ਘਰ ਮਿਲਣਾ ਔਖਾ — ਆਸਟ੍ਰੇਲੀਆ ’ਚ ਕਿਰਾਏ ਦਾ ਕ੍ਰਾਈਸਿਸ ਸਿਖ਼ਰ ’ਤੇ!

ਮੈਲਬਰਨ : ਆਸਟ੍ਰੇਲੀਆ ’ਚ ਘਰ ਲੱਭਣਾ ਹੁਣ ਕਿਸਮਤ ਦੀ ਖੇਡ ਬਣਦਾ ਜਾ ਰਿਹਾ ਹੈ! ਦੇਸ਼ ਦਾ ਕਿਰਾਏ ਵਾਲਾ ਬਾਜ਼ਾਰ ਦਾ ਘੇਰਾ ਐਨਾ ਤੰਗ ਹੋ ਗਿਆ ਹੈ ਕਿ ਨੈਸ਼ਨਲ ਪੱਧਰ ’ਤੇ ਵੈਕੈਂਸੀ ਰੇਟ ਸਿਰਫ਼ 1.3% ਰਹਿ ਗਿਆ ਹੈ — ਮਤਲਬ, 100 ਘਰਾਂ ’ਚੋਂ ਸਿਰਫ਼ ਇੱਕ ਜਾਂ ਦੋ ਹੀ ਮਾਤਰ ਖਾਲੀ ਹਨ!

ਸਿਡਨੀ, ਮੈਲਬਰਨ, ਕੈਨਬਰਾ, ਐਡੀਲੇਡ, ਪਰਥ, ਡਾਰਵਿਨ ਅਤੇ ਬ੍ਰਿਸਬੇਨ ਵਰਗੇ ਸਾਰੇ ਵੱਡੇ ਤੇ ਅਹਿਮ ਸ਼ਹਿਰਾਂ ’ਚ ਹਾਲਾਤ ਹੋਰ ਵੀ ਗੰਭੀਰ ਹਨ। ਲੋਕ 800 ਡਾਲਰ ਹਫ਼ਤੇ ਦਾ ਫਲੈਟ ਵੇਖਣ ਲਈ ਵੀ ਲਾਈਨਾਂ ’ਚ ਖੜ੍ਹੇ ਹਨ, ਜਿਵੇਂ ਕਿਸੇ ਵੱਡੇ ਸਟਾਰ ਦੇ ਸ਼ੋਅ ਦੀ ਟਿਕਟ ਖਰੀਦ ਰਹੇ ਹੋਣ। ਕਈ ਪਰਿਵਾਰ ਕਾਰਾਂ ’ਚ ਸੌਣ ਜਾਂ ਦੋਸਤਾਂ ਕੋਲ ਥਾਂ ਲੈਣ ਲਈ ਮਜਬੂਰ ਹੋ ਰਹੇ ਹਨ।

ਰੀਅਲ ਐਸਟੇਟ ਏਜੰਟ ਕਹਿੰਦੇ ਹਨ, “ਇਹ Rental Hunger Games ਬਣ ਚੁੱਕੇ ਹਨ — ਜੋ ਪਹਿਲਾਂ ਪੈਸਾ ਦੇਵੇ, ਉਹੀ ਘਰ ਲੈ ਜਾਵੇ!” ਮਾਲਕਾਂ ਨੇ ਮੌਕਾ ਦੇਖਦੇ ਹੀ ਕਿਰਾਏ ’ਚ 10 ਤੋਂ ਲੈ ਕੇ 25% ਤੱਕ ਵਾਧਾ ਕਰ ਦਿੱਤਾ ਹੈ, ਤੇ ਨਵੇਂ ਆਏ ਇਮੀਗ੍ਰੈਂਟ ਲਈ ਤਾਂ ਇਹ ਬਹੁਤ ਦਬਾਅ ਵਾਲੀ ਸਥਿਤੀ ਹੈ ਕਿਉਂਕਿ ਉਨ੍ਹਾਂ ਦੀ ਕੋਈ ਰੈਂਟਲ ਹਿਸਟਰੀ ਨਹੀਂ ਹੁੰਦੀ।

ਸਰਕਾਰ ਹਾਊਸਿੰਗ ਸਕੀਮਾਂ ਦਾ ਐਲਾਨ ਤਾਂ ਕਰ ਰਹੀ ਹੈ, ਪਰ ਜ਼ਮੀਨ ’ਤੇ ਹਾਲਾਤ ਵੱਖਰੀ ਕਹਾਣੀ ਦੱਸ ਰਹੇ ਹਨ। ਹੁਣ ਕਿਰਾਏ ਦਾ ਘਰ ਲੈਣਾ ਵੀ ਸੁਪਨਾ ਨਹੀਂ — ਇੱਕ ਜੰਗ ਬਣ ਚੁੱਕੀ ਹੈ!