ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਮਾਈਨਿੰਗ ਕੰਪਨੀਆਂ ਵਿੱਚੋਂ ਇੱਕ ਐਂਗਲੋ ਅਮਰੀਕਨ ਵੀ ਕੁਈਨਜ਼ਲੈਂਡ ਵਿੱਚ 200 ਤੋਂ ਵੱਧ ਨੌਕਰੀਆਂ ਘਟਾ ਰਹੀ ਹੈ। ਇਸ ਤਰ੍ਹਾਂ ਕੰਪਨੀ ਕੋਲੇ ਦੀ ਰਾਇਲਟੀ ਨੂੰ ਲੈ ਕੇ ਸਟੇਟ ਸਰਕਾਰ ਨਾਲ ਤਣਾਅ ਮਗਰੋਂ ਨੌਕਰੀਆਂ ਦੀ ਛਾਂਟੀ ਕਰਨ ਵਾਲੀ BHP ਤੋਂ ਬਾਅਦ ਦੂਜੀ ਕੰਪਨੀ ਬਣ ਗਈ ਹੈ।
ਭਾਵੇਂ ਛਾਂਟੀ, ਜ਼ਿਆਦਾਤਰ ਬ੍ਰਿਸਬੇਨ ਅਤੇ ਸੈਂਟਰਲ ਕੁਈਨਜ਼ਲੈਂਡ ਵਿੱਚ, 2024 ਦੀ ਅੱਗ ਤੋਂ ਬਾਅਦ ਬੰਦ ਗ੍ਰੋਸਵੇਨਰ ਮਾਈਨ ਵਿੱਚ ਸਵੈਇੱਛਤ ਹੈ। BHP ਨੇ ਹਾਲ ਹੀ ਵਿੱਚ 750 ਨੌਕਰੀਆਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ‘ਅਸਥਿਰ’ ਰਾਇਲਟੀ ਦਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਪ੍ਰੀਮੀਅਰ David Crisafulli ਦੀ ਅਗਵਾਈ ਵਾਲੀ ਕੁਈਨਜ਼ਲੈਂਡ ਸਰਕਾਰ ਨੇ ਘੱਟੋ-ਘੱਟ 2029-30 ਤੱਕ ਰਾਇਲਟੀ ਪ੍ਰਣਾਲੀ ਨੂੰ ਸੋਧਣ ਤੋਂ ਇਨਕਾਰ ਕਰ ਦਿੱਤਾ ਹੈ। ਛਾਂਟੀ ਲਈ ਸਥਾਨਕ ਲੀਡਰ ਅਤੇ ਯੂਨੀਅਨਾਂ ਇਸ ਸਮੇਂ ਕੰਪਨੀਆਂ ਅਤੇ ਸਰਕਾਰ ਦੋਵਾਂ ਦੀ ਆਲੋਚਨਾ ਕਰ ਰਹੀਆਂ ਹਨ।