ਆਸਟ੍ਰੇਲੀਆ ਵਿੱਚ superannuation ਟੈਕਸ ਨੀਤੀ ’ਚ ਵੱਡੀਆਂ ਤਬਦੀਲੀਆਂ, ਜਾਣੋ Jim Chalmers ਨੇ ਕੀ ਕੀਤਾ ਐਲਾਨ

ਮੈਲਬਰਨ : ਟਰੈਜ਼ਰਰ Jim Chalmers ਨੇ ਆਸਟ੍ਰੇਲੀਆ ਦੀ superannuation ਟੈਕਸ ਨੀਤੀ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਅਣ-ਪ੍ਰਾਪਤ ਲਾਭਾਂ ’ਤੇ ਟੈਕਸ ਲਗਾਉਣ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਹੁਣ 3 ਮਿਲੀਅਨ ਡਾਲਰ ਦੀ ਥ੍ਰੈਸ਼ਹੋਲਡ ਨੂੰ ਇੰਡੈਕਸ ਕੀਤਾ ਜਾਵੇਗਾ, ਜਿਸ ਨਾਲ ਭਵਿੱਖ ’ਚ ਟੈਕਸ ਦੇ ਅਸਰ ਨੂੰ ਘਟਾਇਆ ਜਾ ਸਕੇਗਾ। ਇੱਕ ਨਵਾਂ 10 ਮਿਲੀਅਨ ਟੀਅਰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ 3 ਮਿਲੀਅਨ ਡਾਲਰ-10 ਮਿਲੀਅਨ ਡਾਲਰ ਦੇ ਵਿਚਕਾਰ ਬੈਲੇਂਸ ਲਈ ਕਮਾਈ ’ਤੇ 30٪ ਅਤੇ 10 ਮਿਲੀਅਨ ਡਾਲਰ ਤੋਂ ਵੱਧ 40٪ ਟੈਕਸ ਲਗਾਇਆ ਗਿਆ ਹੈ। ਘੱਟ ਆਮਦਨੀ ਵਾਲਿਆਂ ਨੂੰ superannuation ਟੈਕਸ ਛੋਟ (LISTO) 2027 ਵਿੱਚ 500 ਡਾਲਰ ਤੋਂ ਵਧ ਕੇ 810 ਡਾਲਰ ਹੋ ਜਾਵੇਗੀ, ਜਿਸ ਵਿੱਚ ਯੋਗਤਾ ਵੀ ਹੁਣ 47,000 ਡਾਲਰ ਤੱਕ ਦੀ ਆਮਦਨੀ ਹੋਵੇਗੀ। ਇਨ੍ਹਾਂ ਸੁਧਾਰਾਂ ਦਾ ਉਦੇਸ਼ 3.1 ਮਿਲੀਅਨ ਆਸਟ੍ਰੇਲੀਅਨ ਲੋਕਾਂ – ਖ਼ਾਸਕਰ ਔਰਤਾਂ ਦਾ ਸਮਰਥਨ ਕਰਨਾ ਅਤੇ ਇੱਕ ਨਿਰਪੱਖ, ਵਧੇਰੇ ਟਿਕਾਊ superannuation ਪ੍ਰਣਾਲੀ ਨੂੰ ਯਕੀਨੀ ਬਣਾਉਣਾ ਹੈ। ਤਬਦੀਲੀਆਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਸੁਪਰ ਫੰਡ ਹੁਣ ਟਰੈਜ਼ਰੀ ਨਾਲ ਮਿਲ ਕੇ ਕੰਮ ਕਰੇਗਾ।