ਮੈਲਬਰਨ/ਸਿਡਨੀ: ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਐਤਵਾਰ ਨੂੰ ਲੱਖਾਂ ਲੋਕਾਂ ਨੇ ਫ਼ਲਸਤੀਨ ਦੇ ਸਮਰਥਨ ’ਚ ਮਾਰਚ ਕੀਤਾ। ਆਯੋਜਕਾਂ ਮੁਤਾਬਕ ਦੇਸ਼ ਭਰ ਵਿੱਚ ਲਗਭਗ ਤਿੰਨ ਲੱਖ ਲੋਕ ਸੜਕਾਂ ’ਤੇ ਉਤਰੇ, ਜਿਨ੍ਹਾਂ ਵਿੱਚੋਂ ਸਿਰਫ਼ ਮੈਲਬਰਨ ਵਿੱਚ ਲਗਭਗ ਇੱਕ ਲੱਖ ਲੋਕਾਂ ਨੇ ਹਿੱਸਾ ਲਿਆ।
ਰੈਲੀਆਂ ਦਾ ਮੁੱਖ ਮੰਗਾਂ ਵਿੱਚ ਗਾਜ਼ਾ ਵਿੱਚ ਤੁਰੰਤ ਫ਼ਾਇਰਬੰਦੀ, ਆਸਟ੍ਰੇਲੀਆ ਵੱਲੋਂ ਇਜ਼ਰਾਈਲ ਨਾਲ ਹਥਿਆਰ ਵਪਾਰ ਬੰਦ ਕਰਨ, ਅਤੇ ਫ਼ਲਸਤੀਨੀ ਰਾਜ ਦੀ ਪਛਾਣ ਲਈ ਸੰਯੁਕਤ ਰਾਸ਼ਟਰ ਵਿੱਚ ਸਮਰਥਨ ਸ਼ਾਮਲ ਸਨ।
ਇਹ ਪ੍ਰਦਰਸ਼ਨ ਉਸ ਵੇਲੇ ਹੋਏ ਜਦੋਂ ਸੰਯੁਕਤ ਰਾਸ਼ਟਰ ਅਤੇ ਸਹਾਇਤਾ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਕਿ ਗਾਜ਼ਾ ਵਿੱਚ ਭੁੱਖਮਰੀ ਦਾ ਖ਼ਤਰਾ ਵਧ ਰਿਹਾ ਹੈ।
ਗ੍ਰੀਨਜ਼ ਨੇਤਾ ਅਤੇ ਮਨੁੱਖੀ ਅਧਿਕਾਰ ਕਾਰਕੁਨ ਕਹਿੰਦੇ ਹਨ ਕਿ ਆਸਟ੍ਰੇਲੀਆਈ ਸਰਕਾਰ ਨੂੰ ਜ਼ਿਆਦਾ ਮਜ਼ਬੂਤ ਸਟੈਂਡ ਲੈਣਾ ਚਾਹੀਦਾ ਹੈ, ਤਾਂ ਜੋ ਮਾਨਵੀ ਸੰਕਟ ਨੂੰ ਰੋਕਿਆ ਜਾ ਸਕੇ।