ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਨੌਰਥ ਇਲਾਕੇ ’ਚ ਵਾਪਸੇ ਭਿਆਨਕ ਸੜਕ ਹਾਦਸੇ ਕਾਰਨ ਪੰਜਾਬੀ ਮੂਲ ਦੇ ਜਗਸੀਰ ਬੋਪਾਰਾਏ ਦੀ ਮੌਤ ਹੋ ਗਈ। 30 ਅਗਸਤ ਤੜਕੇ 2 ਵਜੇ ਦੇ ਕਰੀਬ ਜਗਸੀਰ ਬੋਪਾਰਾਏ ਕੰਮ ’ਤੇ ਜਾ ਰਿਹਾ ਸੀ ਜਦੋਂ ਉਸ ਦੀ ਕਾਰ Salisbury ਵਿੱਚ Cross Keys Road ਉਤੇ ਸੜਕ ਗਿੱਲੀ ਹੋਣ ਕਾਰਨ ਫਿਸਲ ਗਈ। ਫਿਰ ਉਸ ਦੀ ਕਾਰ ਇੱਕ ਦਰੱਖਤ, ਇੱਕ ਬੱਸ ਸ਼ੈਲਟਰ ਅਤੇ ਫਿਰ ਇੱਕ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। 37 ਸਾਲ ਦੇ ਜਗਸੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੋਪਾਰਾਏ ਪੰਜਾਬ ਦੇ ਮਲੇਰਕੋਟਲਾ ਨਾਲ ਸਬੰਧਤ ਸੀ ਅਤੇ ਦਸੰਬਰ ਵਿਚ ਆਪਣੇ ਭਰਾ ਨਾਲ ਭਾਰਤ ਵਾਪਸ ਜਾਣ ਦੀ ਯੋਜਨਾ ਬਣਾ ਰਿਹਾ ਸੀ, ਜਿੱਥੇ ਉਸ ਦਾ ਵਿਆਹ ਹੋਣਾ ਤੈਅ ਹੋਇਆ ਸੀ।
ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਜਗਸੀਰ ਬੋਪਾਰਾਏ ਦਾ ਸੜਕ ਹਾਦਸੇ ’ਚ ਦੇਹਾਂਤ
