AI ’ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰ ਰਹਿਣਾ ਪਿਆ ਮਹਿੰਗਾ, Deloitte ਆਸਟ੍ਰੇਲੀਆ ਸਰਕਾਰ ਨੂੰ ਚੁਕਾਏਗੀ ਭਾਰੀ ਜੁਰਮਾਨਾ

ਮੈਲਬਰਨ : AI ਨਾਲ ਜਿੱਥੇ ਕਈ ਕੰਪਨੀਆਂ ਆਪਣੀ ਲੱਖਾਂ-ਕਰੋੜਾਂ ਦੀ ਬਚਤ ਕਰ ਰਹੀਆਂ ਹਨ ਉਥੇ ਇਸ ’ਤੇ ਜ਼ਰੂਰਤ ਤੋਂ ਜ਼ਿਆਦਾ ਨਿਰਭਰ ਰਹਿਣ ਨਾਲ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਅਜਿਹਾ ਹੀ ਆਸਟ੍ਰੇਲੀਆ ’ਚ ਵੇਖਣ ਨੂੰ ਮਿਲਿਆ ਹੈ ਜਿੱਥੇ ਮਲਟੀਨੈਸ਼ਨਲ ਪ੍ਰੋਫੈਸ਼ਨਲ ਸਰਵਿਸਿਜ਼ ਕੰਪਨੀ Deloitte ਦੀ ਗਲਤੀ ਕਾਰਨ ਹੁਣ ਉਸ ਨੂੰ ਆਸਟ੍ਰੇਲੀਆ ਸਰਕਾਰ ਨੂੰ ਰਿਫੰਡ ਦੇਣਾ ਪਵੇਗਾ। ਦਰਅਸਲ, ਆਸਟ੍ਰੇਲੀਅਨ ਸਰਕਾਰ ਨੇ 4,40,000 ਰੁਪਏ (ਲਗਭਗ 2.9 ਕਰੋੜ ਰੁਪਏ) ਦੀ ਫੀਸ ਦੇ ਕੇ ਕੰਪਨੀ ਤੋਂ ਇੱਕ ਰਿਪੋਰਟ ਤਿਆਰ ਕੀਤੀ ਸੀ। ਪਰ ਰਿਪੋਰਟ ’ਚ ਕਈ ਗਲਤੀਆਂ ਕਾਰਨ ਕੰਪਨੀ ਹੁਣ ਪੂਰੀ ਫੀਸ ਦਾ ਇਕ ਹਿੱਸਾ ਸਰਕਾਰ ਨੂੰ ਵਾਪਸ ਕਰਨ ਲਈ ਸਹਿਮਤ ਹੋ ਗਈ ਹੈ।

ਇਸ ਦੇ ਨਾਲ ਹੀ ਰਿਪੋਰਟ ’ਚ ਗਲਤੀਆਂ ਦੇ ਸਬੰਧ ’ਚ ਕੰਪਨੀ ਨੇ ਮੰਨਿਆ ਹੈ ਕਿ ਉਸ ਨੇ ਸਰਕਾਰੀ ਰਿਪੋਰਟ ਤਿਆਰ ਕਰਨ ’ਚ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕੀਤੀ ਸੀ, ਜਿਸ ਤੋਂ ਬਾਅਦ ਇਸ ’ਚ ਕਈ ਖਾਮੀਆਂ ਪਾਈਆਂ ਗਈਆਂ। ਅਜਿਹੀ ਸਥਿਤੀ ’ਚ ਆਸਟ੍ਰੇਲੀਆ ਦੇ ਡਿਪਾਰਟਮੈਂਟ ਆਫ ਇੰਪਲਾਇਮੈਂਟ ਐਂਡ ਵਰਕਪਲੇਸ ਰਿਲੇਸ਼ਨਜ਼ (DEWR) ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਿਪੋਰਟ ’ਚ ਖਾਮੀਆਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਰਿਫੰਡ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਆਖਰੀ ਕਿਸ਼ਤ ਵਾਪਸ ਕਰ ਦਿੱਤੀ ਜਾਵੇਗੀ।