ਮੈਲਬਰਨ : ਆਸਟ੍ਰੇਲਆ ਦੇ ਨੌਰਥ ਸਥਿਤ ਇਲਾਕਿਆਂ ਲਈ ਮੌਸਮ ਵਿਭਾਗ ਨੇ ਅਗਲੇ ਕੁੱਝ ਦਿਨਾਂ ਦੌਰਾਨ ਸਖ਼ਤ ਗਰਮ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਕੁਈਨਜ਼ਲੈਂਡ ’ਚ ਕੇਂਦਰੀ, ਨੌਰਥ ਅਤੇ ਈਸਟ ਦੇ ਇਲਾਕੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣਗੇ। ਜਦਕਿ ਨੌਰਦਰਨ ਟੈਰੀਟਰੀ ਵਿੱਚ Berry Springs, Humpty Doo, Nauiyu, Timber Creek, ਅਤੇ Litchfield National Park ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਵੀਕਐਂਡ ਦੌਰਾਨ ਲੋਕਾਂ ਨੂੰ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਤਾਪਮਾਨ 40 ਤੋਂ 45 ਡਿਗਰੀ ਤਕ ਪਹੁੰਚ ਸਕਦਾ ਹੈ। ਇਹੀ ਨਹੀਂ ਰਾਤ ਸਮੇਂ ਵੀ ਤਾਪਮਾਨ 25 ਡਿਗਰੀ ਦੇ ਆਸਪਾਸ ਰਹੇਗਾ। ਘਰਾਂ ’ਚੋਂ ਗਰਮੀ ਨੂੰ ਬਾਹਰ ਰੱਖਣ ਲਈ ਸਵੇਰੇ ਛੇਤੀ ਖਿੜਕੀਆਂ ਬੰਦ ਕਰਨ ਅਤੇ ਪਰਦੇ ਲਗਾਉਣ ਲਈ ਕਿਹਾ ਗਿਆ ਹੈ। ਠੰਢਕ ਲਈ ਮੌਜੂਦ ਹੋਣ ’ਤੇ ਏ.ਸੀ. ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆ ਹੈ।
ਕੁਈਨਜ਼ਲੈਂਡ ਅਤੇ ਨੌਰਦਰਨ ਟੈਰੀਟਰੀ ’ਚ ਸਖ਼ਤ ਹੀਟਵੇਵ ਦੀ ਚੇਤਾਵਨੀ ਜਾਰੀ





