ਮੈਲਬਰਨ : ਬ੍ਰਿਸਬੇਨ ਆ ਰਹੀ ਵਰਜਿਨ ਆਸਟ੍ਰੇਲੀਆ ਦੀ ਫਲਾਈਟ VA50 (ਬਾਲੀ ਤੋਂ) ਯਾਤਰੀਆਂ ਲਈ ਇਕ ਅਜਿਹਾ ਤਜਰਬਾ ਬਣ ਗਈ ਜੋ ਯਾਦਗਾਰ ਤੋਂ ਵੱਧ ਪਰੇਸ਼ਾਨੀ ਵਾਲਾ ਸੀ। ਰਿਪੋਰਟਾਂ ਮੁਤਾਬਕ, ਉਡਾਨ ਦੌਰਾਨ ਜਦੋਂ ਸਾਰੇ ਟਾਇਲਟ ਖਰਾਬ ਹੋ ਗਏ, ਜਿਸ ਕਰਕੇ ਸੈਂਕੜੇ ਯਾਤਰੀ ਘਬਰਾਹਟ ਵਿੱਚ ਆ ਗਏ ਤਾਂ ਕਰੂ ਮੈਂਬਰਾਂ ਵੱਲੋਂ ਯਾਤਰੀਆਂ ਨੂੰ ਬੋਤਲਾਂ ਵਿੱਚ ਪੇਸ਼ਾਬ ਕਰਨ ਦੀ ਸਲਾਹ ਦਿੱਤੀ ਗਈ, ਜਿਸ ਨਾਲ ਕਈ ਪਰਿਵਾਰ, ਖ਼ਾਸ ਕਰਕੇ ਬੱਚੇ ਅਤੇ ਬਜ਼ੁਰਗ, ਬਹੁਤ ਹੀ ਪਰੇਸ਼ਾਨ ਹੋਏ। ਇੱਥੋਂ ਤੱਕ ਕਿ ਬਿਜ਼ਨਸ ਕਲਾਸ ਦੇ ਇਕ ਯਾਤਰੀ ਨੂੰ ਸਿੰਕ ਵਰਤਣ ਦੀ ਆਗਿਆ ਦਿੱਤੀ ਗਈ। ਘਟਨਾ ਤੋਂ ਬਾਅਦ ਵਰਜਿਨ ਆਸਟ੍ਰੇਲੀਆ ਨੇ ਮਾਫ਼ੀ ਮੰਗਦਿਆਂ ਫਲਾਈਟ ਕ੍ਰੈਡਿਟ ਦੇਣ ਦਾ ਐਲਾਨ ਕੀਤਾ ਹੈ। ਪਰ ਯਾਤਰੀਆਂ ਵੱਲੋਂ ਇਹ ਮਾਮਲਾ ਗੰਭੀਰ ਚਿੰਤਾ ਦਾ ਕਾਰਨ ਬਣਿਆ ਹੈ, ਕਿਉਂਕਿ ਇਸ ਨੇ ਜਹਾਜ਼ ਸੁਰੱਖਿਆ ਅਤੇ ਸੈਨੀਟੇਸ਼ਨ ਮਾਪਦੰਡਾਂ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵਰਜਿਨ ਆਸਟ੍ਰੇਲੀਆ ਦੀ ਉਡਾਨ ’ਚ ਹੋਏ ਸਾਰੇ ਟਾਇਲਟ ਬੰਦ, ਯਾਤਰੀਆਂ ਨੂੰ ਬੋਤਲਾਂ ਵਰਤਣ ਦੀ ਦਿੱਤੀ ਸਲਾਹ!
