ਮੈਲਬਰਨ : ਅਮਰੀਕੀ ਸਰਕਾਰ ਨੇ ਨਵੇਂ H-1B ਵੀਜ਼ਾ ਜਾਰੀ ਕਰਨ ’ਤੇ ਫ਼ੀਸ ਵਧਾ ਕੇ 100,000 ਅਮਰੀਕੀ ਡਾਲਰ (150,000 ਆਸਟ੍ਰੇਲੀਅਨ ਡਾਲਰ) ਕਰ ਦਿੱਤੀ ਹੈ ਜਿਸ ਨੇ ਆਸਟ੍ਰੇਲੀਅਨ ਸਟਾਰਟਅੱਪਸ ਅਤੇ ਟੈਕਨਾਲੋਜੀ ਪੇਸ਼ੇਵਰਾਂ ਵਿੱਚ ਵੀ ਚਿੰਤਾ ਪੈਦਾ ਕਰ ਦਿੱਤੀ ਹੈ।
ਨਵੀਂ ਫ਼ੀਸ ਨਾਲ ਆਸਟ੍ਰੇਲੀਅਨ ਸਟਾਰਟਅਪ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਜਾਂ ਕੰਮ ਕਰ ਰਹੇ ਛੋਟੇ ਕਾਰੋਬਾਰ ਪ੍ਰਭਾਵਤ ਹੋਣਗੇ। ਆਸਟ੍ਰੇਲੀਅਨ ਸਟਾਰਟਅੱਪਸ ਲਈ, ਖ਼ਾਸਕਰ ਸ਼ੁਰੂਆਤੀ ਪੜਾਅ ਦੇ ਉੱਦਮਾਂ ਲਈ, ਵਧੀ ਫ਼ੀਸ ਅਮਰੀਕਾ ਵਿੱਚ ਹੁਨਰਮੰਦ ਲੋਕਾਂ ਨੂੰ ਕੰਮ ’ਤੇ ਰੱਖਦ ਜਾਂ ਕੰਮਾਂ ਦਾ ਵਿਸਥਾਰ ਕਰਨ ਵਿੱਚ ਇੱਕ ਮਹੱਤਵਪੂਰਣ ਰੁਕਾਵਟ ਪੈਦਾ ਕਰਦੀ ਹੈ, ਕਿਉਂਕਿ ਛੋਟੇ ਕਾਰੋਬਾਰਾਂ ਜਾਂ ਸਿੱਖਿਆ-ਨਾਲ ਜੁੜੀਆਂ ਸੰਸਥਾਵਾਂ ਲਈ ਕੋਈ ਛੋਟ ਮੌਜੂਦ ਨਹੀਂ ਹੈ।
1,50,000 ਡਾਲਰ ਦੀ ਨਵੀਂ H-1B ਵੀਜ਼ਾ ਫੀਸ ਆਸਟ੍ਰੇਲੀਅਨ ਅਤੇ ਹੋਰ ਵਿਦੇਸ਼ੀ ਲੋਕਾਂ ’ਤੇ ਲਾਗੂ ਹੁੰਦੀ ਹੈ ਜੋ ਨਵੇਂ ਸਪਾਂਸਰ ਨਾਲ ਜਾਂ H-1B ਵੀਜ਼ਾ ਲਈ ਪਹਿਲੀ ਵਾਰ ਅਮਰੀਕਾ ਵਿੱਚ ਅਪਲਾਈ ਕਰਨਾ ਚਾਹੁੰਦੇ ਹਨ। ਭਾਵੇਂ ਵ੍ਹਾਈਟ ਹਾਊਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਸਪੱਸ਼ਟੀਕਰਨ ਤੋਂ ਬਾਅਦ ਪਹਿਲਾਂ ਹੀ H-1B ਵੀਜ਼ਾ ਧਾਰਕਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਉਹ ਹਮੇਸ਼ਾ ਦੀ ਤਰ੍ਹਾਂ ਸਫ਼ਰ ਅਤੇ ਨਵੀਨੀਕਰਣ ਜਾਰੀ ਰੱਖ ਸਕਦੇ ਹਨ।
ਹਾਲਾਂਕਿ ਈ-3 ਵੀਜ਼ਾ ਆਸਟ੍ਰੇਲੀਅਨ ਲੋਕਾਂ ਲਈ ਆਸਾਨ ਅਤੇ ਸਸਤਾ ਬਦਲ ਬਣਿਆ ਹੋਇਆ ਹੈ। ਭਾਵੇਂ ਨਵੇਂ “ਗੋਲਡ,” “ਕਾਰਪੋਰੇਟ” ਅਤੇ “ਪਲੈਟੀਨਮ” ਵੀਜ਼ਾ ਬਦਲ ਨਾਲ ਅਮਰੀਕਾ ਸਿਟੀਜਨਸ਼ਿਪ ਹਾਸਲ ਕੀਤੀ ਜਾ ਸਕਦੀ ਹੈ, ਪਰ ਇਹ ਸਿਰਫ਼ ਅਮੀਰ ਵਿਅਕਤੀਆਂ ਲਈ ਹਨ।