ਨਵੀਂ ਦਿੱਲੀ : ਆਸਟ੍ਰੇਲੀਆ ਦੇ ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ Chris Bowen ਨੇ ਸਵੱਛ ਊਰਜਾ, ਜਲਵਾਯੂ ਕਾਰਵਾਈ ਅਤੇ ਟੈਕਨੋਲੋਜੀ ਵਿੱਚ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਗਹਿਰੇ ਸਹਿਯੋਗ ’ਤੇ ਚਾਨਣਾ ਪਾਇਆ ਹੈ। ਉਹ ਨਵੀਂ ਦਿੱਲੀ ਦੇ ਦ ਇੰਪੀਰੀਅਲ ਹੋਟਲ ਵਿੱਚ 2025 ਦੀ ‘ਆਸਟ੍ਰੇਲੀਆ ਇੰਡੀਆ ਇੰਸਟੀਟਿਊਟ’ ਦੇ ਸਲਾਨਾ ਭਾਸ਼ਣ ਦੌਰਾਨ ਬੋਲ ਰਹੇ ਸਨ।
ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀ ਪਾਰਟਨਰਸ਼ਿਪ ਨੂੰ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਊਰਜਾ ਸਮਝੌਤਿਆਂ ਦੇ ‘ਟੌਪ ਰੈਂਕ’ ਦੱਸਿਆ, net zero emissions ਨੂੰ ਪ੍ਰਾਪਤ ਕਰਨ ਅਤੇ ਗਲੋਬਲ ਜਲਵਾਯੂ ਕਾਰਵਾਈ ਨੂੰ ਚਲਾਉਣ ਲਈ ਦੋਵਾਂ ਦੇਸ਼ਾਂ ਦੀਆਂ ਸਾਂਝੀਆਂ ਇੱਛਾਵਾਂ ਨੂੰ ਨੋਟ ਕੀਤਾ।
ਮੰਤਰੀ Bowen ਦਾ ਸੰਬੋਧਨ renewable ਊਰਜਾ ਦੀ ਦਿਸ਼ਾ ਵਿੱਚ ਆਲਮੀ ਤਬਦੀਲੀ ਦੇ ਇੱਕ ਨਿਰਣਾਇਕ ਪਲ ’ਤੇ ਆਇਆ ਹੈ। ਮੰਤਰੀ Bowen ਨੇ ਕਿਹਾ, ‘‘ਭਾਰਤ-ਆਸਟ੍ਰੇਲੀਆ renewable ਊਰਜਾ ਭਾਈਵਾਲੀ ਸਾਡੇ ਪਰਿਵਰਤਨਾਂ ਦਾ ਸਮਰਥਨ ਕਰਨ ਅਤੇ ਸਾਡੇ ਲੋਕਾਂ ਲਈ ਨਵੀਂ ਖੁਸ਼ਹਾਲੀ ਪੈਦਾ ਕਰਨ ਲਈ ਨਵੀਂ ਸਪਲਾਈ ਚੇਨ ਨੂੰ ਸ਼ੁਰੂ ਕਰਨ ਦੇ ਵਧੇਰੇ ਮੌਕੇ ਪ੍ਰਦਾਨ ਕਰਦੀ ਹੈ।’’
ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਤੇ ਭਾਰਤ ਦੋਵੇਂ ਜਲਵਾਯੂ ਚੁਣੌਤੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਨੂੰ ਸਮਝਦੇ ਹਨ ਅਤੇ ਆਪਣੇ ਸਾਹਮਣੇ ਊਰਜਾ ਤਬਦੀਲੀ ਦੇ ਮੌਕੇ ਦਾ ਲਾਭ ਉਠਾਉਣ ਲਈ ਤਿਆਰ ਹਨ।
ਉਨ੍ਹਾਂ ਨੇ ਗੁਜਰਾਤ ਵਿੱਚ ਪੰਡਿਤ ਦੀਨਦਿਆਲ ਐਨਰਜੀ ਯੂਨੀਵਰਸਿਟੀ ਵਿੱਚ ਆਸਟ੍ਰੇਲੀਆ-ਇੰਡੀਆ ਰੂਫਟੌਪ ਸੋਲਰ ਟ੍ਰੇਨਿੰਗ ਅਕੈਡਮੀ ਦੀ ਸਥਾਪਨਾ ਸਮੇਤ ਸੋਲਰ ਅਤੇ ਗ੍ਰੀਨ ਹਾਈਡ੍ਰੋਜਨ ਵਿੱਚ ਸਾਂਝੀਆਂ ਪਹਿਲਾਂ ’ਤੇ ਚਾਨਣਾ ਪਾਇਆ, ਜਿਸ ਦਾ ਉਦੇਸ਼ ਭਾਰਤ ਦੀ ਅਗਲੀ ਪੀੜ੍ਹੀ ਦੇ ਸੋਲਰ ਟੈਕਨੀਸ਼ੀਅਨਾਂ ਨੂੰ ਟ੍ਰੇਨਿੰਗ ਦੇਣਾ ਹੈ।
ਹਾਈਡ੍ਰੋਜਨ ’ਤੇ, Bowen ਨੇ ਕਿਹਾ ਕਿ ਦੋਵੇਂ ਦੇਸ਼ ਸਟੀਲ ਅਤੇ ਐਲੂਮੀਨੀਅਮ ਵਰਗੇ ਭਾਰੀ ਉਦਯੋਗਾਂ ਨੂੰ ਡੀਕਾਰਬੋਨਾਈਜ਼ ਕਰਨ ਲਈ ਨਾਜ਼ੁਕ ਸਮਰੱਥਾਵਾਂ ਦਾ ਵਿਕਾਸ ਕਰ ਰਹੇ ਹਨ, ਆਸਟ੍ਰੇਲੀਆ ਨੇ ਗ੍ਰੀਨ ਹਾਈਡ੍ਰੋਜਨ ਨਿਰਯਾਤ ਉਦਯੋਗ ਬਣਾਉਣ ਲਈ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ ਜੋ ਭਾਰਤ ਦੇ ਰਾਸ਼ਟਰੀ ਗ੍ਰੀਨ ਹਾਈਡ੍ਰੋਜਨ ਮਿਸ਼ਨ ਦਾ ਸਮਰਥਨ ਕਰ ਸਕਦਾ ਹੈ।
ਆਸਟ੍ਰੇਲੀਆ ਇੰਡੀਆ ਇੰਸਟੀਚਿਊਟ ਦੀ ਸੀਈਓ ਲੀਜ਼ਾ ਸਿੰਘ ਨੇ ਕਿਹਾ ਕਿ ਬੋਵੇਨ ਦਾ ਭਾਸ਼ਣ ਦੁਵੱਲੀ ਜਲਵਾਯੂ ਭਾਈਵਾਲੀ ਦੀ ਵੱਧ ਰਹੀ ਮਹੱਤਤਾ ਨੂੰ ਦਰਸਾਉਂਦਾ ਹੈ।