ਲਿਬਰਲ ਪਾਰਟੀ ਨੇ ਤਿਆਗੀ net zero emissions ਨੀਤੀ

ਮੈਲਬਰਨ : ਲਿਬਰਲ ਪਾਰਟੀ ਨੇ 2050 ਤੱਕ net zero emissions ਦੇ ਟੀਚੇ ਤੱਕ ਪਹੁੰਚਣ ਦੇ ਆਪਣੇ ਵਾਅਦੇ ਨੂੰ ਅਧਿਕਾਰਤ ਤੌਰ ’ਤੇ ਛੱਡ ਦਿੱਤਾ ਹੈ। ਇਸ ਨੀਤੀ ਕਾਰਨ ਕਈ ਮਹੀਨਿਆਂ ਤੋਂ ਪਾਰਟੀ ਦੋਫ਼ਾੜ ਹੋ ਚੁੱਕੀ ਸੀ। ਅੱਜ ਸਵੇਰੇ ਪਾਰਟੀ ਮੈਂਬਰਾਂ ਦੀ ਪੰਜ ਘੰਟੇ ਤਕ ਚੱਲੀ ਮੀਟਿੰਗ ਅਤੇ ਫਿਰ ਸ਼ੈਡੋ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਵਿਰੋਧੀ ਧਿਰ ਦੀ ਨੇਤਾ Sussan Ley ਨੇ ਪੁਸ਼ਟੀ ਕੀਤੀ ਕਿ ਟੀਚੇ ਨੂੰ ਪਾਰਟੀ ਦੀ ਨੀਤੀ ਤੋਂ ਹਟਾ ਦਿੱਤਾ ਜਾਵੇਗਾ, ਨਾਲ ਹੀ ਜਲਵਾਯੂ ਤਬਦੀਲੀ ਐਕਟ ਵਿੱਚ ਲਾਜ਼ਮੀ 2030 ਤੱਕ emissions ਵਿੱਚ 43٪ ਦੀ ਕਟੌਤੀ ਨੂੰ ਵੀ ਛੱਡ ਦਿੱਤਾ ਜਾਵੇਗਾ। ਹਾਲਾਂਕਿ ਜਲਵਾਯੂ ਤਬਦੀਲੀ ਨੂੰ ਘੱਟ ਕਰਨ ਲਈ ਲਿਬਰਲ ਪਾਰਟੀ 2015 ਦੇ ਪੈਰਿਸ ਸਮਝੌਤੇ ’ਤੇ ਅਮਲ ਕਰਦੀ ਰਹੇਗੀ। ਪਾਰਟੀ ਆਪਣੀ ਸਰਕਾਰ ਬਣਨ ’ਤੇ emissions ਦੇ ਸਖਤ ਟੀਚਿਆਂ ਨਾਲੋਂ ਸਸਤੀ ਐਨਰਜੀ ਨੂੰ ਤਰਜੀਹ ਦੇਣ ਦੀ ਯੋਜਨਾ ਬਣਾ ਰਹੀ ਹੈ। Sussan Ley ਅਤੇ ਸ਼ੈਡੋ ਐਨਰਜੀ ਮੰਤਰੀ Dan Tehan ਨੇ ਬਿਜਲੀ ਦੇ ਬਿੱਲਾਂ ਨੂੰ ਘਟਾਉਣ ਦੇ ਉਦੇਸ਼ ਨਾਲ ਇੱਕ ਨਵੀਂ “energy and emissions” ਨੀਤੀ ਨੂੰ ਉਤਸ਼ਾਹਤ ਕੀਤਾ। ਦੂਜੇ ਪਾਸੇ ਪ੍ਰਧਾਨ ਮੰਤਰੀ Albanese ਨੇ ਇਸ ਕਦਮ ਨੂੰ ‘ਵੰਡੀ ਹੋਈ ਪਾਰਟੀ ਦਾ ਸੰਕੇਤ’ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਆਲੋਚਕਾਂ ਨੇ ਪਿਛਾਂਹਖਿੱਚੂ ਕਰਾਰ ਦਿੱਤਾ ਹੈ।