Albanese ਅਤੇ Trump ਨੇ Critical Minerals ਸਮਝੌਤੇ ’ਤੇ ਹਸਤਾਖ਼ਰ ਕੀਤੇ, ਸਬਮਰੀਨ ਦੀ ਛੇਤੀ ਸਪਲਾਈ ਬਾਰੇ ਵੀ ਬਣੀ ਸਹਿਮਤੀ

ਵਾਸ਼ਿੰਗਟਨ : ਪ੍ਰਧਾਨ ਮੰਤਰੀ Anthony Albanese ਦੀ ਪਹਿਲੀ ਵ੍ਹਾਈਟ ਹਾਊਸ ਫੇਰੀ ਦੌਰਾਨ, ਰਾਸ਼ਟਰਪਤੀ Donald Trump ਨੇ Aukus ਸਮਝੌਤੇ ਦੀ ਹਮਾਇਤ ਕੀਤੀ ਅਤੇ ਆਸਟ੍ਰੇਲੀਆ ਨਾਲ 8.5 ਬਿਲੀਅਨ ਡਾਲਰ ਦੇ critical minerals ਸਮਝੌਤੇ ‘ਤੇ ਦਸਤਖਤ ਕੀਤੇ। ਇਸ ਸਮਝੌਤੇ ਦਾ ਉਦੇਸ਼ ਚੀਨ ਨਾਲ ਤਣਾਅ ਦੇ ਵਿਚਕਾਰ ਦੁਰਲੱਭ ਮਿੱਟੀਆਂ ਦੀ ਸਪਲਾਈ ਨੂੰ ਸੁਰੱਖਿਅਤ ਕਰਨਾ ਹੈ। Trump ਨੇ 368 ਬਿਲੀਅਨ ਡਾਲਰ ਦੇ ਸਬਮਰੀਨ ਛੇਤੀ ਸਪਲਾਈ ਸਮਝੌਤੇ ਨਾਲ AUKUS ਗਠਜੋੜ ਪ੍ਰਤੀ ਹਮਾਇਤ ਦੀ ਪੁਸ਼ਟੀ ਕੀਤੀ।

Trump ਨੇ Albanese ਦੀ ਇੱਕ “ਮਹਾਨ ਨੇਤਾ” ਵਜੋਂ ਪ੍ਰਸ਼ੰਸਾ ਕੀਤੀ ਅਤੇ ਆਸਟ੍ਰੇਲੀਆ ਨੂੰ ਅਮਰੀਕਾ ਦਾ “ਸਭ ਤੋਂ ਵਧੀਆ ਦੋਸਤ” ਕਿਹਾ, ਹਾਲਾਂਕਿ ਉਹ ਰਾਜਦੂਤ Kevin Rudd ਨਾਲ ਟਕਰਾਅ ਵਿੱਚ ਸਨ। Kevin Rudd ਨੇ ਬਾਅਦ ਵਿਚ ਉਨ੍ਹਾਂ ਤੋਂ ਮੁਆਫ਼ੀ ਮੰਗੀ। Albanese ਦੀ ‘ਗ੍ਰੇਟ ਲੀਡਰ’ ਕਹਿ ਕੇ ਤਾਰੀਫ਼ ਕੀਤੀ। ਇਸ ਸੌਦੇ ਵਿੱਚ ਸਾਂਝੇ ਨਿਵੇਸ਼, ਕੀਮਤ ਵਿਧੀ ਅਤੇ ਰਾਸ਼ਟਰੀ ਸੁਰੱਖਿਆ ਯਕੀਨੀ ਕਰਨਾ ਸ਼ਾਮਲ ਹਨ। ਸਮਝੌਤੇ ਹੇਠ ਵੈਸਟਰਨ ਆਸਟ੍ਰੇਲੀਆ ਅਤੇ ਨੌਰਦਰਨ ਟੈਰੀਟਰੀ ਦੇ ਵੱਡੇ ਪ੍ਰਾਜੈਕਟਾਂ ਨੂੰ ਫੰਡ ਮਿਲਣਗੇ। ਟਰੰਪ ਨੇ ਆਸਟ੍ਰੇਲੀਆ ਨੂੰ ਟੈਰਿਫ ਦੇ ਮਾਮਲੇ ਰਾਹਤ ਨਹੀਂ ਦਿੱਤੀ ਪਰ ਆਸਟ੍ਰੇਲੀਆ ਦੇ ਸਬਮਰੀਨ ਬੁਨਿਆਦੀ ਢਾਂਚੇ ਅਤੇ ਫੌਜੀ ਸਹਿਯੋਗ ਦੀ ਸ਼ਲਾਘਾ ਕੀਤੀ। ਇਹ ਦੋਹਾਂ ਲੀਡਰਾਂ ਵਿਚਕਾਰ ਪਹਿਲੀ ਦੁਵੱਲੀ ਮੁਲਾਕਾਤ ਸੀ।