ਮੈਲਬਰਨ : ਤਸਮਾਨੀਆ ਦੇ ਮੈਂਬਰ ਪਾਰਲੀਮੈਂਟਸ (MPs) ਦੀ ਸੈਲਰੀ ’ਚ 2018 ਤੋਂ ਬਾਅਦ ਪਹਿਲੀ ਵਾਰੀ ਵਾਧਾ ਹੋਇਆ ਹੈ। 22% ਦੇ ਵਾਧੇ ਨਾਲ ਹੁਣ MPs ਦੀ ਸੈਲਰੀ 140,185 ਦੀ ਥਾਂ 171,527 ਡਾਲਰ ਹੋਵੇਗੀ। ਪ੍ਰੀਮੀਅਰ ਦੀ ਸੈਲਰੀ 369,000 ਡਾਲਰ ਅਤੇ ਮੰਤਰੀਆਂ ਦੀ 291,597 ਡਾਲਰ ਹੋਵੇਗੀ। ਹਾਲਾਂਕਿ ਪ੍ਰੀਮੀਅਰ ਨੇ ਆਪਣੀ ਸੈਲਰੀ ’ਚ ਪਬਲਿਕ ਸੈਕਟਰ ਵਰਕਰਜ਼ ਦੇ ਬਰਾਬਰ ਸਿਰਫ਼ 3% ਦਾ ਵਾਧਾ ਮਨਜ਼ੂਰ ਕੀਤਾ ਹੈ।
ਸੈਲਰੀ ’ਚ ਵਾਧਾ ਤਸਮਾਨੀਆ ਇੰਡਸਟ੍ਰੀਅਲ ਕਮਿਸ਼ਨ ਦੀ ਸਿਫ਼ਾਰਸ਼ ਅਨੁਸਾਰ ਹੋਇਆ ਹੈ। ਸਰਕਾਰ ਨੇ ਵਾਧੇ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਲੋਕਾਂ ਦੀਆਂ ਉਮੀਦਾਂ ਤੋਂ ਉਲਟ ਹੋਵੇਗਾ। ਉਪਰਲੇ ਸਦਨ ’ਚ ਇਸ ਬਾਰੇ ਮਤਾ ਪੇਸ਼ ਕੀਤਾ ਗਿਆ ਸੀ, ਪਰ ਮਤਾ 4 ਮੁਕਾਬਲੇ 10 ਵੋਟਾਂ ਨਾਲ ਨਾਮਨਜ਼ੂਰ ਹੋ ਗਿਆ। ਮਤੇ ਵਿਰੁਧ ਵੋਟ ਕਰਨ ਵਾਲ ਲੇਬਰ ਪਾਰਟੀ ਦੀ MP Sarah Lovell ਅਤੇ ਹੋਰ MPs ਦਾ ਕਹਿਣਾ ਸੀ ਕਿ MPs ਕੋਲ ਆਪਣੀ ਸੈਲਰੀ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।