9News ਨੇ Bob Katter ਤੋਂ ਮਾਫ਼ੀ ਦੀ ਕੀਤੀ ਮੰਗ ਕੀਤੀ, ਰਿਪੋਰਟਰ ਨਾਲ ਅਗਰੈੱਸਿਵ ਵਿਵਹਾਰ ’ਤੇ ਵਿਰੋਧ

ਮੈਲਬਰਨ : ਆਸਟ੍ਰੇਲੀਆ ਦੇ ਆਜ਼ਾਦ ਸੰਸਦ ਮੈਂਬਰ Bob Katter ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਉਨ੍ਹਾਂ ਨੇ 9News ਦੇ ਇਕ ਪੱਤਰਕਾਰ ਨਾਲ ਬਹੁਤ ਹੀ ਅਗਰੈੱਸਿਵ ਢੰਗ ਨਾਲ ਬਹਿਸ ਕੀਤੀ, ਜਦੋਂ ਉਸ ਨੇ Katter ਤੋਂ ਉਨ੍ਹਾਂ ਦੀ Lebanese heritage ਸਬੰਧੀ ਸਵਾਲ ਪੁੱਛਿਆ ਸੀ। ਇਹ ਮਾਮਲਾ ਉਸ ਸਮੇਂ ਵਾਪਰਿਆ ਜਦੋਂ ਦੇਸ਼ ਵਿੱਚ ਐਂਟੀ-ਇਮੀਗ੍ਰੇਸ਼ਨ ਪ੍ਰੋਟੈਸਟਾਂ ਨੂੰ ਲੈ ਕੇ ਗਰਮਾ-ਗਰਮੀ ਬਣੀ ਹੋਈ ਹੈ।

ਵੀਡੀਓ ਫੁਟੇਜ ਵਿੱਚ Katter ਪੱਤਰਕਾਰ ਉੱਤੇ ਨਸਲੀ ਰਵੱਈਏ (racism) ਦੇ ਦੋਸ਼ ਲਗਾਉਂਦੇ ਨਜ਼ਰ ਆਏ। ਉਨ੍ਹਾਂ ਨੇ ਅਗਲੇ ਸਵਾਲਾਂ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਥੋਂ ਤੱਕ ਕਿ ਹਿੰਸਕ ਹਮਲੇ ਦੀ ਧਮਕੀ ਵੀ ਦਿੱਤੀ।

ਇਸ ਘਟਨਾ ਤੋਂ ਬਾਅਦ 9News ਨੇ ਸਪੱਸ਼ਟ ਕੀਤਾ ਕਿ ਉਹ Bob Katter ਤੋਂ ਜਨਤਕ ਮਾਫ਼ੀ ਦੀ ਮੰਗ ਕਰ ਰਹੇ ਹਨ ਅਤੇ defamation action ਦੇ ਵਿਕਲਪ ਨੂੰ ਵੀ ਵੇਖ ਰਹੇ ਹਨ। ਦੋਹਾਂ ਵੱਡੀਆਂ ਪਾਰਟੀਆਂ ਦੇ ਨੇਤਾਵਾਂ ਨੇ Katter ਦੇ ਰਵੱਈਏ ਦੀ ਜਿੱਥੇ ਖੁੱਲ੍ਹੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਪੱਤਰਕਾਰਤਾ ਦੀ ਆਜ਼ਾਦੀ ’ਤੇ ਹਮਲਾ ਵੀ ਦੱਸਿਆ ਹੈ।