Hyundai ਦੀਆਂ 18,000 ਤੋਂ ਵੱਧ ਕਾਰਾਂ ’ਚ ਪਿਆ ਨੁਕਸ, ਠੀਕ ਕਰਨ ਲਈ ਕੀਤੀਆਂ Recall

ਮੈਲਬਰਨ : ਨਿਰਮਾਣ ’ਚ ਖਰਾਬੀ ਕਾਰਨ Hyundai ਦੀਆਂ 18,000 ਤੋਂ ਵੱਧ ਕਾਰਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਇਹ Recall 2020 ਤੋਂ 2021 ਤੱਕ i30 PD ਮਾਡਲ ਦੀਆਂ ਕਾਰਾਂ ਲਈ ਹੈ। Recall ਨੋਟਿਸ ’ਚ ਕਿਹਾ ਗਿਆ ਹੈ ਕਿ ਫਿਊਲ ਪੰਪ ਇੰਪੇਲਰ ਕੁਝ ਮੌਸਮਾਂ ’ਚ ਖਰਾਬ ਹੋ ਸਕਦਾ ਹੈ, ਜਿਸ ਨਾਲ ਫ਼ਿਊਲ ਦੀ ਸਪਲਾਈ ’ਚ ਰੁਕਾਵਟ ਆ ਸਕਦੀ ਹੈ। ਜੇ ਅਜਿਹਾ ਹੁੰਦਾ ਹੈ, ਤਾਂ ਅਚਾਨਕ ਇੰਜਣ ਰੁਕ ਸਕਦਾ ਹੈ ਅਤੇ ਕੋਈ ਹਾਦਸਾ ਹੋ ਸਕਦਾ ਹੈ। Hyundai ਆਸਟ੍ਰੇਲੀਆ ਪ੍ਰਭਾਵਿਤ ਕਾਰ ਮਾਲਕਾਂ ਨਾਲ ਲਿਖਤੀ ਤੌਰ ’ਤੇ ਸੰਪਰਕ ਕਰੇਗੀ, ਉਨ੍ਹਾਂ ਨੂੰ ਫਿਊਲ ਪੰਪ ਇੰਪੇਲਰ ਦੀ ਜਾਂਚ ਕਰਨ ਅਤੇ ਮੁਫਤ ਬਦਲਣ ਲਈ ਮਿਲਣ ਦਾ ਸਮਾਂ ਤੈਅ ਕਰਨ ਲਈ ਕਹੇਗੀ। ਪ੍ਰਭਾਵਿਤ ਕਾਰਾਂ ਦੇ ਨੰਬਰਾਂ ਦੀ ਸੂਚੀ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਹੈ। ਵਧੇਰੇ ਜਾਣਕਾਰੀ ਲਈ, Hyundai ਕਸਟਮਰ ਕੇਅਰ ਟੀਮ ਨੂੰ 1800 186 306 ’ਤੇ ਕਾਲ ਕਰੋ।