ਮੈਲਬਰਨ : ਮੈਲਬਰਨ ਦੀਆਂ ਸੜਕਾਂ ਸ਼ੁੱਕਰਵਾਰ ਨੂੰ ਖ਼ਾਸ ਰੰਗ-ਰੂਪ ਵਿਚ ਦਿਸਦੀਆਂ ਰਹੀਆਂ, ਜਦੋਂ ਹਜ਼ਾਰਾਂ ਫੈਨਜ਼ ਮੁਲਕ ਦੇ ਵੱਖ-ਵੱਖ ਹਿੱਸਿਆਂ ਤੋਂ AFL Grand Final ਪਰੇਡ ਵੇਖਣ ਪਹੁੰਚੇ। ਫਾਈਨਲ ਵਿੱਚ ਪਹੁੰਚੀਆਂ ਟੀਮਾਂ Geelong Cats ਅਤੇ Brisbane Lions ਦੇ ਖਿਡਾਰੀਆਂ ਨੂੰ ਮਿਲਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ।
ਇਹ ਪਰੇਡ ਮੈਲਬਰਨ ਕ੍ਰਿਕਟ ਗਰਾਊਂਡ (MCG) ’ਚ ਹੋਣ ਵਾਲੇ ਇਤਿਹਾਸਿਕ ਮੁਕਾਬਲੇ ਤੋਂ ਪਹਿਲਾਂ ਹੋਇਆ। ਖਿਡਾਰੀਆਂ ਨੇ ਖੁੱਲ੍ਹੀਆਂ ਬੱਸਾਂ ’ਤੇ ਬੈਠ ਕੇ ਪ੍ਰਸ਼ੰਸਕਾਂ ਨੂੰ ਹੱਥ ਹਿਲਾ ਕੇ ਸਤਿਕਾਰ ਦਿੱਤਾ, ਜਦਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਿਅਕਤੀ ਨੇ ਆਪਣੀਆਂ ਮਨਪਸੰਦ ਟੀਮਾਂ ਦੇ ਰੰਗਾਂ ਵਾਲੀਆਂ ਜ਼ਰਸੀਆਂ ਪਹਿਨ ਕੇ ਪੂਰਾ ਜੋਸ਼ ਦਿਖਾਇਆ।
ਸਟੇਟ ਦੇ ਪ੍ਰੀਮੀਅਰ ਅਤੇ ਕਈ ਪ੍ਰਮੁੱਖ ਹਸਤੀਆਂ ਵੀ ਇਸ ਮੌਕੇ ਮੌਜੂਦ ਸਨ। ਪਰੇਡ ਦੌਰਾਨ ਮਿਊਜ਼ਿਕ ਬੈਂਡਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਵੀ ਰੰਗ-ਰਲੀਆਂ ਪਾਈਆਂ। ਫੈਨਜ਼ ਦਾ ਕਹਿਣਾ ਸੀ ਕਿ Grand Final ਹਫ਼ਤਾ ਸਿਰਫ਼ ਖੇਡ ਨਹੀਂ, ਸਗੋਂ ਮੈਲਬਰਨ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਦਾ ਮਹੱਤਵਪੂਰਨ ਹਿੱਸਾ ਹੈ।
ਹੁਣ ਸਾਰਿਆਂ ਦੀਆਂ ਨਿਗਾਹਾਂ ਸ਼ਨੀਵਾਰ ਦੇ ਵੱਡੇ ਮੁਕਾਬਲੇ ਵੱਲ ਹਨ, ਜਿੱਥੇ Cats ਅਤੇ Lions ਆਸਟ੍ਰੇਲੀਅਨ ਫੁਟਬਾਲ ਦੇ ਸਭ ਤੋਂ ਵੱਡੇ ਖਿਤਾਬ ਲਈ ਭਿੜਣਗੇ।