ਪੱਤਰਕਾਰ ਨੂੰ ਧਮਕੀਆਂ ਦੇਣ ਵਾਲੇ MP ਵਿਰੁਧ ਉੱਠੀ ਕਾਰਵਾਈ ਦੀ ਮੰਗ, ਮਾਫ਼ੀ ਮੰਗਣ ਲਈ ਕਿਹਾ

ਮੈਲਬਰਨ : ਇੱਕ ਪੱਤਰਕਾਰ ਨੂੰ ਸ਼ਰੇਆਮ ਮੂੰਹ ਉੱਤੇ ਮੁੱਕਾ ਮਾਰਨ ਦੀਆਂ ਧਮਕੀਆਂ ਦੇਣ ਲਈ ਕੁਈਨਜ਼ਲੈਂਡ ਤੋਂ ਆਜ਼ਾਦ MP Bob Katter ਦਾ ਦੇਸ਼ ਭਰ ’ਚ ਸਖ਼ਤ ਵਿਰੋਧ ਹੋ ਰਿਹਾ ਹੈ। PM Anthony Albanese ਸਮੇਤ ਕਈ ਸਿਆਸਤਦਾਨਾਂ ਨੇ Katter ਨੂੰ ਪੱਤਰਕਾਰਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ।

Katter ਨੂੰ ਉਸ ਵੇਲੇ ਗੁੱਸਾ ਆ ਗਿਆ ਸੀ ਜਦੋਂ ਇਮੀਗ੍ਰੇਸ਼ਨ ਵਿਰੋਧੀ ਰੈਲੀ ਦਾ ਪ੍ਰਚਾਰ ਕਰਨ ਲਈ ਸੱਦੀ ਪ੍ਰੈੱਸ ਕਾਨਫ਼ਰੰਸ ਵਿੱਚ ਇੱਕ ਪੱਤਰਕਾਰ ਨੇ ਉਨ੍ਹਾਂ ਤੋਂ ਉਨ੍ਹਾਂ ਦੀ ਵਿਰਾਸਤ ਬਾਰੇ ਪੁੱਛ ਲਿਆ। ਦਰਅਸਲ Bob Katter ਲੇਬਨਾਨੀ ਮੂਲ ਦੇ ਹਨ, ਭਾਵੇਂ ਉਨ੍ਹਾਂ ਦੇ ਦਾਦਾ (Carlyle Assad Khittar) ਆਸਟ੍ਰੇਲੀਆ ਵਿੱਚ ਡੇਢ ਸਦੀ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ ਹਨ। ਉਨ੍ਹਾਂ ਨੇ ਬਾਅਦ ’ਚ ਆਪਣਾ ਨਾਂ ਬਦਲ ਕੇ Carl Robert Katter ਕਰ ਲਿਆ ਸੀ।

PM Albanese ਨੇ ਕਿਹਾ ਕਿ Katter ਨੂੰ ਆਪਣੀ ਧਮਕੀਆਂ ਦਿੰਦੇ ਦੀ ਵੀਡੀਓ ਵੇਖਣ ਲਈ ਕਿਹਾ ਅਤੇ ਕਿਹਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਅਜਿਹੀ ਉਮੀਦ ਨਹੀਂ ਕੀਤੀ ਜਾਂਦੀ। ਸਿਹਤ ਮੰਤਰੀ Mark Butler ਨੇ ਵੀ ਇਸ ਘਟਨਾ ਨੂੰ ‘ਨਾਮਨਜ਼ੂਰ’ ਕਰਾਰ ਦਿੱਤਾ। ਸੈਨੇਟਰ Jane Hume ਨੇ ਕਿਹਾ ਕਿ ਹਿੰਸਾ ਕਰਨ ਦੀ ਧਮਕੀ ਦੇਣ ਵਾਲੇ ਨੂੰ ਅੰਜਾਮ ਦਾ ਸਾਹਮਣਾ ਕਰਨਾ ਚਾਹੀਦਾ ਹੈ।