ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਹਾਊਸਿੰਗ ਸੈਕਟਰ ਵਿੱਚ ਤੇਜ਼ੀ ਲਿਆਉਣ ਲਈ ਵੱਡੇ ਸੁਧਾਰਾਂ ਦਾ ਐਲਾਨ ਕੀਤਾ ਹੈ। ਤਾਜ਼ਾ ਬ੍ਰੀਫਿੰਗ ਵਿੱਚ ਦੱਸਿਆ ਗਿਆ ਕਿ ਹੁਣ ਐਨਵਾਇਰਨਮੈਂਟ ਅਪਰੂਵਲ ਪ੍ਰਕਿਰਿਆ ਨੂੰ ਤੇਜ਼ ਕਰਨ ਲਈ AI (ਆਰਟੀਫੀਸ਼ਲ ਇੰਟੈਲੀਜੈਂਸ) ਦੀ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਨੈਸ਼ਨਲ ਕੰਸਟ੍ਰਕਸ਼ਨ ਕੋਡ ਦੇ ਨਵੇਂ ਨਿਯਮਾਂ ਵਿੱਚ ਅਸਥਾਈ ਰੋਕ ਲਗਾਈ ਗਈ ਹੈ ਤਾਂ ਜੋ ਨਿਰਮਾਣ ਪ੍ਰੋਜੈਕਟ ਬਿਨਾਂ ਦੇਰੀ ਅੱਗੇ ਵਧ ਸਕਣ।
ਇਸ ਦੇ ਨਾਲ-ਨਾਲ ਸਰਕਾਰ ਨੇ ਪ੍ਰੀਫੈਬ ਅਤੇ ਮੋਡਿਊਲਰ ਬਿਲਡਿੰਗ ਮਾਡਲਾਂ ਨੂੰ ਖ਼ਾਸ ਤਰਜੀਹ ਦੇਣ ਦਾ ਸੰਕੇਤ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਾਡਲ ਘੱਟ ਸਮੇਂ ਅਤੇ ਘੱਟ ਖ਼ਰਚ ਨਾਲ ਘਰਾਂ ਦੀ ਉਪਲਬਧਤਾ ਵਧਾਉਣ ਵਿੱਚ ਮਦਦਗਾਰ ਹੋ ਸਕਦੇ ਹਨ।
ਇੰਡਸਟਰੀ ਗਰੁੱਪਾਂ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਡਿਊ ਰੈਗੂਲੇਸ਼ਨ (ਨਿਯਮਾਂ ਵਿੱਚ ਢਿੱਲ) ਨਾਲ ਮਾਰਕੀਟ ਵਿੱਚ ਤੇਜ਼ੀ ਆ ਸਕਦੀ ਹੈ। ਹਾਲਾਂਕਿ, ਕੁਝ ਵਿਦਵਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਾਤਾਵਰਣ ਦੇ ਸੰਤੁਲਨ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ।
ਸਧਾਰਨ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ—ਸਰਕਾਰ ਚਾਹੁੰਦੀ ਹੈ ਕਿ ਘਰ ਬਣਾਉਣ ਦੀ ਪ੍ਰਕਿਰਿਆ ਤੇਜ਼, ਸਸਤੀ ਅਤੇ ਆਸਾਨ ਬਣੇ। ਹੁਣ ਦੇਖਣਾ ਇਹ ਹੈ ਕਿ ਇਹ ਕਦਮ ਅਮਲੀ ਰੂਪ ਵਿੱਚ ਆਸਟ੍ਰੇਲੀਆਈ ਪਰਿਵਾਰਾਂ ਨੂੰ ਛੱਤ ਦੇਣ ਵਿੱਚ ਕਿੰਨੇ ਸਫ਼ਲ ਰਹਿੰਦੇ ਹਨ।