ਮੈਲਬਰਨ : ਨਿਊ ਸਾਊਥ ਵੇਲਜ਼ ਦੀ ਨੈਸ਼ਨਲ ਪਾਰਟੀ ਨੇ ਕਲ Dugald Saunders ਦੇ ਅਚਾਨਕ ਅਸਤੀਫੇ ਤੋਂ ਬਾਅਦ Coffs Harbour ਤੋਂ ਸੰਸਦ ਮੈਂਬਰ ਗੁਰਮੇਸ਼ ਸਿੰਘ ਨੂੰ ਆਪਣਾ ਨਵਾਂ ਲੀਡਰ ਚੁਣ ਲਿਆ ਹੈ।
ਲੀਡਰ ਬਣਨ ਤੋਂ ਬਾਅਦ ਚੌਥੀ ਪੀੜ੍ਹੀ ਦੇ ਭਾਰਤੀ ਆਸਟ੍ਰੇਲੀਅਨ ਗੁਰਮੇਸ਼ ਸਿੰਘ ਬਗੈਰ ਕਿਸੇ ਵਿਰੋਧ ਤੋਂ ਲੀਡਰ ਚੁਣੇ ਗਏ। ਸਾਬਕਾ ਬੈਰੀਜ਼ ਕਿਸਾਨ ਗੁਰਮੇਸ਼ ਸਿੰਘ ਨੇ ਲੀਡਰ ਬਣਨ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਰੀਜਨਲ ਭਾਈਚਾਰਿਆਂ ਪ੍ਰਤੀ ਆਪਣੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਜੋ ਵੀ ਕਰਦੇ ਹਾਂ ਰੀਜਨਲ ਕਮਿਊਨਿਟੀਜ਼ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ।’’ ਗੁਰਮੇਸ਼ ਸਿੰਘ 2019 ਤੋਂ MP ਹਨ ਅਤੇ ਲੀਡਰ ਬਣਨ ਤੋਂ ਪਹਿਲਾਂ ਐਮਰਜੈਂਸੀ ਸਰਵੀਸਿਜ਼ ਲਈ ਸ਼ੈਡੋ ਮੰਤਰੀ ਸਨ।
ਸਾਂਡਰਸ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦਾ ਅਸਤੀਫ਼ਾ ਪਾਰਟੀ ਵੱਲੋਂ 2050 ਦੇ net zero target ਨੂੰ ਛੱਡਣ ਦਾ ਸਮਰਥਨ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ। ਲੀਡਰਸ਼ਿਪ ’ਚ ਇਹ ਤਬਦੀਲੀ 2025 ਦੀ ਆਖਰੀ ਸੰਸਦੀ ਬੈਠਕ ਤੋਂ ਸਿਰਫ਼ ਇਕ ਹਫ਼ਤੇ ਪਹਿਲਾਂ ਹੋਈ ਹੈ। Tamworth ਦੇ ਸੰਸਦ ਮੈਂਬਰ Kevin Anderson ਨੂੰ ਡਿਪਟੀ ਲੀਡਰ ਚੁਣਿਆ ਗਿਆ ਸੀ, ਜਦੋਂ ਕਿ Sarah Mitchell ਉਪਰਲੇ ਸਦਨ ਦੀ ਅਗਵਾਈ ਕਰਦੇ ਰਹਿਣਗੇ।





