ਮੈਲਬਰਨ : ਆਸਟ੍ਰੇਲੀਅਨ ਸਰਕਾਰ ਨੇ “Better and Fairer Schools Agreement” ਹੇਠ A$16.5 billion ਦੀ ਵੱਡੀ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਨਾਲ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਧਾਰਿਆ ਜਾਵੇਗਾ।ਇਸ ਪੈਕੇਜ ਦਾ ਸਭ ਤੋਂ ਵੱਡਾ ਫੋਕਸ maths curriculum ਨੂੰ ਛੋਟੇ ਬੱਚਿਆਂ ਲਈ ਹੋਰ ਸਧਾਰਨ ਅਤੇ ਪ੍ਰਭਾਵਸ਼ਾਲੀ ਬਣਾਉਣ ਉੱਤੇ ਹੈ। ਪਹਿਲੀ ਕਲਾਸ ਦੇ ਬੱਚਿਆਂ ਲਈ ਇੱਕ ਨਵਾਂ “Year 1 Numeracy Check” ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਉਹ ਵਿਦਿਆਰਥੀ ਜਿਨ੍ਹਾਂ ਨੂੰ ਗਿਣਤੀ ਵਿੱਚ ਮੁਸ਼ਕਲ ਹੈ, ਸ਼ੁਰੂ ਤੋਂ ਹੀ ਪਛਾਣੇ ਜਾ ਸਕਣ।
ਇਸ ਦੇ ਨਾਲ ਹੀ ਇੱਕ ਨਵੀਂ Australian Teaching & Learning Commission ਬਣਾਈ ਜਾਵੇਗੀ ਜੋ ਅਧਿਆਪਕਾਂ ਦੀ ਟ੍ਰੇਨਿੰਗ ਅਤੇ ਸਿੱਖਣ ਦੇ ਮਿਆਰਾਂ ਦੀ ਨਿਗਰਾਨੀ ਕਰੇਗੀ। ਵਿਦਵਾਨਾਂ ਦੇ ਮਤਾਬਕ, ਇਹ ਸੁਧਾਰ ਦਰਸਾਉਂਦੇ ਹਨ ਕਿ ਆਸਟਰੇਲੀਆ ਆਪਣੇ foundational numeracy skills ਬਾਰੇ ਗੰਭੀਰ ਹੈ। ਜੇ ਬੱਚੇ ਗਿਣਤੀ ਅਤੇ ਤਰਕਸ਼ੀਲ ਸੋਚ ਵਿਚ ਮਜ਼ਬੂਤ ਨਹੀਂ ਹੋਣਗੇ, ਤਾਂ ਉਨ੍ਹਾਂ ਦੀ ਅਗਲੀ ਪੜ੍ਹਾਈ ਅਤੇ workforce readiness ਉੱਤੇ ਸਿੱਧਾ ਅਸਰ ਪਵੇਗਾ। ਹੁਣ ਸਵਾਲ ਇਹ ਹੈ ਕਿ states and territories ਇਸ ਸੁਧਾਰ ਨੂੰ ਕਿੰਨੀ ਤੇਜ਼ੀ ਨਾਲ ਲਾਗੂ ਕਰਦੇ ਹਨ ਅਤੇ ਕੀ ਇਹ ਫੰਡਿੰਗ ਹਕੀਕਤ ਵਿੱਚ ਸਕੂਲਾਂ ਤੱਕ ਸਮੇਂ ‘ਤੇ ਪਹੁੰਚਦੀ ਹੈ ਜਾਂ ਨਹੀਂ।