਤਲ ਮੜ੍ਹਿਆ ਹੋਇਆ ਸੀ ਅਕਾਲੀ ਸਿੱਖ ਦੀ ਹੱਸ ਦੀ ਹੱਡੀ ‘ਤੇ ਪੂਰੇ ਜ਼ੋਰ ਨਾਲ ਮਾਰਿਆ ਜੋ ਕਿ ਪਾਠ ਕਰ ਰਿਹਾ ਸੀ। ਪੂਰੇ ਜ਼ੋਰ ਨਾਲ ਉਸ ਦਾ ਹੱਥ ਜਿਸ ਵਿਚ ਸੋਟੀ ਫੜੀ ਹੋਈ ਸੀ ਉਹ ਅਕਾਲੀ ਸਿੱਖ ਦੇ ਵੱਜਿਆ। ਮੈਂ ਜਿਵੇਂ ਇਸ ਨੂੰ ਵੱਜਦੀ ਨੂੰ ਦੇਖਿਆ ਇਹ ਇਕ ਬਹੁਤ ਹੀ ਬੁਜ਼ਦਿਲੀ ਵਾਲਾ ਧੱਫਾ ਸੀ।”
ਸੀ.ਐਫ. ਐਂਡਰਿਯੂਜ਼ (1871-1940) ਜੋ ਕਿ ਅੰਮ੍ਰਿਤਸਰ ਗਿਆ ਉਸ ਨੇ ਸਿਨਮੇ ਦੀ ਤਸਵੀਰ ਬਣਾਉਣ ਵਾਲਾ ਇੱਕ ਯੰਤਰ ਤਿਆਰ ਕੀਤਾ ਜਿਸ ਵਿੱਚ ਉਸ ਨੇ ਮੁਹਿੰਮ ਦੀਆਂ ਨਿਵੇਕਲੀਆਂ ਫੋਟੋ ਸ਼ਾਮਲ ਕੀਤੀਆਂ। ਉਸ ਨੇ ਸਾਰੇ ਕਾਂਡ ਦਾ ਸਾਰਾ ਵੇਰਵਾ ਲਿਖਿਆ ਜਿਸ ਵਿੱਚ ਉਸ ਨੇ ਅਕਾਲੀਆਂ ਦੀ ਸਹਿਤ ਸ਼ਕਤੀ ਨੂੰ ਬਿਆਨ ਕੀਤਾ। ਇਹ ਉਸ ਨੇ ਮਾਨਚੈਸਟਰ ਗਾਰਡੀਅਨ ਫਰਵਰੀ 15 ਅਤੇ ਫਰਵਰੀ 24, 1924 ਵਿੱਚ ਛਾਪਿਆ। ਉਸ ਨੇ ਲਿਖਿਆ ਕਿ “ਜਦੋਂ ਮੈਂ ਆਪ ਗੁਰਦੁਆਰਾ ਗੁਰੂ ਕਾ ਬਾਗ਼ ਸਾਹਿਬ ਪਹੁੰਚਿਆ ਮੈਂ ਇਕ ਦਮ ਹੈਰਾਨ ਹੋ ਗਿਆ ਕਿ ਜੋ ਇਹੋ ਜਿਹੇ ਮੌਕਿਆਂ ‘ਤੇ ਹੋਏ ਵੱਡੇ ਇਕੱਠ ਵਿੱਚ ਹੱਲਾ ਗੁੱਲਾ ਹੁੰਦਾ ਹੈ ਉਹ ਨਹੀਂ ਸੀ।” ਪ੍ਰਵੇਸ਼ ਦੁਆਰ ਦੇ ਨੇੜੇ ਇਕ ਪਾਠੀ ਇਕ ਧਾਰਮਕ ਗ੍ਰੰਥ ਵਿੱਚੋਂ ਪਾਠ ਕਰ ਰਿਹਾ ਸੀ ਜਿਸ ਦੇ ਸਾਹਮਣੇ ਸ਼ਰਧਾਲੂ ਸਿੱਖ ਜ਼ਮੀਨ ਤੇ ਬੈਠੇ ਸਨ। ਉਥੇ ਅਜਿਹਾ ਕੋਈ ਨਿਸ਼ਾਨ ਨਹੀਂ ਸੀ ਕਿ ਮਾਰ ਕੁਟਾਈ ਹੁਣੇ ਹੀ ਹੋ ਕੇ ਹਟੀ ਹੈ ਤੇ ਉਹ ਅਕਾਲੀ ਮਾਰ ਕੁਟਾਈ ਦੀਆਂ ਬੁਛਾੜਾਂ ਖਾ ਚੁੱਕੇ ਹਨ।
ਜੋ ਸੋਟੀ ਦੀ ਮਾਰ ਮੈਂ ਅਕਾਲੀ ਸਿੱਖ ਦੇ ਪੈਂਦੀ ਦੇਖੀ ਉਹ ਉਸ ਨੂੰ ਸੁੱਟਣ ਲਈ ਅਤੇ ਧਰਤੀ ‘ਤੇ ਡੇਗਣ ਲਈ ਕਾਫੀ ਸੀ। ਉਹ ਲੇਟਿਆ ਲੇਟਿਆ ਘੁੰਮਿਆ ਅਤੇ ਹੌਲੀ ਹੌਲੀ ਉੱਠ ਕੇ ਖੜ੍ਹਾ ਹੋ ਗਿਆ। ਉਸ ਨੂੰ ਉਹੋ ਹੀ ਸਜ਼ਾ ਬਾਰ ਬਾਰ ਦਿੱਤੀ ਗਈ। ਬਾਰ ਬਾਰ ਉਨ੍ਹਾਂ ਚਾਰਾਂ ਵਿੱਚੋਂ ਜਿਹੜਾ ਅਕਾਲੀ ਅੱਗੇ ਨੂੰ ਵਧਦਾ ਸੀ ਉਹ ਲਗਾਤਾਰ ਸੋਟੀਆਂ ਦੀ ਮਾਰ ਪੈਣ ਨਾਲ ਧਰਤੀ ‘ਤੇ ਢੇਰੀ ਹੋ ਜਾਂਦਾ ਸੀ। ਉਹ ਮਾਰ ਵਾਰੀ ਵਾਰੀ ਕਦੇ ਅੰਗ੍ਰੇਜ਼ ਅਫਸਰ ਵੱਲੋਂ ‘ਤੇ ਕਦੇ ਭਾਰਤੀ ਸਿਪਾਹੀ ਵੱਲੋਂ ਜੋ ਕਿ ਅੰਗ੍ਰੇਜ ਅਫਸਰ ਕੇ ਅਧੀਨ ਸੀ ਪੈਂਦੀ ਸੀ। ਬਾਕੀ ਦੇ ਸਿੱਖ ਤੇਜ਼ੀ ਨਾਲ ਧਰਤੀ ਤੇ ਡਿੱਗ ਪੈਂਦੇ ਸਨ। ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਕਿ ਇਨ੍ਹਾਂ ਵਿੱਚੋਂ ਪੁਲੀਸ ਨੇ ਇਕ ਸਿੱਖ ਦੇ ਪੇਟ ਵਿੱਚ ਜੋ ਉਸਦੇ ਸਾਹਮਣੇ ਚੁੱਪ ਚਾਪ ਖੜ੍ਹਾ ਸੀ ਸੋਟੀ ਮਾਰੀ। ਜਦੋਂ ਇਕ ਅਕਾਲੀ ਸਿੱਖ ਜ਼ਮੀਨ ਤੇ ਢਹਿ ਢੇਰੀ ਹੋ ਜਾਂਦਾ ਸੀ ਤੇ ਸਿੱਧਾ ਲੰਮਾ ਪਿਆ ਹੁੰਦਾ ਸੀ ਤਾਂ ਪੁਲੀਸ ਦਾ ਇਕ ਸਿਪਾਹੀ ਆਪਣਾ ਪੈਰ ਉਸ ਦੀ ਛਾਤੀ ‘ਤੇ ਆਪਣਾ ਪੂਰਾ ਭਾਰ ਪਾ ਕੇ ਉਸ ਨੂੰ ਲਿਤਾੜਦਾ ਸੀ। ਸਿਪਾਹੀ ਆਪਣਾ ਪੈਰ ਲੰਮੇ ਪਏ ਅਕਾਲੀ ਦੀ ਛਾਤੀ ਅਤੇ ਗਰਦਨ ਦੇ ਵਿਚਕਾਰ ਮਾਰਦਾ ਸੀ।”
ਜੋ ਕਸਮ ਉਨ੍ਹਾਂ ਅਕਾਲੀ ਸਿੱਖਾ ਨੇ ਪਰਮਾਤਮਾ ਅੱਗੇ ਖਾਧੀ ਸੀ ਉਹ ਉਸ ‘ਤੇ ਪੂਰਾ ਉੱਤਰ ਰਹੇ ਸਨ। ਉਨ੍ਹਾਂ ਵਿੱਚੋਂ ਕਿਸੇ ਨੇ ਵੀ ਕੋਈ ਹਰਕਤ ਨਹੀਂ ਕੀਤੀ, ਤੇ ਨਾ ਹੀ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਕੋਈ ਝੁਣਝੁਣੀ ਆਈ। ਇਹ ਧਰਮ ਲਈ ਕੁਰਬਾਨੀ ਤੇ ਪਰਮਾਤਮਾ ਪ੍ਰਤੀ ਸ਼ਰਧਾ ਸੀ। ਉਨ੍ਹਾਂ ਨੂੰ ਪੂਰਾ ਪੂਰਾ ਵਿਸ਼ਵਾਸ ਸੀ ਕਿ ਗੁਰੂ ਸਾਹਿਬ ਦੇ ਬਾਗ਼ ਵਿੱਚੋਂ ਲੱਕੜਾਂ ਕੱਟਣੀਆਂ ਉਨ੍ਹਾਂ ਦਾ ਸਿਮਰਤੀ ਤੋਂ ਬਾਹਰ ਦਾ ਹੱਕ ਸੀ ਜੋ ਕਿ ਧਾਰਮਕ ਹੱਕ ਸੀ। ਕਈ ਅਕਾਲੀ ਸਿੱਖਾਂ ਨੂੰ ਪੁਲੀਸ ਰਸਤੇ ਵਿੱਚ ਹੀ ਰੋਕ ਲੈਂਦੀ ਸੀ ਅਤੇ ਉਨ੍ਹਾਂ ਨੂੰ ਪਿੱਤਲ ਨਾਲ ਜੁੜੀਆ ਹੋਈਆ ਸੋਟੀਆਂ ਨਾਲ ਤੇ ਰਾਈਫਲ ਦੇ ਮੋਟੇ ਸਿਰੇ ਨਾਲ ਮਾਰਦੀ ਸੀ। ਇਹ ਕੁੱਟ ਮਾਰ ਚਾਲੂ ਰਹਿੰਦੀ ਸੀ, ਜਦ ਤਕ ਕਿ ਸਾਰਾ ਜੱਥਾ ਧਰਤੀ ‘ਤੇ ਢੇਰੀ ਨਹੀਂ ਸੀ ਹੋ ਜਾਂਦਾ। ਸਿੱਖਾਂ ਨੇ ਸ੍ਵੈ-ਕਾਬੂ, ਆਤਮਕ ਸਹਿਜ ਤੇ ਦਿੜ੍ਹ ਹਿਰਦੇ ਦੀ ਬੇਮਿਸਾਲ ਉਦਾਹਰਣ ਦਿੱਤੀ ਤੇ ਸਰੀਰਕ ਦਰਦ ਨੂੰ ਪੂਰੀ ਦ੍ਰਿੜਤਾ ਨਾਲ ਸਹਾਰਿਆ। ਮੈਂ ਉਨ੍ਹਾਂ ‘ਤੇ ਕੋਈ ਵੀ ਝਰਨਾਹਟ ਨਹੀਂ ਦੇਖੀ। ਨਾ ਹੀ ਕਿਸੇ ਨੇ ਆਪਣਾ ਕੋਈ ਹੱਥ ਚੁਕਿਆ। ਇਹ ਸਜ਼ਾ ਸੁੰਦਰ ਦਾਸ ਦੀ ਸ਼ਿਕਾਇਤ ‘ਤੇ ਨਹੀਂ ਸੀ ਦਿੱਤੀ ਜਾ ਰਹੀ ਬਲਕਿ ਇਹ ਸਾਰਾ ਕੁੱਝ ਪੁਲੀਸ ਵੱਲੋਂ ਪ੍ਰਾਪਤ ਕੀਤੀ ਗਈ ਇਕ ਗੁਪਤ ਰਿਪੋਰਟ ਦੇ ਅਧਾਰ ‘ਤੇ ਕੀਤਾ ਜਾ ਰਿਹਾ ਸੀ।
ਸਰਕਾਰ ਦੀ ਇਸ ਕਿਰਿਆ ਦਾ ਸਿੱਖਾਂ ਨੇ ਕੋਈ ਪ੍ਰਭਾਵ ਨਹੀਂ ਪੈਣ ਦਿੱਤਾ ਤੇ ਗੁਰੂ ਕੇ ਬਾਗ਼ ਸਾਹਿਬ ਦੇ ਜੰਗਲ ਵਿੱਚੋਂ, ਲੰਗਰ ਦੀ ਰੋਜ਼ਾਨਾ ਜ਼ਰੂਰਤ ਅਨੁਸਾਰ ਲੱਕੜਾਂ ਕੱਟਣੀਆਂ ਜਾਰੀ ਰੱਖੀਆਂ। ਕੈਦ ਕਰਨ ਦੀ ਪ੍ਰਕਿਰਿਆ ਅਤੇ ਬੇਰਹਿਮੀ ਦਾ ਉਨ੍ਹਾਂ ‘ਤੇ ਕੋਈ ਅਸਰ ਨਾ ਹੋਇਆ। ਫਿਰ ਪੁਲੀਸ ਨੇ ਸੁਧਾਰਵਾਦੀ ਸਿੱਖਾਂ ਲਈ ਇਕ ਨਵਾਂ ਢੰਗ ਲੱਭਿਆ। ਜੋ ਗੁਰੂ ਕੇ ਬਾਗ਼ ਸਾਹਿਬ ਵਿੱਚੋਂ ਲੱਕੜਾਂ ਕੱਟਣ ਆਉਂਦੇ ਸਨ ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਾਂਦਾ ਸੀ ਜਦ ਤਕ ਕਿ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਨਾ ਡਿੱਗ ਪੈਣ।
“ਉਨ੍ਹਾਂ ਨੂੰ ਉਨ੍ਹਾਂ ਦੇ ਸਿਰ ਦੇ ਵਾਲਾਂ ਤੋਂ ਅਤੇ ਪੈਰਾਂ ਤੋਂ ਫੜ ਕੇ ਨਫਰਤ ਨਾਲ ਘਰੀਸਿਆ ਜਾਂਦਾ ਸੀ ਜਦ ਤਕ ਕਿ ਪੁਲੀਸ ਇਹ ਨਹੀਂ ਸੀ ਸੋਚ ਲੈਂਦੀ ਕਿ ਉਨ੍ਹਾਂ ਨਾਲ ਕਾਫੀ ਹੋ ਗਿਆ ਹੈ। ਸਿੱਖਾਂ ਨੇ ਇਹ ਸਾਰਾ ਕੁੱਝ ਵੈਰਾਗਮਈ ਢੰਗ ਨਾਲ ਸਹਾਰਿਆ ਤੇ ਦਿਨ ਬ ਦਿਨ ਕੁੱਟ ਮਾਰ ਖਾਣ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਸਿੱਖ ਆਉਣ ਲੱਗ ਪਏ “ਸਾਰੇ ਸਾਕੇ ਦਾ ਨਿਰਦਇਤਾ ਅਤੇ ਗੈਰ-ਮਨੁੱਖੀ ਵਿਵਹਾਰ ਨਾ ਲਿਖੇ ਜਾਣ ਵਾਲੇ ਲਫਜ਼ਾਂ ਵਿੱਚ ਹੋਰ ਵੀ ਵਧ ਜਾਂਦਾ ਹੈ ਕਿ ਨਵੇਂ ਸਿੱਖ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹੁੰਦੇ ਸਨ ਜਿਨ੍ਹਾਂ ਨੂੰ ਮਾਰਿਆ ਜਾਂਦਾ ਸੀ ਅਤੇ ਉਨ੍ਹਾਂ ਨੇ ਪਰਮਾਤਮਾ ਅੱਗੇ ਕਸਮ ਖਾਧੀ ਹੁੰਦੀ ਸੀ ਕਿ ਉਹ ਸ਼ਬਦਾਂ ਵਿੱਚ ਤੇ ਹਰਕਤਾਂ ਵਿੱਚ ਸ਼ਾਂਤ ਰਹਿਣਗੇ।”
“ਇਹ ਸਾਰਾ ਸਾਕਾ ਧਰਤੀ ਜਾਂ ਜਾਇਦਾਦ ਦੇ ਝਗੜੇ ਤੋਂ ਉੱਪਰਲੀ ਗੱਲ ਸੀ। ਇਹ ਤਕਨੀਕੀ ਸੁਆਲਾਂ ਜਾਂ ਕਨੂੰਨੀ ਅਧਿਕਾਰਾਂ ਤੋਂ ਵੀ ਉੱਪਰ ਦੀ ਗੱਲ ਸੀ। ਬਹਾਦਰੀ ਦੀ ਅਤੇ ਦਰਦ ਸਹਾਰਨ ਦੀ ਸਿੱਖਾਂ ਦਾ ਧਰਤੀ ‘ਤੇ ਇਕ ਨਵੀਂ ਲੜਾਈ ਸੀ। ਸੰਸਾਰਕ ਲੜਾਈ ਦਾ ਇਕ ਨਵਾਂ ਸਬਕ ਸੰਸਾਰ ਨੂੰ ਮਿਲ ਗਿਆ”
“ਮੈਂ ਜੋ ਕੁਝ ਦੁੱਖ ਸਹਾਰਨ ਦੀ ਭਾਵਨਾ ਬਾਰੇ ਲਿਖਿਆ ਹੈ ਇਕ ਹੋਰ ਗੱਲ ਜਿਸਦਾ ਮੈਂ ਜ਼ਿਕਰ ਨਹੀਂ ਕੀਤਾ ਜੋ ਸਭ ਤੋਂ ਵੱਧ ਮਹੱਤਵਪੂਰਣ ਗੱਲ ਹੈ ਉਹ ਇਹ ਇਹ ਹੈ ਕਿ ਇਹ ਬਹੁਤ ਘੱਟ ਵਾਪਰਿਆ ਕਿ ਜੋ ਅਕਾਲੀ ਦੁੱਖ ਸਹਾਰਨ ਲਈ ਅੱਗੇ ਵਧਿਆ ਉਸ ਨੇ ਕੁੱਟ ਪੈਣ ਸਮੇਂ ਕੋਈ ਮੂਲ ਪ੍ਰਵਿਰਤੀ ਜਾਂ ਕੁਦਰਤੀ ਆਪ ਮੁਹਾਰੀ ਹਰਕਤ ਵੀ ਕੀਤੀ ਹੋਵੇ। ਕਿਸੇ ਨੇ ‘ਸੀ’ ਵੀ ਨਹੀਂ ਕੀਤੀ।”
ਜਿੱਥੋਂ ਤਕ ਮੈਨੂੰ ਯਾਦ ਹੈ ਕਿਸੇ ਨੇ ਵੀ ਪਿੱਛੇ ਹਟਣ ਦੀ ਜਾਣ ਬੁੱਝ ਕੇ ਕੋਈ ਹਰਕਤ ਨਹੀਂ ਕੀਤੀ। ਸਾਰੀ ਕੁੱਟ ਦੇ ਦੌਰਾਨ ਉਹ ਪਿਛੇ ਹਟਣ ਦੇ ਤੇ ਡਰ ਦੇ ਚਿੰਨ੍ਹ ਤੋਂ ਰਹਿਤ ਸਨ।
ਹਰੇਕ ਅਕਾਲੀ ਸਿੱਖ ਦੇ ਇਕ ਇਕ ਕਰ ਕੇ ਲਫੇੜੇ ਮਾਰੇ ਜਾ ਰਹੇ ਸਨ ਜਿਨ੍ਹਾਂ ਲਈ ਉਨ੍ਹਾਂ ਨੇ ਕੋਈ ਪ੍ਰਤਿਕਿਰਿਆ ਨਹੀਂ ਦਿਖਾਈ ਤੇ ਨਾ ਹੀ ਡਰ ਦਾ ਕੋਈ ਚਿੰਨ੍ਹ ਨਜ਼ਰ ਆਇਆ।
ਮਾਰ ਕੁਟਾਈ ਬੰਦ ਹੋਈ
ਸਾਰੇ ਸਾਕੇ ਦੀ ਜ਼ਾਲਮਾਨਾ ਕਾਰਵਾਈ ਬਿਆਨ ਕਰਨ ਤੇ ਗੈਰ-ਮਨੁੱਖੀ ਵਿਵਹਾਰ ਤੋਂ ਬਾਹਰ ਦੀ ਗੱਲ ਹੈ ਕਿ ਜਿਨ੍ਹਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਸੀ ਉਹ ਪਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਹੁੰਦੇ ਸਨ ਤੇ ਇਹ ਕਸਮ ਖਾ ਚੁੱਕੇ ਹੁੰਦੇ ਸਨ ਕਿ ਉਹ ਬੋਲਣ ਵਿੱਚ ਤੇ ਕਿਰਿਆ ਵਿੱਚ ਚੁੱਪ ਤੇ ਸ਼ਾਂਤ ਰਹਿਣਗੇ।”
ਮੋਰਚਾ ਫਤਿਹ ਹੋ ਗਿਆ
13 ਸਤੰਬਰ, 1922 ਨੂੰ ਸਰ ਐਡਵਰਡ ਮੈਕਲਾਗਨ ਪੰਜਾਬ ਦਾ ਲੈਫਟੀਨੈਂਟ ਗਵਰਨਰ ਗੁਰੂ ਕੇ ਬਾਗ਼ ਸਾਹਿਬ ਪਹੁੰਚਿਆ। ਉਸ ਦੇ ਹੁਕਮ ਅਧੀਨ ਵਲੰਟੀਅਰਾਂ ਦੀ ਮਾਰ ਕੁਟਾਈ ਬੰਦ ਕੀਤੀ ਗਈ। ਬਹੁ-ਗਿਣਤੀ ਨੂੰ ਬੰਦੀ ਬਣਾਉਣ, ਕੈਦ ਕਰਨ ਤੇ ਭਾਰੇ ਜੁਰਮਾਨੇ ਕਰਨ ਤੇ ਜਾਇਦਾਦ ਖੋਹਣ ਦਾ ਕੰਮ ਜਾਰੀ ਰੱਖਿਆ ਗਿਆ। ਅਕਤੂਬਰ ਦੇ ਪਹਿਲੇ ਹਫਤੇ ਗਵਰਨਰ ਜੈਨਰਲ ਲੌਰਡ ਰੀਡਿੰਗ ਨੇ ਸ਼ਿਮਲੇ ਵਿਖੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਕਿ ਇਸ ਉਲਝਣ ਦਾ ਕੋਈ ਹੱਲ ਲੱਭਿਆ ਜਾਵੇ। ਸਮੱਸਿਆ ਦਾ ਹੱਲ ਲੱਭਣ ਲਈ ਇਕ ਉੱਘੇ ਸਮਾਜ ਸੇਵਕ ਤੇ ਅਮੀਰ ਸੇਵਾ-ਮੁਕਤ ਇੰਜਨੀਅਰ ਸਰ ਗੰਗਾ ਰਾਮ ਜੀ ਦੀ ਮਦਦ ਮੰਗੀ ਗਈ।
ਸਰ ਗੰਗਾ ਰਾਮ ਜੀ ਨੇ 17 ਨਵੰਬਰ, 1922 ਨੂੰ 524 ਕਨਾਲ ਤੇ 12 ਮਰਲੇ ਬਾਗ਼ ਦਾ ਹਿੱਸਾ ਮਹੰਤ ਸੁੰਦਰ ਦਾਸ ਤੋਂ ਲੀਜ਼ ‘ਤੇ ਲੈ ਲਿਆ ਜਿਸ ਨਾਲ ਅਕਾਲੀ ਸਿੱਖਾਂ ਨੂੰ ਉਥੇ ਜਾਣ ਦੀ ਖੁਲ੍ਹ ਮਿਲ ਗਈ। 27 ਅਪ੍ਰੈਲ, 1923 ਨੂੰ ਪੰਜਾਬ ਸਰਕਾਰ ਨੇ ਕੈਦੀਆਂ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਪ੍ਰਕਾਰ ਮੋਰਚਾ ਗੁਰੂ ਕਾ ਬਾਗ਼ ਸਾਹਿਬ ਦਾ ਅੰਤ ਹੋਇਆ ਜਿਸ ਵਿਚ ਸ਼ਿਰੋਮਣੀ ਅਕਾਲੀ ਦਲ ਅਨੁਸਾਰ 5605 ਸਿੱਖ ਜੇਲ੍ਹ ਭੇਜੇ ਗਏ। ਇਸ ਮੋਰਚੇ ਵਿੱਚ ਪਿੱਤਲ ਨਾਲ ਮੜ੍ਹੇ ਹੋਏ ਸੋਟਿਆਂ ਨਾਲ ਤੜਫਾ ਤੜਫਾ ਕੇ ਮਾਰੇ ਗਏ ਅਕਾਲੀਆਂ ਦੀ ਗਿਣਤੀ ਦਾ ਕੋਈ ਅਨਮਾਨ ਨਹੀਂ ਲਗਾਇਆ ਗਿਆ। 1500 ਅਕਾਲੀ ਜ਼ਖ਼ਮੀ ਹੋਏ ਤੇ 5605 ਕੈਦ ਕੀਤੇ ਗਏ।
ਸਿੱਖ ਧਰਮ ਵਿੱਚ ਅਰਦਾਸ ਬਹੁਤ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਮੌਕੇ ਅਨੁਸਾਰ ਸਿੱਖਾਂ ਦੀਆਂ ਸ਼ਹੀਦੀਆਂ ਇਸ ਵਿੱਚ ਸ਼ਾਮਲ ਕਰ ਕੇ ਇਸ ਵਿੱਚ ਸੋਧਾਂ ਕਰ ਲਈਆਂ ਜਾਂਦੀਆਂ ਹਨ।
ਇਸ ਅਰਦਾਸ ਵਿੱਚ 18ਵੀਂ ਸਦੀ ਵਿੱਚ ਸਿੱਖਾਂ ਨੂੰ ਦਿੱਤੇ ਗਏ ਤਸੀਹਿਆਂ ਤੇ ਸ਼ਹੀਦੀਆਂ ਦਾ ਵੇਰਵਾ ਹਰ ਰੋਜ਼ ਸਵੇਰੇ ਤੇ ਸ਼ਾਮ ਨੂੰ ਦਹਰਾਇਆ ਜਾਂਦਾ ਹੈ।
ਇਹ ਅਰਦਾਸ ਰੋਜ਼ਾਨਾ ਨਿੱਤ ਨੇਮ ਤੋਂ ਬਾਅਦ ਅਤੇ ਜਦੋਂ ਕੋਈ ਨਵਾਂ ਕੰਮ ਕੀਤਾ ਜਾਵੇ ਤਾਂ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ (1430 ਪੰਨੇ) ਦਾ ਬਿਨਾ ਰੁਕਾਵਟ ਪਾਠ ਸਮਾਪਤ ਹੋਣ ‘ਤੇ ਵੀ ਇਹ ਅਰਦਾਸ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਕਿਸੇ ਪਰਿਵਾਰਕ, ਜਨਤਕ ਤੇ ਧਾਰਮਕ ਸਮਾਗਮ ਤੋਂ ਬਾਅਦ ਵੀ ਇਹ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਕੋਈ ਇਕੱਲਾ ਸਿੱਖ ਵੀ ਕਰ ਸਕਦਾ ਹੈ ਤੇ ਸਮੂਹ ਵਿੱਚ ਵੀ ਕੀਤੀ ਜਾਂਦੀ ਹੈ। ਪਹਿਲਾਂ ਸਾਡੀ ਅਰਦਾਸ ਸੀ…
“ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਕੇ ਛਕਿਆ, ਧਰਮ ਹੇਤ ਸੀਸ ਦਿਤੇ, ਚਰਖੜੀਆਂ ਤੇ ਚੜ੍ਹੇ, ਬੰਦ-2 ਕਟਵਾਏ, ਪੁਠੀਆਂ ਖੱਲਾਂ ਲੁਹਾਈਆਂ, ਖੋਪਰੀਆਂ ਉਤਵਾਈਆਂ, ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਬਾਹਿਆਂ, ਗੁਰਦੁਆਰਿਆਂ ਦੇ ਸੁਧਾਰ ਹਿਤ ਸ੍ਰੀ ਤਰਨ ਤਾਰਨ ਸਾਹਿਬ ਜੀ, ਸ੍ਰੀ ਨਨਕਾਣਾ ਸਾਹਿਬ ਜੀ, ਗੁਰੂ ਕੇ ਬਾਗ਼, ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਗੰਗਸਰ ਵਿਖੇ ਅਸੈਹ ਤੋਂ ਅਕੈਹ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ, ਤਿਨ੍ਹਾਂ ਸਿੰਘ ਸਿੰਘਣੀਆਂ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਬੋਲੇ ਜੀ ਵਾਹਿਗੁਰੂ 3….”
ਪਹਿਲਾਂ ਅਸੀਂ ਆਪਣੀ ਅਰਦਾਸ ਵਿੱਚ ਉਨ੍ਹਾਂ ਸਾਰੇ ਮੋਰਚਿਆਂ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਅੰਗ੍ਰੇਜ਼ੀ ਰਾਜ ਦੇ ਦੌਰਾਨ ਤਸੱਦਦ ਸਹਾਰੇ ਸ਼ਰਧਾਂਜਲੀ ਦਿੰਦੇ ਸੀ। ਹੁਣ ਸਾਡੀ ਨਵੀ ਅਰਦਾਸ ਇਸ ਪ੍ਰਕਾਰ ਹੈ:
“ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੋਰ ਸੀਸ ਦਿੱਤੇ, ਬੰਦ-ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ’ ਬੋਲੋ ਜੀ ਵਾਹਿਗੁਰੂ….”
ਇਸ ਤਰ੍ਹਾਂ ਹੁਣ ਅਜੋਕੀ ਅਰਦਾਸ ਵਿੱਚ ਅਸੀਂ ਉਨ੍ਹਾਂ ਮੋਰਚਿਆਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦਿੰਦੇ ਜਿਨ੍ਹਾਂ ਵਿੱਚ ਅੰਗ੍ਰੇਜ਼ੀ ਰਾਜ ਸਮੇਂ ਸਿੱਖਾਂ ਨੂੰ ਅਤਿ ਦੀ ਬੇਰਹਿਮੀ ਨਾਲ ਤਸੀਹੇ ਦਿੱਤੇ ਗਏ। ਇਹ ਬਹੁਤ ਚੰਗਾ ਹੋਵੇਗਾ ਹੈ ਜੇ ਅਸੀਂ ਇਸ ਸਮੇਂ ਦੇ ਦੌਰਾਨ ਵਾਪਰੇ ਮੋਰਚਿਆਂ ਦਾ ਕਾਰਣ ਲੱਭ ਸਕੀਏ। ਜਿਨ੍ਹਾਂ ਨੇ ਅੰਗ੍ਰੇਜ਼ੀ ਰਾਜ ਦੇ ਸਮੇਂ ਵਾਪਰੇ ਮੋਰਚਿਆਂ ਨੂੰ ਅਰਦਾਸ ਵਿੱਚੋਂ ਕੱਢਿਆ ਹੈ ਉਹ ਮਹਾਂ ਪਾਪੀ ਹਨ।
ਮੋਰਚਾ ਗੁਰੂ ਕਾ ਬਾਗ਼ ਸਾਹਿਬ ਦੇ ਕੈਦੀਆਂ ਨੂੰ ਦੇਸ਼ ਦੀਆਂ ਅਲੱਗ ਅਲੱਗ ਜੇਲ੍ਹਾਂ ਵਿੱਚ ਬੰਦੀ ਬਣਾ ਕੇ ਭੇਜ ਦਿੱਤਾ ਗਿਆ। 29 ਅਕਤੂਬਰ, 1922 ਨੂੰ ਹਸਨ ਅਬਦਾਲ ਰੇਲਵੇ ਸਟੇਸ਼ਨ ‘ਤੇ ਸਿੱਖ ਇਨ੍ਹਾਂ ਕੈਦੀਆਂ ਨੂੰ ਲੰਗਰ ਛਕਾਉਣਾ ਚਾਹੁੰਦੇ ਸਨ। ਪਰ ਹਸਨ ਅਬਦਾਲ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੇ ਗੱਡੀ ਰੋਕਣੀ ਮਨ੍ਹਾ ਕਰ ਦਿੱਤੀ ਜੋ ਕਿ ਗੁਰੂ ਕੇ ਬਾਗ਼ ਸਾਹਿਬ ਦੇ 4000 ਕੈਦੀਆਂ ਨੂੰ ਅਟਕ ਦੀਆਂ ਜੇਲ੍ਹਾਂ ਵਿੱਚ ਲੈ ਕੇ ਜਾ ਰਹੀ ਸੀ। ਸਿੱਖ ਰੇਲਵੇ ਦੀ ਪਟੜੀ ‘ਤੇ ਜਿੱਥੋਂ ਦੀ ਉਨ੍ਹਾਂ ਕੈਦੀਆਂ ਦੀ ਗੱਡੀ ਲੰਘਣੀ ਸੀ ਬੈਠ ਗਏ। ਗੱਡੀ ਰੋਕਣ ਦੀ ਕੋਸ਼ਸ਼ ਕਰ ਰਹੇ ਦੋ ਸਿੱਖ ਗੱਡੀ ਦੀ ਪਟੜੀ ‘ਤੇ ਸ਼ਹੀਦ ਹੋ ਗਏ। ਫਿਰ ਗੱਡੀ ਰੁਕ ਗਈ ਤੇ ਕੈਦੀਆਂ ਨੂੰ ਲੰਗਰ ਛਕਾਇਆ ਗਿਆ। ‘ਪੰਜਾ ਸਾਹਿਬ ਦੇ ਸ਼ਹੀਦ ਦੇ ਨਾਂ ਅਧੀਨ ਇਹ ਸਿੱਖ ਇਤਿਹਾਸ ਦਾ ਇਕ ਬਹੁਤ ਵੱਡਾ ਹਾਦਸਾ ਬਣ ਗਿਆ।
ਵੈਸੇ ਤਾਂ ਅੰਗ੍ਰੇਜ਼ੀ ਰਾਜ ਦੇ ਦੌਰਾਨ ਲਾਏ ਗਏ ਸਾਰੇ ਅਕਾਲੀ ਮੋਰਚੇ ਅੰਗ੍ਰੇਜ਼ਾਂ ਦੀ ਗ਼ੈਰ ਇਨਸਾਨੀਅਤ ਅਤੇ ਜ਼ਾਲਮਾਨਾ ਕਾਰਵਾਈ ਦੇ ਸੂਚਕ ਹਨ ਪਰ ਮੋਰਚਾ ਗੁਰੂ ਕੇ ਬਾਗ਼ ਸਾਹਿਬ ਨੂੰ ਸਭ ਤੋਂ ਵੱਧ ਜ਼ਾਲਮਾਨਾ ਕਿਹਾ ਜਾ ਸਕਦਾ ਹੈ ਕਿਉਂਕਿ ਇਸ ਵਿੱਚ ਅਕਾਲੀਆਂ ਨੂੰ ਸੋਟੇ ਮਾਰ ਮਾਰ ਕੇ ਤੇ ਤੜਫਾ ਤੜਫਾ ਕੇ ਸ਼ਹੀਦ ਕੀਤਾ ਗਿਆ। ਇਸ ਨੂੰ ਲਿਖਣ ਵੇਲੇ ਲੇਖਕ ਦੀ ਕਲਮ ਵੀ ਕੰਬਦੀ ਹੈ।
ਸਿੱਖ ਕੌਮ ਦੇ ਦਿਲ ‘ਤੇ ਇਹ ਮੋਰਚੇ ਸਦੀਵੀ ਸਦੀਵੀ ਪ੍ਰਭਾਵ ਪਾਉਂਦੇ ਰਹਿਣਗੇ ਤੇ ਇਨ੍ਹਾਂ ਮੋਰਚਿਆਂ ਦੇ ਸ਼ਹੀਦਾਂ ਨੂੰ ਤਹਿ ਦਿੱਲੋਂ ਸ਼ਰਧਾਂਜਲੀ ਦਿੰਦੇ ਰਹਿਣਗੇ।
ਅਗਸਤ 8, 2022 ਨੂੰ ਗੁਰੂ ਕਾ ਬਾਗ਼ ਸਾਹਿਬ ਦਾ ਸੌ ਸਾਲਾ ਮਨਾਇਆ ਗਿਆ। ਸਿੱਖ ਸੰਗਤ ਹਰ ਸਾਲ 8 ਅਗਸਤ ਨੂੰ ਗੁਰੂ ਕਾ ਬਾਗ਼ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੀ ਹੈ।
ਗੁਰੂ ਕਾ ਬਾਗ਼ ਸਾਹਿਬ ਦੇ ਸ਼ਹੀਦਾਂ ਦੀ ਜੈ ਜੈਕਾਰ! ਧੰਨ ਧੰਨ ਸਾਡੇ ਸ਼ਹੀਦ !



ਅਗਸਤ 8, 2022 ਨੂੰ ਗੁਰੂ ਕੇ ਬਾਗ਼ ਸਾਹਿਬ ਦਾ ਸੌ ਸਾਲਾ ਮਨਾਇਆ ਗਿਆ। ਸਿੱਖ ਸੰਗਤ ਹਰ ਸਾਲ 8 ਅਗਸਤ ਨੂੰ ਮੋਰਚਾ ਗੁਰੂ ਕਾ ਬਾਗ਼ ਸਾਹਿਬ ਦੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਦੀ ਹੈ। ਇਸ ਸਾਲ ਅਰਥਾਤ 2025 ਵਿੱਚ ਵੀ ਸਿੱਖ ਸੰਗਤ ਨੇ ਗੁਰੂ ਕਾ ਬਾਗ਼ ਸਾਹਿਬ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਮੋਰਚਾ ਗੁਰੂ ਕਾ ਬਾਗ਼ ਸਾਹਿਬ ਦੇ ਸ਼ਹੀਦਾਂ ਦੀ ਜੈ ਜੈਕਾਰ!
ਧੰਨ ਧੰਨ ਸਾਡੇ ਸ਼ਹੀਦ!
ਹਵਾਲੇ
1. ਭਵਨਾਥ ਟਕਸਾਲ, ਗਿਭਥੀ ਗੁਰਦੁਆਰਾ ਸੁਧਾਰ ਅਰਥ ਅਕਾਲੀ ਲਹਿਰ, ਅੰਮ੍ਰਿਤਸਰ, 1975
2. ਪਰਤਾਪ ਸਿੰਘ, ਗਿਆਨੀ ਗੁਰਦੁਆਰਾ ਸੁਧਾਰ ਲਹਿਰ, ਅੰਮ੍ਰਿਤਸਰ, 1972
3. ਜੋਸ਼, ਸੋਹਣ ਸਿੰਘ, ਅਕਾਲੀ ਮੋਰਚਿਆਂ ਦਾ ਇਤਿਹਾਸ, 1972 3.
4. ਮਹਿੰਦਰ ਸਿੰਘ, ਅਕਾਲੀ ਲਹਿਰ, ਦਿੱਲੀ, 1978
5. ਤੇਜਾ ਸਿੰਘ, ਗੁਰਦੁਆਰਾ ਸੁਧਾਰ ਅਤੇ ਅਕਾਲੀਆਂ ਦੀ ਜਾਗਰੂਕਤਾ, ਜਲੰਧਰ, 1972
6. ਸਾਹਨੀ, ਰੁਚੀ ਰਾਮ ਸਿੱਖ ਗੁਰਦੁਆਰਿਆਂ ਵਿੱਚ ਸੁਧਾਰ ਲਈ ਸੰਘਰਸ਼ (ਐਡੀਟਰ) ਗੰਡਾ ਸਿੰਘ, ਅੰਮ੍ਰਿਤਸਰ, ਬਿਨਾ ਤਾਰੀਖ
7. ਹਰਬੰਸ ਸਿੰਘ, ਸਿੱਖਾਂ ਦੀ ਵਿਰਾਸਤ, ਦਿੱਲੀ 1983 7.
8. ਗਿਆਨੀ ਭਜਨ ਸਿੰਘ, ਸਾਡੇ ਸ਼ਹੀਦ, (1997)
9. ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਛਾਪਿਆ ਗਿਆ ਐਨਸਾਈਕਲੋਪੀਡੀਆ ਆਫ਼ ਸਿਖਿਜ਼ਮ, ਭਾਗ, I, II, III, IV, 1995, 1996, 1997, 1998
10. ਭਾਈ ਕਾਹਨ ਸਿੰਘ ਨਾਭਾ, ਮਹਾਨ ਕੋਸ਼ (1930)
ਡਾ. ਅੰਮ੍ਰਿਤ ਕੌਰ
ਸੇਵਾ-ਮੁਕਤ ਪ੍ਰੋਫੈਸਰ
ਪੰਜਾਬੀ ਯੂਨੀਵਰਸਿਟੀ
ਪਟਿਆਲਾ, ਪੰਜਾਬ
ਈ-ਮੇਲ: amritkaurchd40@gmail.com





