ਮੈਲਬਰਨ : Optus ਦੇ CEO ਨੇ ਖੁਲਾਸਾ ਕੀਤਾ ਹੈ ਕਿ ‘ਤਕਨੀਕੀ ਖਰਾਬੀ’ ਕਾਰਨ Optus ਨੈਟਵਰਕ ’ਤੇ ਸੈਂਕੜੇ ਐਮਰਜੈਂਸੀ ਹਾਲਤ ’ਚ ਕੀਤੀਆਂ ਜਾਣ ਵਾਲੀਆਂ ‘ਟ੍ਰਿਪਲ 0’ ਕਾਲਾਂ ਪ੍ਰਭਾਵਤ ਹੋਈਆਂ ਹਨ, ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
Optus ਦੇ CEO Stephen Rue ਨੇ ਪੁਸ਼ਟੀ ਕੀਤੀ ਹੈ ਕਿ ਨੈਟਵਰਕ ਅਪਡੇਟ ਦੌਰਾਨ ਤਕਨੀਕੀ ਅਸਫਲਤਾ ਦੇ ਨਤੀਜੇ ਵਜੋਂ ਸਾਊਥ ਆਸਟ੍ਰੇਲੀਆ, ਨੌਰਦਰਨ ਟੈਰੀਟਰੀ ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ‘ਟ੍ਰਿਪਲ 0’ ਐਮਰਜੈਂਸੀ ਕਾਲਾਂ ਫ਼ੇਲ੍ਹ ਹੋ ਗਈਆਂ ਸਨ। ਇਨ੍ਹਾਂ ’ਚੋਂ ਦੋ ਮੌਤਾਂ ਸਾਊਥ ਆਸਟ੍ਰੇਲੀਆ ਅਤੇ ਇਕ ਦੀ ਮੌਤ ਵੈਸਟਰਨ ਆਸਟ੍ਰੇਲੀਆ ਵਿੱਚ ਹੋਈ।
ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਹੁਣ ਤਕ ਲਗਭਗ 600 ਲੋਕਾਂ ਦੇ ਸੰਭਾਵਤ ਤੌਰ ’ਤੇ ਪ੍ਰਭਾਵਤ ਹੋਣ ਦੀ ਖ਼ਬਰ ਹੈ। ਹਾਲਾਂਕਿ ਤਕਨੀਕੀ ਫ਼ੇਲੀਅਰ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਸਾਰੇ ਗਾਹਕਾਂ ਤੋਂ ਦਿਲੋਂ ਮੁਆਫੀ ਮੰਗੀ ਜੋ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਨਹੀਂ ਕਰ ਸਕੇ।