ਮੈਲਬਰਨ : ਆਸਟ੍ਰੇਲੀਆ ‘ਚ ਸਟੱਡੀ ਵੀਜ਼ਾ ਚਾਹੁਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਭਾਰਤ ਦਾ Visa Assessment Level ਹੁਣ ‘ਲੈਵਲ 3’ (ਉੱਚ ਜੋਖਮ) ਤੋਂ ਘਟਾ ਕੇ ‘ਲੈਵਲ 2’ (ਦਰਮਿਆਨੇ ਜੋਖਮ) ਵਿੱਚ ਬਦਲ ਦਿੱਤਾ ਗਿਆ ਹੈ। ਇਸ ਦਾ ਅਰਥ ਹੈ ਕਿ ਹੁਣ ਭਾਰਤੀ ਸਟੂਡੈਂਟਸ ਲਈ ਡਾਕੂਮੈਂਟਸ ਜ਼ਰੂਰਤਾਂ ਹੋਣਗੀਆਂ ਘੱਟ ਅਤੇ ਉਨ੍ਹਾਂ ਨੂੰ ਤੇਜ਼ ਪ੍ਰੋਸੈਸਿੰਗ ਅਤੇ ਆਸਾਨ ਦਾਖ਼ਲਾ ਪ੍ਰਕਿਰਿਆ ਦੀ ਸਹੂਲਤ ਵੀ ਮਿਲੇਗੀ।
ਹੋਮ ਅਫ਼ੇਅਰਜ਼ ਵਿਭਾਗ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਫ਼ਾਈਨੈਂਸ਼ੀਅਲ ਅਤੇ ਅੰਗਰੇਜ਼ੀ ਜ਼ਰੂਰਤਾਂ ਨੂੰ ਸੇਧ ਦੇਣ ਲਈ ਸਾਲ ਵਿੱਚ ਦੋ ਵਾਰ ਦੇਸ਼ ਅਤੇ ਸਿੱਖਿਆ ਪ੍ਰੋਵਾਈਡਰ ਸਬੂਤ ਦੇ ਪੱਧਰਾਂ ਨੂੰ ਅਪਡੇਟ ਕਰਦਾ ਹੈ। ਹਾਲਾਂਕਿ ਗ੍ਰਹਿ ਮਾਮਲਿਆਂ ਦਾ ਵਿਭਾਗ ਹੁਣ ਜਨਤਕ ਤੌਰ ‘ਤੇ ਇਨ੍ਹਾਂ ਪੱਧਰਾਂ ਦੀ ਸੂਚੀ ਨਹੀਂ ਦਿੰਦਾ, ਇਹ ਤਬਦੀਲੀ ਯੂਨੀਵਰਸਿਟੀਆਂ ਅਤੇ ਕਾਲਜਾਂ ਵੱਲੋਂ ਵਰਤੇ ਜਾਂਦੇ ਡਾਕੂਮੈਂਟਸ ਚੈੱਕਲਿਸਟ ਟੂਲ ਵਿੱਚ ਝਲਕਦੀ ਹੈ।
‘ਲੈਵਲ 2’ ਨਾਲ ਭਾਰਤ ਹੁਣ ਭੂਟਾਨ, ਵੀਅਤਨਾਮ, ਚੀਨ ਅਤੇ ਨੇਪਾਲ ਵਰਗੇ ਦੇਸ਼ਾਂ ਨਾਲ ਸ਼ਾਮਲ ਹੋ ਗਿਆ ਹੈ। ਹੁਣ ਭਾਰਤੀ ਸਟੂਡੈਂਟਸ ਨੂੰ ਸ਼ੁਰੂ ਵਿੱਚ ਬਹੁਤ ਸਾਰੇ ਫ਼ਾਈਨੈਂਸ਼ੀਅਲ ਡਾਕੂਮੈਂਟਸ ਦਿਖਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅੰਗਰੇਜ਼ੀ ਭਾਸ਼ਾ ਦੀਆਂ ਜ਼ਰੂਰਤਾਂ ਵੀ ਹੁਣ ਕੋਰਸ ਅਤੇ ਪ੍ਰੋਵਾਈਡਰ ‘ਤੇ ਵਧੇਰੇ ਨਿਰਭਰ ਕਰਨਗੀਆਂ। ‘ਲੈਵਲ 2’ ਪੁਰਾਣੇ ‘ਅਸਲ ਟੈਂਪਰੇਰੀ ਐਂਟਰੈਂਟ’ ਨਿਯਮ ਦੀ ਥਾਂ ਲਵੇਗਾ ਜਿਸ ਨਾਲ ਸਟੂਡੈਂਟ ਦੇ ਪੜ੍ਹਾਈ ਬਾਰੇ ਇਰਾਦੇ ’ਤੇ ਵਧੇਰੇ ਧਿਆਨ ਕੇਂਦਰਤ ਕਰਦਾ ਹੈ।
ਇਸ ਅਪਡੇਟ ਨਾਲ ਆਸਟ੍ਰੇਲੀਆ ਵਿਚ ਉੱਚ ਗੁਣਵੱਤਾ ਵਾਲੀ ਸਿੱਖਿਆ ‘ਤੇ ਵਿਚਾਰ ਕਰਨ ਵਾਲੇ ਭਾਰਤੀ ਪਰਿਵਾਰਾਂ ਅਤੇ ਵਿਦਿਆਰਥੀਆਂ ਵਿਚ ਵਿਸ਼ਵਾਸ ਵਧਣ ਦੀ ਉਮੀਦ ਹੈ।