ਆਸਟ੍ਰੇਲੀਆ ਦੇ ਦੋ ਸਟੇਟ ਵਿੱਚ ਅੱਜ ਤੋਂ ਇਨ੍ਹਾਂ ਚੀਜ਼ਾਂ ’ਤੇ ਲਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੇ ਵਿਕਟੋਰੀਆ ਅਤੇ ਸਾਊਥ ਆਸਟ੍ਰੇਲੀਆ ਸਟੇਟ 1 ਸਤੰਬਰ ਤੋਂ machetes ਅਤੇ Soy sauce fish containers ’ਤੇ ਪਾਬੰਦੀ ਲਗਾ ਰਹੇ ਹਨ। ਵਿਕਟੋਰੀਆ ’ਚ ਅੱਜ ਤੋਂ machetes (ਲੰਮੇ ਚਾਕੂ) ’ਤੇ ਪਾਬੰਦੀ ਹੋਵੇਗੀ। Machetes ਦੀ ਵਿਕਰੀ ’ਤੇ ਇਸ ਸਾਲ ਮਈ ਵਿੱਚ ਹੀ ਪਾਬੰਦੀ ਲਗਾ ਦਿੱਤੀ ਗਈ ਸੀ। Machetes ਕਾਰਨ ਵਧਦੀਆਂ ਅਪਰਾਧ ਦੀਆਂ ਘਟਨਾਵਾਂ ਨੂੰ ਵੇਖਦਿਆਂ ਇਹ ਪਾਬੰਦੀਆਂ ਲਗਾਈ ਗਈ ਹੈ। Machetes ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 2 ਸਾਲ ਤਕ ਦੀ ਕੈਦ ਅਤੇ 47,000 ਡਾਲਰ ਤਕ ਦਾ ਜੁਰਮਾਨਾ ਹੋ ਸਕਦਾ ਹੈ। ਇਹੀ ਨਹੀਂ ਇਸ ਮਾਮਲੇ ’ਚ ਜ਼ਮਾਨਤ ਮਿਲਣਾ ਵੀ ਹੁਣ ਮੁਸ਼ਕਲ ਹੋਵੇਗਾ।

ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਆਸਟ੍ਰੇਲੀਆ ਦਾ ਪਹਿਲਾ ਸਟੇਟ ਬਣ ਗਿਆ ਹੈ ਜਿੱਥੇ Soy sauce fish containers ’ਤੇ ਪਾਬੰਦੀ ਹੋਵੇਗੀ। ਕੰਟੇਨਰਾਂ ਦੇ ਨਾਲ-ਨਾਲ ਭੋਜਨ ਜਾਂ ਪੀਣ ਵਾਲੇ ਪਦਾਰਥਾਂ ਨਾਲ ਜੁੜੇ ਪਲਾਸਟਿਕ ਦੇ ਸਟਰਾਅ ਅਤੇ ਕਟਲਰੀ, ਗੈਰ-ਕੰਪੋਸਟੇਬਲ ਫਲ ਅਤੇ ਸਬਜ਼ੀਆਂ ਦੇ ਸਟਿੱਕਰ ਅਤੇ ਭੋਜਨ ਵਾਲੇ ਪਹਿਲਾਂ ਤੋਂ ਪੈਕ ਕੀਤੇ ਕੱਪ ਅਤੇ ਕਟੋਰੇ ’ਤੇ ਵੀ ਹੁਣ ਸਟੇਟ ਵਿੱਚ ਪਹਿਲੀ ਵਾਰ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਚੀਜ਼ਾਂ ਵਾਤਾਵਰਣ ਲਈ ਨੁਕਸਾਨਦੇਹ ਮੰਨੀਆਂ ਗਈਆਂ ਹਨ, ਜੋ ਪਹਿਲਾਂ ਤੋਂ ਹੀ ਪਾਬੰਦੀਸ਼ੁਦਾ ਸਿੰਗਲ-ਯੂਜ਼ ਪਲਾਸਟਿਕ ਦੀ ਵਿਆਪਕ ਸੂਚੀ ਵਿੱਚ ਸ਼ਾਮਲ ਹੋਣਗੀਆਂ ਜਿਵੇਂ ਕਿ ਗਰੋਸਰੀ ਬੈਗ, ਸਟਰਾਅ, ਕਟਲਰੀ, ਕੱਪ, ਪਲੇਟਾਂ, ਕੰਟੇਨਰ, ਕਾਟਨ ਬੱਡਜ਼, ਪਿਜ਼ਾ ਸੇਵਰ, ਕਨਫੇਟੀ, ਬਲੂਨ ਸਟਿਕਸ ਅਤੇ ਟਾਈ ਅਤੇ ਫੂਡ ਬੈਗ ਟੈਗ।