ਮੈਲਬਰਨ : ICC ਮਹਿਲਾ ਵਿਸ਼ਵ ਕੱਪ ਖੇਡਣ ਲਈ ਭਾਰਤ ਆਈਆਂ ਦੋ ਆਸਟ੍ਰੇਲੀਅਨ ਖਿਡਾਰਨਾਂ ਨਾਲ ਵੀਰਵਾਰ ਨੂੰ ਇੰਦੌਰ ’ਚ ਕਥਿਤ ਤੌਰ ’ਤੇ ਉਸ ਸਮੇਂ ਛੇੜਛਾੜ ਕੀਤੀ ਗਈ, ਜਦੋਂ ਉਹ ਆਪਣੇ ਹੋਟਲ ਤੋਂ ਕੈਫੇ ਜਾ ਰਹੀਆਂ ਸਨ। ਘਟਨਾ ਵਾਪਰਦੇ ਸਾਰ ਮਹਿਲਾ ਕ੍ਰਿਕਟਰਾਂ ਨੇ SOS ਨੋਟੀਫਿਕੇਸ਼ਨ ਭੇਜਿਆ। ਸੂਚਨਾ ਮਿਲਦੇ ਹੀ ਸੁਰੱਖਿਆ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਆਸਟ੍ਰੇਲੀਅਨ ਟੀਮ ਦੇ ਸੁਰੱਖਿਆ ਮੈਨੇਜਰ Danny Simmons ਨੇ ਵੀਰਵਾਰ ਸ਼ਾਮ ਨੂੰ MIG ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ FIR ਦਰਜ ਕਰ ਕੇ ਮੁਲਜ਼ਮ ਅਕੀਲ ਨੂੰ ਗ੍ਰਿਫਤਾਰ ਕਰ ਲਿਆ। ਸਬ-ਇੰਸਪੈਕਟਰ ਨਿਧੀ ਰਘੁਵੰਸ਼ੀ ਨੇ ਦੱਸਿਆ ਕਿ ਦੋਵੇਂ ਕ੍ਰਿਕਟਰ ਆਪਣੇ ਹੋਟਲ ਤੋਂ ਬਾਹਰ ਨਿਕਲ ਕੇ ਇਕ ਕੈਫੇ ਵੱਲ ਜਾ ਰਹੀਆਂ ਸਨ ਕਿ ਮੋਟਰਸਾਈਕਲ ’ਤੇ ਸਵਾਰ ਇਕ ਵਿਅਕਤੀ ਉਨ੍ਹਾਂ ਦਾ ਪਿੱਛਾ ਕਰਨ ਲੱਗਾ। ਖਿਡਾਰਨਾਂ ਨੇ ਕਿਹਾ ਕਿ ਉਸ ਨੇ ਕਥਿਤ ਤੌਰ ‘ਤੇ ਉਨ੍ਹਾਂ ਵਿੱਚੋਂ ਇੱਕ ਨੂੰ ਅਣਉਚਿਤ ਤਰੀਕੇ ਨਾਲ ਛੂਹਿਆ ਅਤੇ ਚਲਾ ਗਿਆ। ਇਹ ਘਟਨਾ ਆਸਟ੍ਰੇਲੀਆ ਦੀ ਟੀਮ ਵਲੋਂ ਇੰਗਲੈਂਡ ਨੂੰ ਛੇ ਵਿਕਟਾਂ ਨਾਲ ਹਰਾਏ ਜਾਣ ਤੋਂ ਇਕ ਦਿਨ ਬਾਅਦ ਵਾਪਰੀ।
ਮਹਿਲਾ ਵਿਸ਼ਵ ਕੱਪ ਦੌਰਾਨ ਭਾਰਤ ’ਚ ਆਸਟ੍ਰੇਲੀਅਨ ਖਿਡਾਰਨਾਂ ਨਾਲ ਸ਼ਰਮਨਾਕ ਹਰਕਤ, ਮੁਲਜ਼ਮ ਕਾਬੂ





