ਮਹਿੰਗਾਈ ਵਧੀ, ਪਰ ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਵਿਆਜ ਰੇਟ ਸਥਿਰ ਰੱਖਣ ਦੀ ਸੰਭਾਵਨਾ ਜ਼ਿਆਦਾ

ਮੈਲਬਰਨ : ਆਸਟ੍ਰੇਲੀਆ ਦੇ ਤਾਜ਼ਾ ਆਰਥਿਕ ਅੰਕੜਿਆਂ ਮੁਤਾਬਕ, ਮੁੱਖ ਮਹਿੰਗਾਈ ਦਰ 2.8% ’ਤੇ ਆ ਗਈ ਹੈ, ਜਦਕਿ ਕੋਰ ਇਨਫਲੇਸ਼ਨ 2.7% ਹੈ, ਜੋ ਜੁਲਾਈ 2024 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਮਹਿੰਗਾਈ ’ਚ ਉਮੀਦ ਨਾਲੋਂ ਜ਼ਿਆਦਾ ਵਾਧਾ ਹੋਇਆ ਹੈ। ਜੂਨ ’ਚ ਮਹਿੰਗਾਈ ਰੇਟ ਸਿਰਫ਼ 1.9% ਸੀ। ਬਿਜਲੀ ਦੀਆਂ ਕੀਮਤਾਂ ’ਚ ਸਭ ਤੋਂ ਜ਼ਿਆਦਾ 13.1% ਦੀ ਤੇਜ਼ੀ ਵੇਖੀ ਗਈ। ਹਾਲਾਂਕਿ RBA ਵੱਲੋਂ ਵਿਆਜ ਰੇਟ ਸਥਿਰ ਰੱਖਣ ਦੀ ਸੰਭਾਵਨਾ ਅਜੇ ਵੀ 70% ਹੈ।

ਇਨ੍ਹਾਂ ਅੰਕੜਿਆਂ ਤੋਂ ਪਹਿਲਾਂ ਰਿਜ਼ਰਵ ਬੈਂਕ (RBA) ਨੇ ਇਸ਼ਾਰਾ ਕੀਤਾ ਸੀ ਕਿ ਅਗਲੇ ਇਕ ਸਾਲ ਦੌਰਾਨ ਵਿਆਜ ਦਰਾਂ ਵਿੱਚ ਹੋਰ ਕਟੌਤੀ ਹੋ ਸਕਦੀ ਹੈ। ਇਸ ਵੇਲੇ ਨਗਦ ਵਿਆਜ ਦਰ 3.6% ’ਤੇ ਹੈ। ਬਜ਼ਾਰ ਦੇ ਅੰਦਾਜ਼ੇ ਮੁਤਾਬਕ, ਇਹ ਦਰ ਨਵੰਬਰ ਤੱਕ 3.35% ਤੱਕ ਘਟ ਸਕਦੀ ਸੀ। ਜੇ ਆਰਥਿਕ ਹਾਲਾਤ ਅਨੁਕੂਲ ਰਹੇ ਤਾਂ ਇਹ ਦਰ 3.10% ਜਾਂ ਇੱਥੋਂ ਤੱਕ ਕਿ 2.85% ਤੱਕ ਵੀ ਪਹੁੰਚ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਵਿਆਜ ਦਰਾਂ ਘਟਦੀਆਂ ਹਨ ਤਾਂ ਹੋਮ ਲੋਨ ਲੈਣ ਵਾਲਿਆਂ ਲਈ ਸਹੂਲਤ ਵਧੇਗੀ, ਪਰ ਨਾਲ ਹੀ ਇਸ ਨਾਲ ਰਿਹਾਇਸ਼ੀ ਮਾਰਕੀਟ ਤੇ ਪ੍ਰਭਾਵ ਵੀ ਪਵੇਗਾ।

ਇਹ ਵੀ ਪੜ੍ਹੋ : ਰਿਜ਼ਰਵ ਬੈਂਕ ਆਫ ਆਸਟ੍ਰੇਲੀਆ : ਵਿਆਜ ਦਰ ਕਿਵੇਂ ਤੈਅ ਹੁੰਦੀ ਹੈ ਅਤੇ 2025–26 ਲਈ ਯੋਜਨਾਵਾਂ – Sea7 Australia