Skilled migrants ਲਈ ਸੌਖਾ ਹੋਵੇਗਾ New Zealand ਦਾ ਵਸਨੀਕ ਬਣਨਾ, ਦੋ ਨਵੇਂ ਰਸਤਿਆਂ ਨਾਲ ਮਿਲ ਸਕੇਗਾ ‘resident class visa’

ਮੈਲਬਰਨ : New Zealand ’ਚ ਵਸਣ ਦੇ ਇੱਛੁਕ ਲੋਕਾਂ ਲਈ ਖ਼ੁਸ਼ਖਬਰੀ ਹੈ। ਅਗਲੇ ਸਾਲ ਦੇ ਅੱਧ ਤੋਂ New Zealand ਦੇ ਨਾਗਰਿਕ ਬਣਨਾ ਚਾਹੁਣ ਵਾਲਿਆਂ ਲਈ ‘resident class visa’ ਪ੍ਰਾਪਤ ਕਰਨ ਦੇ ਦੋ ਨਵੇਂ ਰਸਤੇ ਖੁੱਲ੍ਹ ਜਾਣਗੇ।

ਪਹਿਲਾ ਰਾਹ ‘ਸਕਿੱਲਡ ਵਰਕਰ ਐਕਪੀਰੀਐਂਸ ਪਾਥ’ ਹੈ, ਜਿਸ ਅਧੀਨ ANZSCO ਲੈਵਲ 1-3 ਦੀ ਕਿਸੇ ਨੌਕਰੀ ’ਚ ਪੰਜ ਸਾਲ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ, ਜਿਸ ਵਿੱਚੋਂ ਘੱਟ ਤੋਂ ਘੱਟ 2 ਸਾਲ ਨਿਊਜ਼ੀਲੈਂਡ ’ਚ ਹੋਣੇ ਚਾਹੀਦੇ ਹਨ ਅਤੇ ਤਨਖ਼ਾਹ ਮੀਡੀਅਨ ਵੇਜ ਤੋਂ 1.1 ਗੁਣਾ ਵੱਧ ਹੋਣੀ ਚਾਹੀਦੀ ਹੈ।

ਦੂਜਾ ਰਾਹ ਟਰੇਡਜ਼ ਅਤੇ ਟੈਕਨੀਸ਼ੀਅਨ ਮਾਰਗ ਹੈ ਜਿਸ ਲਈ ਲੈਵਲ 4 ਕੁਆਲੀਫ਼ੀਕੇਸ਼ਨ ਦੀ ਜ਼ਰੂਰਤ ਅਤੇ ਚਾਰ ਸਾਲਾਂ ਦੇ ਤਜ਼ਰਬੇ ਦੀ ਲੋੜ ਹੋਵੇਗੀ।

ਹੋਰ ਯੋਗਤਾ ਵੇਰਵੇ ਲਾਗੂ ਕਰਨ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ। ਕਾਰੋਬਾਰੀ ਸਮੂਹਾਂ ਨੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਨਿਵੇਸ਼ ਦੇ ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਕਿੱਤਾਮੁਖੀ ਪ੍ਰਤਿਭਾ ਨੂੰ ਮਾਨਤਾ ਦਿੰਦਾ ਹੈ।

ਹੋਰ ਤਬਦੀਲੀਆਂ ਵਿੱਚ ਨਿਊਜ਼ੀਲੈਂਡ ਸਥਿਤ ਯੂਨੀਵਰਸਿਟੀਆਂ ਤੋਂ ਮਿਲਣ ਵਾਲੀਆਂ ਡਿਗਰੀਆਂ ਨੂੰ ਵਧੇਰੇ ਅੰਕ ਅਤੇ ਬਹੁਤ ਸਾਰੀਆਂ ਮੌਜੂਦਾ ਸ਼੍ਰੇਣੀਆਂ ਲਈ ਨਿਊਜ਼ੀਲੈਂਡ ’ਚ ਕੰਮ ਕਰਨ ਦੇ ਤਜਰਬੇ ਦੀ ਜ਼ਰੂਰਤ 3 ਸਾਲ ਤੋਂ ਘਟਾ ਕੇ 2 ਸਾਲ ਕਰ ਦਿੱਤੀ ਗਈ ਹੈ। ਰੈਜ਼ੀਡੈਂਸੀ ਲਈ ਅਪਲਾਈ ਕਰਨ ਸਮੇਂ ਹੁਣ ਵੱਧ ਤਨਖ਼ਾਹ ਦੀ ਸ਼ਰਤ ਨਹੀਂ ਹੋਵੇਗੀ, ਸਗੋਂ ਮਾਈਗਰੈਂਟ ਨੂੰ ਸਿਰਫ਼ ਆਪਣੀ ਲੋੜੀਂਦੀ ਨਿਊਜ਼ੀਲੈਂਡ ਵਰਕ ਐਕਸਪੀਰੀਐਂਸ ਦੌਰਾਨ ਔਸਤ ਤਨਖ਼ਾਹ ਬਰਕਰਾਰ ਰੱਖਣੀ ਹੋਵੇਗੀ।

ਮੰਤਰੀਆਂ Nicola Willis ਅਤੇ Erica Stanford ਦਾ ਕਹਿਣਾ ਹੈ ਕਿ ਇਹ ਨੀਤੀ ਆਰਥਿਕ ਵਿਕਾਸ ਦਾ ਸਮਰਥਨ ਕਰਦੀ ਹੈ ਅਤੇ ਵਰਕਫ਼ੋਰਸ ਵਿੱਚ ਕਮੀ ਨੂੰ ਦੂਰ ਕਰਦੀ ਹੈ। ਹਾਲਾਂਕਿ ਸਿਟੀਜ਼ਨਸ਼ਿਪ ਅਤੇ ਆਸਟਰੇਲੀਆ ਵਿੱਚ ਪ੍ਰਵਾਸ ਬਾਰੇ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਨਿਊਜ਼ੀਲੈਂਡ ਫਸਟ ਪਾਰਟੀ ਇਸ ਦਾ ਵਿਰੋਧ ਕਰ ਰਹੀ ਹੈ।