ACCC ਨੇ ਚਾਰ ਸਬਜ਼ੀ ਸਪਲਾਇਅਰਜ਼ ਉਤੇ ਸਬਜ਼ੀਆਂ ਦੀਆਂ ਕੀਮਤਾਂ ਵਧਾਉਣ ਲਈ ਕਾਰਟੇਲ ਬਣਾਉਣ ਦਾ ਦੋਸ਼ ਲਗਾਇਆ

ਮੈਲਬਰਨ : ACCC ਨੇ ਚਾਰ ਸਬਜ਼ੀ ਸਪਲਾਇਅਰਜ਼ ਅਤੇ ਇਸ ਦੇ ਤਿੰਨ ਐਗਜ਼ਿਕਿਊਟਿਵਸ ‘ਤੇ ਸਬਜ਼ੀਆਂ ਦੀਆਂ ਕੀਮਤਾਂ ਨੂੰ ਮਨਮਰਜ਼ੀ ਨਾਲ ਫ਼ਿਕਸ ਕਰਨ ਲਈ ਗੰਢਤੁੱਪ ਕਰਨ ਦਾ ਦੋਸ਼ ਲਗਾਇਆ ਹੈ। ਇਹ ਕੰਮ ਕਥਿਤ ਤੌਰ ’ਤੇ 2018 ਤੋਂ 2024 ਤੱਕ ਚਲਦਾ ਰਿਹਾ, ਜਿਸ ਨਾਲ NSW, ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ALDI ਸਟੋਰ ਪ੍ਰਭਾਵਿਤ ਹੋਏ।

ਕਥਿਤ ਕਾਰਟੇਲ ਕਾਰਨ broccoli, cauliflower, iceberg lettuce, cucumber, Brussels sprouts, ਅਤੇ zucchini ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ ਵਧੀਆਂ। ਫੈਡਰਲ ਕੋਰਟ ਵਿੱਚ ਸਿਵਲ ਕੇਸ ਸ਼ੁਰੂ ਹੋ ਗਿਆ ਹੈ। ਦੋਸ਼ੀ ਪਾਏ ਜਾਣ ’ਤੇ ਕੰਪਨੀਆਂ ਉਤੇ 50 ਮਿਲੀਅਨ ਡਾਲਰ ਅਤੇ ਇਸ ’ਚ ਕੰਮ ਕਰਨ ਵਾਲੇ ਵਿਅਕਤੀਆਂ ਉਤੇ 2.5 ਮਿਲੀਅਨ ਡਾਲਰ ਤੱਕ ਦਾ ਸੰਭਾਵਿਤ ਜੁਰਮਾਨਾ ਲੱਗ ਸਕਦਾ ਹੈ।

ਸਪਲਾਇਅਰ Perfection Fresh Australia, Hydro Produce, Veli Velisha Fresh Produce, Velisha National Farms, M. Fragapane & Sons ਅਤੇ ਇਨ੍ਹਾਂ ਦੇ ਐਗਜ਼ੀਕਿਊਟਿਵ Catherine Velisha (CEO, Velisha National Farms), Kaushik Vora (Senior Sales Manager, Velisha National Farms), Roberto Nave (General Sales Manager, M. Fragapane & Sons) ਜਾਂਚ ਦੇ ਘੇਰੇ ਵਿੱਚ ਹਨ।

ਵੇਲੀਸ਼ਾ ਫਾਰਮਸ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਇਹ ਅਦਾਲਤ ’ਚ ਆਪਣਾ ਬਚਾਅ ਕਰੇਗੀ। ACCC ਦੀ ਚੇਅਰਪਰਸਨ ਜੀਨਾ Gina Cass-Gottlieb ਨੇ ਜ਼ੋਰ ਦੇ ਕੇ ਕਿਹਾ ਕਿ ਕਾਰਟੇਲ ਦਾ ਵਿਵਹਾਰ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਤਾਜ਼ੇ ਭੋਜਨ ਸਪਲਾਈ ਚੇਨ ਵਿੱਚ ਨਿਰਪੱਖ ਮੁਕਾਬਲੇ ਨੂੰ ਕਮਜ਼ੋਰ ਕਰਦਾ ਹੈ।