ਮੈਲਬਰਨ : ਆਸਟ੍ਰੇਲੀਅਨ ਪ੍ਰਾਪਰਟੀ ਮਾਰਕੀਟ ਦੁਨੀਆ ਦੀ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣ ਗਿਆ ਹੈ, ਅਗਸਤ 2025 ਦੌਰਾਨ ਰੀਅਲ ਅਸਟੇਟ ਦੀਆਂ ਕੀਮਤਾਂ ਵਿੱਚ ਵਾਧਾ ਮਈ 2024 ਤੋਂ ਬਾਅਦ ਸਭ ਤੋਂ ਤੇਜ਼ ਰਿਹਾ। Cotality ਅਨੁਸਾਰ ਮਕਾਨਾਂ ਦੀਆਂ ਔਸਤ ਕੀਮਤਾਂ ਪਿਛਲੇ ਮਹੀਨੇ 0.7 ਫੀਸਦੀ ਵਧੀਆਂ। ਜਦਕਿ ਮਕਾਨਾਂ ਦੀ ਸਪਲਾਈ ਸਾਲ ਦੇ ਇਸ ਸਮੇਂ ਦੀ ਔਸਤ ਮੁਕਾਬਲੇ 20% ਘੱਟ ਰਹੀ।
ਬ੍ਰਿਸਬੇਨ (ਅਗਸਤ ਲਈ 1.2 ਪ੍ਰਤੀਸ਼ਤ/ ਤਿਮਾਹੀ ਲਈ 3.0 ਪ੍ਰਤੀਸ਼ਤ) ਅਤੇ ਪਰਥ (ਅਗਸਤ ਲਈ 1.1 ਪ੍ਰਤੀਸ਼ਤ / ਤਿਮਾਹੀ ਲਈ 3.1 ਪ੍ਰਤੀਸ਼ਤ) ਨੇ ਸਭ ਤੋਂ ਵੱਧ ਮਹੀਨਾਵਾਰ ਵਾਧਾ ਦਰਜ ਕੀਤਾ। ਡਾਰਵਿਨ ਨੇ ਅਗਸਤ ਦੌਰਾਨ ਮਕਾਨਾਂ ਦੀਆਂ ਕੀਮਤਾਂ ’ਚ 1.0% ਦਾ ਠੋਸ ਵਾਧਾ ਦਰਜ ਕੀਤਾ ਹੈ, ਜਿਸ ਨਾਲ ਸਾਲ ਦੇ ਪਹਿਲੇ ਅੱਠ ਮਹੀਨਿਆਂ ਵਿੱਚ ਇੱਥੇ ਮਕਾਨਾਂ ਦੀਆਂ ਕੀਮਤਾਂ 10.8 ਪ੍ਰਤੀਸ਼ਤ ਵੱਧ ਗਈਆਂ ਹਨ, ਜੋ ਰਾਜਧਾਨੀ ਸ਼ਹਿਰਾਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।
ਦੂਜੇ ਪਾਸੇ ਰੈਂਟ ਮਾਰਕੀਟ ’ਚ ਵੀ ਅਗਸਤ ਦੌਰਾਨ ਮਈ 2024 ਤੋਂ ਬਾਅਦ ਸਭ ਤੋਂ ਵੱਡਾ ਮਹੀਨਾਵਾਰ ਵਾਧਾ, 0.5٪ ਦਰਜ ਕੀਤਾ ਗਿਆ। ਸਾਲਾਨਾ ਕਿਰਾਏ ਵਿੱਚ ਵਾਧਾ 4.1٪ ਰਿਹਾ। ਖਾਲੀ ਮਕਾਨਾਂ ਦੀ ਦਰ ਵੀ ਸਿਰਫ 1.5٪ ਰਹੀ ਜੋ ਰਿਕਾਰਡ ਹੇਠਲਾ ਪੱਧਰ ਹੈ।