ਮੈਲਬਰਨ : ਆਸਟ੍ਰੇਲੀਆ ਦੇ ਵੋਕੇਸ਼ਨਲ ਸਿੱਖਿਆ ਰੈਗੂਲੇਟਰ, ASQA ਨੇ 2024 ਦੇ ਅਖੀਰ ਤੋਂ 11 ਟਰੇਨਿੰਗ ਪ੍ਰੋਵਾਈਡਰਸ ਨੂੰ ਕੈਂਸਲ ਕਰ ਦਿੱਤਾ ਹੈ, ਜਿਸ ਨਾਲ ਘੱਟੋ-ਘੱਟ 30,000 ਗ੍ਰੈਜੂਏਟਾਂ ਦੀ ਯੋਗਤਾ ਰੱਦ ਹੋ ਗਈ ਹੈ।
ਪ੍ਰਭਾਵਿਤ ਕੋਰਸਾਂ ਵਿੱਚ ਬਜ਼ੁਰਗਾਂ ਦੀ ਦੇਖਭਾਲ (aged care), ਅਪਾਹਜਤਾ, ਸ਼ੁਰੂਆਤੀ ਬਚਪਨ (early childhood), ਮੁੱਢਲੀ ਸਹਾਇਤਾ (first aid) ਅਤੇ ਕੰਸਟਰੱਕਸ਼ਨ ਸ਼ਾਮਲ ਹਨ। ਕੁਝ ਵਿਦਿਆਰਥੀਆਂ ਨੇ ਇਨ੍ਹਾਂ ਕੋਰਸਾਂ ਲਈ 20,000 ਡਾਲਰ ਤੱਕ ਦਾ ਭੁਗਤਾਨ ਕੀਤਾ ਸੀ। Luvium, IET, SPES, Arizona College, ਅਤੇ Gills ਕਾਲਜ ਵਰਗੇ ਪ੍ਰੋਵਾਈਡਰਸ ਨੂੰ ਗੈਰ-ਰਜਿਸਟਰਡ ਕਰ ਦਿੱਤਾ ਗਿਆ ਸੀ, ਜਿਸ ਨਾਲ ਹਜ਼ਾਰਾਂ ਲੋਕਾਂ ਦੇ ਡਿਪਲੋਮੇ ਨਾਜਾਇਜ਼ ਹੋ ਗਏ ਹਨ।
ASQA ਨੇ ਫਾਸਟ-ਟਰੈਕ ਸਰਟੀਫਿਕੇਟ ਵਰਗੀਆਂ ‘ਨਾਮੁਮਕਿਨ ਲੱਗਣ ਵਾਲੀਆਂ’ ਪੇਸ਼ਕਸ਼ਾਂ ਦੇ ਵਿਰੁੱਧ ਚੇਤਾਵਨੀ ਦਿੱਤੀ ਹੈ। ਹਾਲਾਂਕਿ ਸੁਧਾਰਾਂ ਦਾ ਉਦੇਸ਼ ਮਿਆਰਾਂ ਨੂੰ ਮਜ਼ਬੂਤ ਕਰਨਾ ਹੈ, ਪਰ ਆਲੋਚਕਾਂ ਦਾ ਤਰਕ ਹੈ ਕਿ ਖਾਮੀਆਂ ਦਾ ਫਾਇਦਾ ਉਠਾਉਣ ਵਾਲੇ ਪ੍ਰੋਵਾਈਡਰਸ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਸਟੂਡੈਂਟਸ ਨੂੰ ਗੈਰ-ਵਾਜਬ ਤੌਰ ’ਤੇ ਨਤੀਜੇ ਭੁਗਤਣੇ ਪੈਂਦੇ ਹਨ, ਖ਼ਾਸਕਰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰਣਾਲੀ ਵਿੱਚ।





