ਪ੍ਰਾਪਰਟੀ ਨਿਵੇਸ਼ਕਾਂ ਲਈ ਕੰਮ ਨਹੀਂ ਕਰਦਾ AI, ਕੁਈਨਜ਼ਲੈਂਡ ਦੇ ਇਨਵੈਸਟਰਜ਼ ਨੂੰ ਦਿੱਤੀ ਗ਼ਲਤ ਸਲਾਹ

ਮੈਲਬਰਨ : MCG Quantity Surveyors ਦੀ ਇੱਕ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ChatGPT ਵਰਗੇ AI ਟੂਲ ਪ੍ਰਾਪਰਟੀ ਖ਼ਰੀਦ ਸਮੇਂ ਇਨਵੈਸਟਰਜ਼ ਨੂੰ ਗੁੰਮਰਾਹ ਕਰਦੇ ਹਨ। ਕੁਈਨਜ਼ਲੈਂਡ ਦੇ ਪ੍ਰਾਪਰਟੀ ਨਿਵੇਸ਼ਕਾਂ ਨੂੰ ਕੁੱਝ ਅਜਿਹਾ ਹੀ ਅਨੁਭਵ ਹੋਇਆ, ਖ਼ਾਸਕਰ ਜਦੋਂ 1 ਮਿਲੀਅਨ ਡਾਲਰ ਤੋਂ ਘੱਟ ਦੀਆਂ ਪ੍ਰਾਪਰਟੀਜ਼ ਦੀ ਸਿਫਾਰਸ਼ ਕੀਤੀ ਜਾਂਦੀ ਹੈ। AI ਨੇ ਘਰਾਂ ਨਾਲੋਂ ਯੂਨਿਟਾਂ ਦੀ ਵੱਧ ਸਿਫ਼ਾਰਸ਼ ਕੀਤੀ, ਪੁਰਾਣੇ ਅੰਕੜਿਆਂ ਦੀ ਵਰਤੋਂ ਕੀਤੀ, ਜ਼ਮੀਨ ਦੀ ਕੀਮਤ ਦੀ ਥਾਂ rental yield ਨੂੰ ਤਰਜੀਹ ਦਿੱਤੀ ਅਤੇ ਸਪਲਾਈ ਤੇ ਡਿਮਾਂਡ ਦੇ ਬੁਨਿਆਦੀ ਬੁਨਿਆਦੀ ਸਿਧਾਂਤਾਂ ਵਲ ਵੀ ਧਿਆਨ ਨਹੀਂ ਦਿੱਤਾ।

ਮਾਹਰ ਜ਼ੋਰ ਦਿੰਦੇ ਹਨ ਕਿ ਪ੍ਰਾਪਰਟੀ ਦੇ ਨਿਵੇਸ਼ ਲਈ ਸਥਾਨਕ ਸੂਝ ਅਤੇ ਮਨੁੱਖੀ ਨਿਰਣੇ ਦੀ ਜ਼ਰੂਰਤ ਹੁੰਦੀ ਹੈ, ਜਿਸ ਦੀ AI ਵਿੱਚ ਘਾਟ ਹੈ। ਇਸ ਤੋਂ ਇਲਾਵਾ AI ਰਾਹੀਂ ਰੀਅਲ ਅਸਟੇਟ ਕਾਨੂੰਨਾਂ ਦੀ ਗਲਤ ਵਿਆਖਿਆ ਕਰਨ ਤੋਂ ਕਾਨੂੰਨੀ ਜੋਖਮ ਵੀ ਪੈਦਾ ਹੁੰਦੇ ਹਨ। ਨਿਵੇਸ਼ਕਾਂ ਨੂੰ AI ਆਉਟਪੁੱਟ ਨੂੰ ਪ੍ਰਮਾਣਿਤ ਕਰਨ ਅਤੇ ਉਨ੍ਹਾਂ ਨੂੰ ਜ਼ਮੀਨੀ ਗਿਆਨ ਨਾਲ ਜੋੜਨ ਦੀ ਅਪੀਲ ਕੀਤੀ ਜਾਂਦੀ ਹੈ।