ਟਾਈਮਸ ਹਾਇਅਰ ਐਜੂਕੇਸ਼ਨ ਦੀ ਤਾਜ਼ਾ ਰੈਂਕਿੰਗ ਜਾਰੀ, ਬਹੁਤੀਆਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਦੇ ਪ੍ਰਦਰਸ਼ਨ ’ਚ ਸੁਧਾਰ

ਮੈਲਬਰਨ : ਟਾਈਮਸ ਹਾਇਅਰ ਐਜੂਕੇਸ਼ਨ ਟੇਬਲ ਦੀ ਇਸ ਸਾਲ ਦੀ ਰੈਂਕਿੰਗ ਜਾਰੀ ਕਰ ਦਿੱਤੀ ਗਈ ਹੈ। ਬਹੁਤੀਆਂ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੇ ਆਪਣੇ ਪ੍ਰਦਰਸ਼ਨ ’ਚ ਕਾਫ਼ੀ ਸੁਧਾਰ ਕੀਤਾ ਹੈ। ‘ਯੂਨੀਵਰਸਿਟੀ ਆਫ਼ ਮੈਲਬਰਨ’ ਨੇ ਆਸਟ੍ਰੇਲੀਆ ਦੀ ਸਿਖਰਲੀ ਯੂਨੀਵਰਸਿਟੀ ਵਜੋਂ ਆਪਣਾ ਦਰਜਾ ਬਰਕਰਾਰ ਰੱਖਿਆ ਹੈ। ਗਲੋਬਲ ਪੱਧਰ ’ਤੇ ਵੀ ਯੂਨੀਵਰਸਿਟੀ 39ਵੇਂ ਤੋਂ ਦੋ ਸਥਾਨ ਉੱਪਰ ਚੜ੍ਹ ਕੇ 37ਵੇਂ ਸਥਾਨ ’ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ University of Sydney (53), University of Technology Sydney (145), Macquarie University (166) ਅਤੇ University of Adelaide (176) ਨੇ ਵੀ ਰੈਂਕਿੰਗ ’ਚ ਸੁਧਾਰ ਕੀਤਾ ਹੈ। ਹਾਨਕਿ University of Queensland ਦੀ ਰੈਂਕਿੰਗ ਡਿੱਗ ਕੇ 80ਵੇਂ ਅਤੇ University of Western Australia 153ਵੇਂ ਨੰਬਰ ’ਤੇ ਪਹੁੰਚ ਗਈ ਹੈ। ਰੈਂਕਿੰਗ ’ਚ ਪਹਿਲੇ 10 ’ਚ ਸਿਰਫ਼ ਅਮਰੀਕਾ ਅਤੇ ਯੂ.ਕੇ. ਦੀਆਂ ਯੂਨੀਵਰਸਿਟੀਜ਼ ਸ਼ਾਮਲ ਹਨ। ਆਕਸਫ਼ੋਰਡ ਯੂਨੀਵਰਸਿਟੀ ਅਤੇ MIT ਯੂਨੀਵਰਸਿਟੀ ਨੇ ਸਿਖਰਲੇ ਦੋ ਸਥਾਨਾਂ ’ਤੇ ਬਰਕਰਾਰ ਹਨ। ਸਵਿਟਜ਼ਰਲੈਂਡ ਦੀ ETH Zurich 11ਵੇਂ ਸਥਾਨ ’ਤੇ ਹੈ।