ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਮੇਨਸਟ੍ਰੀਮ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਵਿਸ਼ੇ ਵਜੋਂ ਸ਼ਾਮਲ ਕਰਨ ਦੀ ਸੰਭਾਵਨਾ ਹੈ। ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਮਾਪਿਆਂ ਵੱਲੋਂ ਉਸ ਇਲਾਕੇ ਵਿੱਚ ਕਾਫ਼ੀ ਮੰਗ ਦਰਜ ਕੀਤੀ ਜਾਵੇ ਜਿੱਥੇ ਸਕੂਲ ਸਥਿਤ ਹੈ। ਇਸ ਲਈ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਵੱਧ ਤੋਂ ਵੱਧ ਲੋਕਾਂ ਨੂੰ ਹੇਠ ਲਿਖੀ ਵੈੱਬਸਾਈਟ ਉੱਤੇ ਰਜਿਸਟਰ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਉਹ ਆਪਣੇ ਇਲਾਕੇ ਵਿੱਚ ਸਥਿਤ ਸਕੂਲਾਂ ਅੰਦਰ ਹੀ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਸਿੱਖਿਆ ਦੇ ਸਕਣ।
ਇਸ ਹੰਭਲੇ ਲਈ ਪਹਿਲਾਂ https://studentportal.scsa.wa.edu.au/ ’ਤੇ ਲਾਗਇਨ ਕਰ ਕੇ 10ਵੀਂ ਤਕ ਦੀਆਂ ਜਮਾਤਾਂ ਲਈ https://k10outline.scsa.wa.edu.au/home/teaching/curriculum-browser/languages/punjabi-second-language ’ਤੇ ਅਤੇ 11ਵੀਂ ਤੇ 12ਵੀਂ ਜਮਾਤ ਲਈ https://senior-secondary.scsa.wa.edu.au/syllabus-and-support-materials/languages/punjabi-background-language ’ਤੇ ਰਜਿਸਟਰ ਕੀਤਾ ਜਾ ਸਕਦਾ ਹੈ। ਰਜਿਸਟਰੇਸ਼ਨ ਜਨਵਰੀ 2026 ਦੇ ਅੰਤ ’ਚ ਸ਼ੁਰੂ ਹੋਵੇਗੀ।
ਬਾਰੇ ਲੋਕਾਂ ਨੂੰ ਜਾਰੀ ਅਪੀਲ ਵਿੱਚ ਕਿਹਾ ਗਿਆ ਹੈ, “ਇਹ ਕੇਵਲ ਇੱਕ ਵਿਸ਼ਾ ਨਹੀਂ, ਸਗੋਂ ਸਾਡੀ ਪਛਾਣ, ਵਿਰਾਸਤ ਅਤੇ ਭਵਿੱਖ ਦੀ ਜੜਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਹੈ।’’ ਇਹ ਉਪਰਾਲਾ ਸਿੱਖ ਗੁਰਦੁਆਰਾ ਪਰਥ ਬੈਨੇਟ ਸਪ੍ਰਿੰਗਜ਼, ਸਿੱਖ ਐਸੋਸੀਏਸ਼ਨ ਆਫ WA, ਅਤੇ ਗੁਰਦੁਆਰਾ ਸਾਹਿਬ ਓਲਡਬਰੀ (ਨਜ਼ਦੀਕ ਬਾਈਫੋਰਡ) ਵੱਲੋਂ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਸਟੇਟ ਦੇ ਜਿਸ ਇਲਾਕਿਆਂ ਵਿੱਚ ਪੰਜਾਬੀਆਂ ਦੀ ਵੱਡੀ ਵੱਸੋਂ ਹੈ ਉਨ੍ਹਾਂ ਵਿੱਚ Cannington, East Cannington, Queens Park, Beckenham, Dayton, Barbham, Piara Waters, Harrisdale ਸ਼ਾਮਲ ਹਨ।