ਅਡਾਨੀ ਆਸਟ੍ਰੇਲੀਆ ’ਚ ਵਿਕਸਤ ਕਰੇਗੀ ਕਾਪਰ ਪ੍ਰਾਜੈਕਟ

ਮੈਲਬਰਨ : ਆਸਟ੍ਰੇਲੀਆ ਦੀ ਮਾੲਨਿੰਗ ਕੰਪਨੀ Caravel Minerals ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਡਾਨੀ ਐਂਟਰਪ੍ਰਾਈਸਿਜ਼ ਲਿਮਟਡ (AEL) ਦੀ ਸਹਿਯੋਗੀ ਕੰਪਨੀ ਕੱਛ ਕਾਪਰ ਲਿਮਟਡ (KCL) ਨਾਲ ਨਾਨ-ਬਾਈਂਡਿੰਗ MoU ਸਾਇਨ ਕੀਤਾ ਹੈ। ਇਸ ਨਾਲ ਦੋਹਾਂ ਕੰਪਨੀਆਂ ਲਈ ਵੈਸਟਰਨ ਆਸਟ੍ਰੇਲੀਆ ਦੇ ਮਰਚਿਸਨ ਇਲਾਕੇ ’ਚ ਪ੍ਰਮੁੱਖ Caravel ਕਾਪਰ ਪ੍ਰਾਜੈਕਟ ’ਤੇ ਰਦਨੀਤਿਕ ਸਹਿਯੋਗ ਦਾ ਰਸਤਾ ਤਿਆਰ ਹੋਵੇਗਾ।

ਅਡਾਨੀ ਦੇ ਕੁਦਰਤੀ ਸਰੋਤ ਵਿਭਾਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਵਿਨੈ ਪ੍ਰਕਾਸ਼ ਨੇ ਕਿਹਾ ਕਿ ਕਾਪਰ ਆਲਮੀ ਊਰਜਾ ਟਰਾਂਜਿਸ਼ਨ ਦੀ ਰੀੜ੍ਹ ਦੀ ਹੱਡੀ ਹੈ ਅਤੇ Caravel ਮਿਨਰਲਸ ਨਾਲ ਸਾਡੀ ਸਾਂਝੇਦਾਰੀ ਇਸ ਅਹਿਮ ਮੈਟਲ ਲਈ ਇੱਕ ਮਜ਼ਬੂਤ ਅਤੇ ਜ਼ਿੰਮੇਵਾਰ ਸਪਲਾਈ ਚੇਨ ਦੇ ਨਿਰਮਾਣ ’ਚ ਭਾਰਤ ਅਤੇ ਆਸਟ੍ਰੇਲੀਆ ਦੀ ਭੂਮਿਕਾ ਨੂੰ ਮਜ਼ਬੂਤ ਕਰਦੀ ਹੈ। Caravel ਪ੍ਰਾਜੈਕਟ ਪਰਥ ਤੋਂ 140 ਕਿਲੋਮੀਟਰ ਨੌਰਥ-ਈਸਟ ’ਚ ਸਥਿਤ ਹੈ। ਇੱਥੇ ਅੰਦਾਜ਼ਨ 1.3 ਮਿਲੀਅਨ ਟਨ ਕਾਪਰ ਹੈ।