ਹਜ਼ਾਰਾਂ ਡਾਲਰ ਦੀ ਸਰਕਾਰੀ ਫ਼ੰਡਿੰਗ ਵਾਂਝੇ ਰਹਿ ਰਹੇ ਨੇ ਲੱਖਾਂ ਆਸਟ੍ਰੇਲੀਅਨ, ਜਾਣੋ ਡੈਟਲ ਲਾਭ ਪ੍ਰੋਗਰਾਮ ਲਈ ਕੌਣ ਹੋਵੇਗਾ ਯੋਗ

ਮੈਲਬਰਨ : 2.4 ਮਿਲੀਅਨ ਬੱਚਿਆਂ ਦੇ ਯੋਗ ਹੋਣ ਦੇ ਬਾਵਜੂਦ, ਸਿਰਫ 600,000 ਆਸਟ੍ਰੇਲੀਆਈ ਲੋਕਾਂ ਨੇ ਹੀ ਇੱਕ ਸਰਕਾਰੀ ਪ੍ਰੋਗਰਾਮ ਦਾ ਲਾਭ ਲਿਆ ਹੈ। ਇੱਕ ਦਹਾਕੇ ਪਹਿਲਾਂ ਸ਼ੁਰੂ ਕੀਤੇ ਇਸ ਪ੍ਰੋਗਰਾਮ ਹੇਠ ਸਿਰਫ਼ 40% ਬੱਚਿਆਂ ਨੇ ਹੀ ਆਪਣੇ ਦੰਦਾਂ ਦੇ ਇਲਾਜ ਲਈ ਦੋ ਸਾਲਾਂ ਵਿੱਚ 1132 ਡਾਲਰ ਦੀ ਮਿਲਣ ਵਾਲੀ ਸਹੂਲਤ ਪ੍ਰਯੋਗ ਕੀਤੀ ਹੈ। ਆਸਟ੍ਰੇਲੀਆਈ ਡੈਂਟਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਘੱਟ ਲਾਭ ਲੈਣ ਦਾ ਕਾਰਨ ਇਹ ਹੈ ਕਿ ਯੋਜਨਾ ਤੱਕ ਪਹੁੰਚਣਾ ਉਲਝਣ ਵਾਲਾ ਹੈ।

ਹਾਲਾਂਕਿ ਸਰਕਾਰ ਇਸ ਦਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਕਰਦੀ ਹੈ, ਪਰ ਐਸੋਸੀਏਸ਼ਨ ਅਨੁਸਾਰ ਬਿਹਤਰ ਇਸ਼ਤਿਹਾਰਬਾਜ਼ੀ ਕੀਤੀ ਜਾ ਸਕਦੀ ਹੈ। ਲਾਭ ਪ੍ਰਾਪਤ ਕਰਨ ਲਈ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਸ ਦੇ ਪਰਿਵਾਰ ਨੂੰ ਇੱਕ ਸਰਕਾਰੀ ਭੁਗਤਾਨ ਪ੍ਰਾਪਤ ਕਰਨ ਵਾਲਾ ਹੋਣਾ ਚਾਹੀਦਾ ਹੈ, ਜਿਵੇਂ ਕਿ ਪਰਿਵਾਰਕ ਟੈਕਸ ਲਾਭ ਏ, ਜਾਂ ਪਾਲਣ-ਪੋਸ਼ਣ ਦਾ ਭੁਗਤਾਨ। ਯੋਗਤਾ MyGov ਐਪ ’ਤੇ ਵੀ ਪਤਾ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਹੇਠ ਦੰਦਾਂ ਦੀਆਂ ਸੇਵਾਵਾਂ ਜਿਵੇਂ ਕਿ ਟੈਸਟ, ਐਕਸ-ਰੇ, ਸਫਾਈ, ਫਿਸ਼ਰ ਸੀਲਿੰਗ, ਫਿਲਿੰਗਜ਼, ਰੂਟ ਕਨਾਲ ਅਤੇ ਦੰਦ ਕਢਣਾ ਸ਼ਾਮਲ ਹਨ।