ਮੈਲਬਰਨ : ਆਸਟ੍ਰੇਲੀਆ ਦੀ Liberal–National Coalition ਨੂੰ ਨਿਊਜ਼ਪੋਲ ‘ਚ ਆਪਣਾ ਸਭ ਤੋਂ ਘੱਟ ਸਮਰਥਨ ਮਿਲਿਆ ਹੈ। Latest Newspoll result Australia ਮੁਤਾਬਕ, Coalition ਦਾ ਪ੍ਰਾਇਮਰੀ ਵੋਟ ਸਿਰਫ਼ 27 ਪ੍ਰਤੀਸ਼ਤ ’ਤੇ ਆ ਗਿਆ ਹੈ। ਇਹ ਨਤੀਜੇ ਉਸ ਸਮੇਂ ਸਾਹਮਣੇ ਆਏ ਹਨ ਜਦੋਂ Senator Jacinta Nampijinpa Price ਨੂੰ ਭਾਰਤੀ ਇਮੀਗ੍ਰੇਸ਼ਨ ਬਾਰੇ ਵਿਵਾਦਿਤ ਟਿੱਪਣੀਆਂ ਕਾਰਨ ਸ਼ੈਡੋ ਮੰਤਰੀ ਮੰਡਲ ਤੋਂ ਹਟਾਇਆ ਗਿਆ।
ਨਿਊਜ਼ਪੋਲ ਦੇ ਅੰਕੜੇ ਦਿਖਾਉਂਦੇ ਹਨ ਕਿ Labor Party ਇਤਿਹਾਸਕ ਤੌਰ ’ਤੇ ਮਜ਼ਬੂਤ ਸਥਿਤੀ ਵਿੱਚ ਹੈ। Two-Party-Preferred (2PP) ਗਿਣਤੀ ਅਨੁਸਾਰ Labor 58 ਪ੍ਰਤੀਸ਼ਤ ’ਤੇ ਹੈ, ਜਦਕਿ Coalition 42 ਪ੍ਰਤੀਸ਼ਤ ’ਤੇ ਸਿਮਟੀ ਹੋਈ ਹੈ। ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਅੰਕੜੇ Prime Minister Anthony Albanese ਦੀ ਸਥਿਤੀ ਨੂੰ ਹੋਰ ਪੱਕਾ ਕਰਦੇ ਹਨ, ਜਦਕਿ ਵਿਰੋਧੀ ਧੜਾ ਨੀਵੇਂ ਪੱਧਰ ’ਤੇ ਖੜ੍ਹਾ ਹੈ।
ਇਹ ਸਰਵੇਖਣ Pyxis Polling & Insights ਵੱਲੋਂ ਕੀਤਾ ਗਿਆ ਸੀ। ਲਗਭਗ 1,200 ਤੋਂ 1,300 ਯੋਗ ਵੋਟਰਾਂ ਨਾਲ ਕਈ ਦਿਨਾਂ ਤੱਕ ਗੱਲਬਾਤ ਕੀਤੀ ਗਈ। ਜਵਾਬਾਂ ਨੂੰ ਉਮਰ, ਲਿੰਗ, ਰਾਜ, ਸਿੱਖਿਆ ਤੇ ਹੋਰ ਗੁਣਾਂ ਦੇ ਅਧਾਰ ’ਤੇ weighting ਕੀਤਾ ਗਿਆ ਤਾਂ ਜੋ ਦੇਸ਼ ਦੀ ਅਸਲੀ ਅਬਾਦੀ ਦੀ ਤਸਵੀਰ ਸਾਹਮਣੇ ਆ ਸਕੇ। ਜਿਹੜੇ ਵੋਟਰ ਅਣਨਿਰਣੇ ਰਹਿੰਦੇ ਹਨ, ਉਨ੍ਹਾਂ ਤੋਂ “leaning” ਸਵਾਲ ਪੁੱਛਿਆ ਜਾਂਦਾ ਹੈ ਅਤੇ ਫਾਈਨਲ ਨਤੀਜਿਆਂ ’ਚ ਉਨ੍ਹਾਂ ਦੇ ਜਵਾਬਾਂ ਨੂੰ ਵੀ ਗਿਣਤੀ ’ਚ ਲਿਆਂਦਾ ਜਾਂਦਾ ਹੈ।
ਇਸ ਨਮੂਨੇ ਦੀ ਕਾਰਗਰ ਗਿਣਤੀ (effective sample size) ਕਰੀਬ 900 ਦੇ ਆਸ-ਪਾਸ ਰਹਿੰਦੀ ਹੈ, ਜਿਸ ਕਾਰਨ margin of error ਤਕਰੀਬਨ ±3 ਪ੍ਰਤੀਸ਼ਤ ਬਣਦਾ ਹੈ। ਰਾਜਨੀਤਿਕ ਵਿਸ਼ਲੇਸ਼ਕ ਚੇਤਾਵਨੀ ਦਿੰਦੇ ਹਨ ਕਿ ਸਰਵੇਖਣ ਹਾਲਾਤਾਂ ਦੀ ਇੱਕ ਝਲਕ ਹੁੰਦੇ ਹਨ, ਪੂਰੀ ਭਵਿੱਖਬਾਣੀ ਨਹੀਂ। ਫਿਰ ਵੀ, 30 ਪ੍ਰਤੀਸ਼ਤ ਤੋਂ ਘੱਟ ਸਮਰਥਨ ਵਿਰੋਧੀ ਧੜੇ ਲਈ ਗੰਭੀਰ ਚੇਤਾਵਨੀ ਹੈ।
ਹੁਣ Sussan Ley ਲਈ ਵੱਡੀ ਚੁਣੌਤੀ ਇਹ ਹੈ ਕਿ ਪਾਰਟੀ ਦੇ ਅੰਦਰਲੇ ਤਣਾਅ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਵੋਟਰਾਂ ਨੂੰ ਇਹ ਯਕੀਨ ਦਿਵਾਇਆ ਜਾਵੇ ਕਿ Coalition ਸਰਕਾਰ ਦਾ ਇਕ ਭਰੋਸੇਯੋਗ ਵਿਕਲਪ ਪੇਸ਼ ਕਰ ਸਕਦੀ ਹੈ।