ਮੈਲਬਰਨ : ਆਸਟ੍ਰੇਲੀਆ ਦੀ ਪਹਿਲੀ National Climate Risk Assessment ਰਿਪੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਗਰਮੀ ਵੱਧਣ ਕਾਰਨ ਮੌਤਾਂ ਵਿੱਚ ਵੱਡਾ ਵਾਧਾ ਹੋਵੇਗਾ। ਇਹੀ ਨਹੀਂ ਦੇਸ਼ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਵੀ ਭਾਰੀ ਕਮੀ ਹੋ ਸਕਦੀ ਹੈ।
ਇਸ ਸਰਕਾਰੀ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ Extreme Heat ਦੇ ਪ੍ਰਭਾਵ ਕਾਰਨ ਫ਼ਸਲਾਂ ਅਤੇ ਪਸ਼ੂਆਂ ਦਾ ਨੁਕਸਾਨ ਹੋਣ ਦਾ ਖ਼ਤਰਾ ਹੈ। ਮੀਂਹ ’ਚ ਕਮੀ ਨਾਲ ਮੱਛੀਆਂ ਦੀ ਪੈਦਾਵਾਰ ਵੀ ਘੱਟ ਹੋਵੇਗੀ। ਵਧੇ ਤਾਪਮਾਨ ਕਾਰਨ ਅੰਬ, ਐਵੋਕਾਡੋ ਅਤੇ ਹੋਰ ਫਲ-ਸਬਜ਼ੀਆਂ ਦੀ ਪੈਦਾਵਾਰ ’ਚ ਭਾਰੀ ਕਮੀ ਹੋਵੇਗੀ। ਕਮੀ ਦਾ ਸਭ ਤੋਂ ਜ਼ਿਆਦਾ ਅਸਰ ਪੇਂਡੂ ਇਲਾਕਿਆਂ ਵਿੱਚ ਪਵੇਗਾ।
ਇਸ ਤੋਂ ਇਲਾਵਾ Extreme Heat ਦਾ ਪ੍ਰਭਾਵ ਬੁਸ਼ਫਾਇਰ, ਹੜ੍ਹ ਅਤੇ ਤੇਜ਼ ਹਨੇਰੀਆਂ ਨਾਲੋਂ ਵੱਧ ਖ਼ਤਰਨਾਕ ਹੋਵੇਗਾ। ਖ਼ਾਸ ਕਰ ਕੇ Sydney ਅਤੇ Melbourne ਵਰਗੇ ਵੱਡੇ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਬੁਜ਼ੁਰਗ, ਬੱਚੇ ਅਤੇ ਪਹਿਲਾਂ ਤੋਂ ਬਿਮਾਰ ਲੋਕ ਸਭ ਤੋਂ ਜ਼ਿਆਦਾ ਨੁਕਸਾਨ ਝੱਲਣ ਵਾਲੇ ਹਨ।
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਵੱਧਦੀ ਗਰਮੀ ਨਾਲ ਘਰਾਂ, ਬੁਨਿਆਦੀ ਢਾਂਚੇ ਅਤੇ Insurance Market ‘ਤੇ ਭਾਰੀ ਦਬਾਅ ਪੈ ਸਕਦਾ ਹੈ। ਜੇ Heatwave ਨਾਲ ਇੱਕੋ ਸਮੇਂ ਸੋਕਾ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਹੋਣ, ਤਾਂ ਹਸਪਤਾਲਾਂ ਅਤੇ ਐਮਰਜੈਂਸੀ ਸੇਵਾਵਾਂ ਠੱਪ ਹੋ ਸਕਦੀਆਂ ਹਨ।
Energy and Climate Minister Chris Bowen ਨੇ ਕਿਹਾ ਹੈ ਕਿ ਇਹ ਨਤੀਜੇ ਵੱਧ ਸਖ਼ਤ ਕਦਮ ਚੁੱਕਣ ਦੀ ਲੋੜ ਨੂੰ ਦਰਸਾਉਂਦੇ ਹਨ। ਸਰਕਾਰ 2050 ਦੇ Net Zero Commitment ਤੋਂ ਇਲਾਵਾ 2035 ਲਈ ਨਵਾਂ Emissions Reduction Target ਤੈਅ ਕਰਨ ’ਤੇ ਵਿਚਾਰ ਕਰ ਰਹੀ ਹੈ।