ਮੈਲਬਰਨ : Albanese ਸਰਕਾਰ ਨੇ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਮਹੱਤਵਪੂਰਣ ਨਵੀਂ aviation consumer protection scheme ਦਾ ਵਾਅਦਾ ਕੀਤਾ ਹੈ ਜੋ ਸਾਡੇ ਫ਼ਲਾਈਟਸ ਦੌਰਾਨ ਤਜਰਬੇ ਨੂੰ ਕਾਫ਼ੀ ਬਹਿਤਰ ਕਰ ਸਕਦੀ ਹੈ।
ਇਸ ਪ੍ਰਸਤਾਵਿਤ ਸਕੀਮ ਦਾ ਉਦੇਸ਼ ਉਡਾਣਾਂ ਵਿੱਚ ਦੇਰੀ ਜਾਂ ਕੈਂਸਲ ਹੋਣ ਤੋਂ ਪ੍ਰਭਾਵਿਤ ਯਾਤਰੀਆਂ ਲਈ ਰਿਫੰਡ, ਭੋਜਨ ਅਤੇ ਰਿਹਾਇਸ਼ ਦੀ ਗਰੰਟੀ ਦੇਣਾ ਹੈ। ਯੋਜਨਾ ਅਧੀਨ ਏਅਰਲਾਈਨ ਜਵਾਬਦੇਹੀ ਨੂੰ ਲਾਗੂ ਕਰਨ ਲਈ ਇੱਕ ombudsman ਅਤੇ ਨਿਗਰਾਨੀ ਲਈ ਰੈਗੂਲੇਟਰ ਵੀ ਸਥਾਪਤ ਕੀਤਾ ਜਾਵੇਗਾ।
ਵਰਤਮਾਨ ਵਿੱਚ, ਅਜਿਹੇ ਕੋਈ ਨੈਸ਼ਨਲ ਮਾਪਦੰਡ ਨਹੀਂ ਹਨ, ਜਿਸ ਨਾਲ ਯਾਤਰੀਆਂ ਨੂੰ ਘੱਟੋ-ਘੱਟ ਸਹਾਇਤਾ ਮਿਲਦੀ ਹੈ। ਹਾਲਾਂਕਿ ਆਲੋਚਕਾਂ ਦੀ ਦਲੀਲ ਹੈ ਕਿ ਪ੍ਰਸਤਾਵਿਤ ਸਕੀਮ ਕਮਜ਼ੋਰ ਹੈ ਕਿਉਂਕਿ ਯੂਰਪ ਅਤੇ ਥਾਈਲੈਂਡ ਵਿੱਚ ਸੁਰੱਖਿਆ ਦੇ ਉਲਟ, ਇਸ ਯੋਜਨਾ ਵਿੱਚ ਵਿੱਤੀ ਮੁਆਵਜ਼ੇ ਦੀ ਕਮੀ ਹੈ।
ਸਮਰਥਕ ਜਿੱਥੇ ਸਪੱਸ਼ਟ ਅਧਿਕਾਰਾਂ ਅਤੇ ਤੇਜ਼ੀ ਨਾਲ ਵਿਵਾਦ ਦੇ ਹੱਲ ਦਾ ਸਵਾਗਤ ਕਰਦੇ ਹਨ, ਉਥੇ ਵਿਰੋਧੀ ਚੇਤਾਵਨੀ ਦਿੰਦੇ ਹਨ ਕਿ ਕੰਜ਼ਿਊਮਰ ਨੂੰ ਸੱਚਮੁੱਚ ਲਾਭ ਪਹੁੰਚਾਉਣ ਲਈ ਸੁਧਾਰ ਅਜਿਹੇ ਹੋਣੇ ਚਾਹੀਦੇ ਹਨ ਜੋ ਲਾਗੂ ਕਰਨ ਯੋਗ ਅਤੇ ਪਾਰਦਰਸ਼ੀ ਹੋਣ। ਯੋਜਨਾ ਦੇ ਕਾਨੂੰਨ ਬਣ ਕੇ 2025-26 ਵਿੱਚ ਲਾਗੂ ਹੋਣ ਦੀ ਉਮੀਦ ਹੈ।